ਅੰਮ੍ਰਿਤਸਰ ‘ਚ ਅਧਿਆਪਕਾਂ ਦੇ ਡਿਊਟੀ ‘ਤੇ ਨਾ ਪਹੁੰਚਣ ਕਾਰਨ ਸਕੂਲ ਨੂੰ ਲੱਗਿਆ ਤਾਲਾ

Punjab schools
Punjab schools

ਅੰਮ੍ਰਿਤਸਰ ‘ਚ ਅਧਿਆਪਕਾਂ ਦੇ ਡਿਊਟੀ ‘ਤੇ ਨਾ ਪਹੁੰਚਣ ਕਾਰਨ ਸਕੂਲ ਨੂੰ ਲੱਗਿਆ ਤਾਲਾ,ਅੰਮ੍ਰਿਤਸਰ: ਅੰਮ੍ਰਿਤਸਰ ਦੇ ਪਿੰਡ ਨਬੀਪੁਰ ‘ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ। ਦਰਅਸਲ ਇਹ ਮਾਮਲਾ ਪਿੰਡ ਦੇ ਸਰਕਾਰੀ ਸਕੂਲ ਨੂੰ ਜਿੰਦਰਾ ਲਗਾਉਣ ਦਾ ਹੈ।

ਮਿਲੀ ਜਾਣਕਾਰੀ ਅਨੁਸਾਰ ਸਕੂਲ ਦੇ ਅਧਿਆਪਕਾਂ ਵੱਲੋਂ ਡਿਊਟੀ ‘ਤੇ ਨਾ ਪਹੁੰਚਣ ਕਾਰਨ ਪਿੰਡ ਦੇ ਸਰਕਾਰੀ ਸਕੂਲ ਨੂੰ ਤਾਲਾ ਲੱਗ ਗਿਆ ਹੈ। ਜਿਸ ਦੌਰਾਨ ਬੱਚੇ ਸਕੂਲ ਦੇ ਬਾਹਰ ਬੈਠਣ ਦੀ ਮਜ਼ਬੂਰ ਹਨ ਅਤੇ ਮਾਪੇ ਵੀ ਪ੍ਰੇਸ਼ਾਨ ਹਨ। ਅਧਿਆਪਕਾਂ ਵੱਲੋਂ ਲਗਾਤਾਰ ਅਣਗਹਿਲੀ ਕੀਤੀ ਜਾ ਰਹੀ ਹੈ।

ਜਿਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਜਦੋ ਪੀਟੀਸੀ ਨਿਊਜ਼ ਦੀ ਟੀਮ ਮੌਕੇ ‘ਤੇ ਪਹੁੰਚੀ ਤਾਂ ਇਸ ਮਾਮਲੇ ਨੂੰ ਗਰਮਾਉਂਦੇ ਦੇਖਦੇ ਹੋਏ ਨਾਲ ਲੱਗਦੇ ਮਿਡਲ ਸਕੂਲ ਦੇ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਦੂਸਰੇ ਸਕੂਲ ਵੱਲ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ, ਜਿਸ ਦਾ ਮਾਪਿਆਂ ਵੱਲੋਂ ਵਿਰੋਧ ਕੀਤਾ ਗਿਆ, ਕਿਉਂਕਿ ਜਿਹੜੇ ਅਧਿਆਪਕਾਂ ਦੀ ਇਥੇ ਡਿਊਟੀ ਹੈ ਉਹ ਅਜੇ ਤੱਕ ਵੀ ਸਕੂਲ ਨਹੀਂ ਆਏ ਤੇ ਸਕੂਲ ਨੂੰ ਤਾਲਾ ਲੱਗਿਆ ਹੋਇਆ ਹੈ।

-PTC News