ਅੰਮ੍ਰਿਤਸਰ ਰੇਲ ਹਾਦਸਾ: ਸੌਰਵ ਮਦਾਨ ਪਰਿਵਾਰ ਸਮੇਤ ਐੱਸ.ਆਈ.ਟੀ. ਸਾਹਮਣੇ ਹੋਇਆ ਪੇਸ਼

mithu madan

ਅੰਮ੍ਰਿਤਸਰ ਰੇਲ ਹਾਦਸਾ: ਸੌਰਵ ਮਦਾਨ ਪਰਿਵਾਰ ਸਮੇਤ ਐੱਸ.ਆਈ.ਟੀ. ਸਾਹਮਣੇ ਹੋਇਆ ਪੇਸ਼,ਅੰਮ੍ਰਿਤਸਰ: ਪਿਛਲੇ ਦਿਨੀ ਅੰਮ੍ਰਿਤਸਰ ਵਿੱਚ ਦੁਸਹਿਰੇ ਵਾਲੇ ਦਿਨ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਸੀ, ਜਿਸ ਦਾ ਪ੍ਰਬੰਧ ਕਾਂਗਰਸੀ ਪ੍ਰਬੰਧਕ ਸੌਰਵ ਮਦਾਨ ਊਰਫ ਮਿੱਠੂ ਨੇ ਕੀਤਾ ਸੀ। ਇਸ ਹਾਦਸੇ ਤੋਂ ਬਾਅਦ ਤੋਂ ਸਾਰਾ ਇਲਜ਼ਾਮ ਮਿੱਠੂ ਮਦਾਨ ‘ਤੇ ਲੱਗ ਰਿਹਾ ਹੈ,

ਜਿਸ ਤੋਂ ਬਾਅਦ ਇਸ ਹਾਦਸੇ ਦੀ ਜਾਂਚ ਕਰਨ ਲਈ ਐੱਸ.ਆਈ.ਟੀ. ਟੀਮ ਦਾ ਗਠਨ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਰੇਲ ਹਾਦਸੇ ਦਾ ਕਾਂਗਰਸੀ ਪ੍ਰਬੰਧਕ ਸੌਰਵ ਮਦਾਨ ਊਰਫ ਮਿੱਠੂ ਆਪਣੇ ਪਰਿਵਾਰ ਸਮੇਤ ਐੱਸ.ਆਈ.ਟੀ. ਦੇ ਸਾਹਮਣੇ ਪੇਸ਼ ਹੋਇਆ ਹੈ। ਜਿਸ ਤੋਂ ਬਾਅਦ ਐੱਸ.ਆਈ.ਟੀ.ਮਿੱਠੂ ਤੋਂ ਪੁੱਛਗਿੱਛ ਕਰ ਰਹੀ ਹੈ।

ਹੋਰ ਪੜ੍ਹੋ: ਰਾਜੇਸ਼ ਬੱਗਾ ਤੋਂ ਬਾਅਦ ਤਜਿੰਦਰ ਕੌਰ ਨੇ ਸੰਭਾਲਿਆ ਐਸ.ਸੀ. ਕਮਿਸ਼ਨ ਅਹੁਦਾ

ਤੁਹਾਨੂੰ ਦੱਸ ਦੇਈਏ ਕਿ ਦੁਸਹਿਰੇ ਵਾਲੇ ਦਿਨ ਜੌੜਾ ਫਾਟਕ ਨੇੜੇ ਲੱਗੇ ਦੁਸਹਿਰੇ ਮੇਲੇ ‘ਚ ਰਾਵਣ ਦਹਿਨ ਨੂੰ ਦੇਖਣ ਭਾਰੀ ਗਿਣਤੀ ਵਿੱਚ ਲੋਕ ਆਏ ਸਨ, ਜੋ ਕਿ ਪਟੜੀ ‘ਤੇ ਖੜ੍ਹੇ ਹੋਏ ਸਨ। ਜਿਸ ਤੋਂ ਬਾਅਦ ਇਹ ਵੱਡਾ ਹਾਦਸਾ ਵਾਪਰਿਆ। ਜਿਸ ਦੌਰਾਨ ਕਰੀਬ 60 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਸੀ।

—PTC News