Wed, Apr 24, 2024
Whatsapp

ਜਾਣੇ ਅਣਜਾਣੇ 'ਚ ਹੋਈਆਂ ਭੁੱਲਾਂ ਬਖਸ਼ਾਉਣ ਲਈ ਕਰਵਾਇਆ ਗਿਆ ਸਮਾਗਮ: ਪ੍ਰਕਾਸ਼ ਬਾਦਲ

Written by  Jashan A -- December 10th 2018 12:31 PM -- Updated: December 10th 2018 12:32 PM
ਜਾਣੇ ਅਣਜਾਣੇ 'ਚ ਹੋਈਆਂ ਭੁੱਲਾਂ ਬਖਸ਼ਾਉਣ ਲਈ ਕਰਵਾਇਆ ਗਿਆ ਸਮਾਗਮ: ਪ੍ਰਕਾਸ਼ ਬਾਦਲ

ਜਾਣੇ ਅਣਜਾਣੇ 'ਚ ਹੋਈਆਂ ਭੁੱਲਾਂ ਬਖਸ਼ਾਉਣ ਲਈ ਕਰਵਾਇਆ ਗਿਆ ਸਮਾਗਮ: ਪ੍ਰਕਾਸ਼ ਬਾਦਲ

ਜਾਣੇ ਅਣਜਾਣੇ 'ਚ ਹੋਈਆਂ ਭੁੱਲਾਂ ਬਖਸ਼ਾਉਣ ਲਈ ਕਰਵਾਇਆ ਗਿਆ ਸਮਾਗਮ:ਪ੍ਰਕਾਸ਼ ਬਾਦਲ,ਅੰਮ੍ਰਿਤਸਰ: ਜਾਣੇ ਅਣਜਾਣੇ 'ਚ ਹੋਈਆਂ ਭੁੱਲਾਂ ਦੀ ਮੁਆਫੀ ਲਈ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਹੋਣ ਦੇ ਤੀਸਰੇ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਸ੍ਰੀ ਹਰਮੰਦਿਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀ ਤੇ ਸਾਰੀ ਲੀਡਰਸ਼ਿਪ ਗੁਰਬਾਣੀ ਸਰਵਣ ਕਰ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ। [caption id="attachment_226962" align="aligncenter" width="300"]parkash singh badal ਜਾਣੇ ਅਣਜਾਣੇ 'ਚ ਹੋਈਆਂ ਭੁੱਲਾਂ ਬਖਸ਼ਾਉਣ ਲਈ ਕਰਵਾਇਆ ਗਿਆ ਸਮਾਗਮ: ਪ੍ਰਕਾਸ਼ ਬਾਦਲ[/caption] ਦੱਸ ਦੇਈਏ ਕਿ ਬੀਤੇ ਸ਼ਨੀਵਾਰ ਤੋਂ ਅਕਾਲੀ ਦਲ ਵੱਲੋਂ ਜਾਣੇ ਅਣਜਾਣੇ 'ਚ ਹੋਈਆਂ ਭੁੱਲਾਂ ਦੀ ਮੁਆਫੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ, ਜਿਨ੍ਹਾਂ ਦੇ ਭੋਗ ਅੱਜ ਪਾਏ ਗਏ। ਜਿਸ ਤੋਂ ਬਾਅਦ ਰਾਗੀ ਜਥੇ ਵੱਲੋਂ ਕੀਰਤਨ ਕਰ ਪਹੁੰਚੀ ਹੋਈ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤ ਸ਼੍ਰੋਮਣੀ ਅਕਾਲੀ ਦੀ ਸਮੁੱਚੀ ਲੀਡਰਸ਼ਿਪ ਨਾਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਮੌਜੂਦ ਰਹੇ। [caption id="attachment_226961" align="aligncenter" width="300"]parkash singh badal ਜਾਣੇ ਅਣਜਾਣੇ 'ਚ ਹੋਈਆਂ ਭੁੱਲਾਂ ਬਖਸ਼ਾਉਣ ਲਈ ਕਰਵਾਇਆ ਗਿਆ ਸਮਾਗਮ: ਪ੍ਰਕਾਸ਼ ਬਾਦਲ[/caption] ਭੋਗ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ, ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਜਾਣੇ ਅਣਜਾਣੇ 'ਚ ਹੋਈਆਂ ਭੁੱਲਾਂ ਦੀ ਮੁਆਫੀ ਲਈ ਪਿਛਲੇ 2 ਦਿਨਾਂ ਤੋਂ ਸੇਵਾ ਨਿਭਾਈ ਜਾ ਰਹੀ ਹੈ। [caption id="attachment_226960" align="aligncenter" width="300"]parkash singh badal ਜਾਣੇ ਅਣਜਾਣੇ 'ਚ ਹੋਈਆਂ ਭੁੱਲਾਂ ਬਖਸ਼ਾਉਣ ਲਈ ਕਰਵਾਇਆ ਗਿਆ ਸਮਾਗਮ: ਪ੍ਰਕਾਸ਼ ਬਾਦਲ[/caption] ਅਸੀਂ ਸਿਰਫ ਪਰਮਾਤਮਾ ਦੇ ਘਰ ਸੇਵਾ ਕਰਨ ਲਈ ਆਏ ਹਾਂ ਤੇ ਕਿਹਾ ਕਿ ਇਸ ਮੌਕੇ ਸਿਆਸੀ ਬਿਆਨਬਾਜ਼ੀ ਤੋਂ ਪਰਹੇਜ ਕੀਤਾ ਜਾਵੇ, ਗਲਤੀਆਂ ਕਿਸੇ ਤੋਂ ਵੀ ਹੋ ਸਕਦੀਆਂ ਨੇ ਹਰ ਇੱਕ ਤੋਂ ਹੀ ਗ਼ਲਤੀ ਮਨਵਾਈ ਜਾ ਸਕਦੀ ਹੈ। ਭੁੱਲਾਂ ਬਖਸ਼ਾਉਣ ਲਈ ਹੀ ਇਹ 3 ਦਿਨਾਂ ਸਮਾਗਮ ਰੱਖਿਆ ਗਿਆ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਇਸ ਸਮਾਗਮ ਨੂੰ ਸਿਆਸੀ ਤੌਰ 'ਤੇ ਨਾ ਲਿਆ ਜਾਵੇ ਇਸ ਸਮਾਗਮ ਸਿਰਫ ਜਾਣੇ ਅਣਜਾਣੇ 'ਚ ਹੋਈਆਂ ਭੁੱਲਾਂ ਨੂੰ ਬਖਸ਼ਾਉਣ ਲਈ ਹੈ। -PTC News


Top News view more...

Latest News view more...