ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੂੰ ਮਿਲੀ ਵੱਡੀ ਸਫਲਤਾ, ਹਥਿਆਰਾਂ ਸਮੇਤ 3 ਲੁਟੇਰੇ ਕੀਤੇ ਕਾਬੂ

asr

ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੂੰ ਮਿਲੀ ਵੱਡੀ ਸਫਲਤਾ, ਹਥਿਆਰਾਂ ਸਮੇਤ 3 ਲੁਟੇਰੇ ਕੀਤੇ ਕਾਬੂ,ਸ੍ਰੀ ਅੰਮ੍ਰਿਤਸਰ ਸਾਹਿਬ: ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਉਹਨਾਂ ਨੇ ਹਥਿਆਰਾਂ ਸਮੇਤ 3 ਲੁਟੇਰੇ ਕਾਬੂ ਕੀਤੇ।ਇੰਸਪੈਕਟਰ ਇੰਦਰਦੀਪ ਸਿੰਘ ਦੀ ਅਗਵਾਈ ਹੇਠ ਮੁਕਾਬਲੇ ਤੋਂ ਬਾਅਦ ਪੁਲਿਸ ਨੇ ਇਹਨਾਂ ਲੁਟੇਰਿਆਂ ਨੂੰ ਦਬੋਚ ਲਿਆ, ਜਿਨ੍ਹਾਂ ਪਾਸੋਂ 3 ਪਿਸਤੌਲ ਤੇ ਗੋਲੀ ਸਿੱਕਾ ਬਰਾਮਦ ਕੀਤਾ ਗਿਆ।

asr ਉਧਰ ਦੱਸਿਆ ਜਾ ਰਿਹਾ ਹੈ ਕਿ ਹਨੇਰੇ ਦੇ ਚਲਦਿਆਂ 3 ਲੁਟੇਰੇ ਭੱਜਣ ‘ਚ ਕਾਮਯਾਬ ਰਹੇ। ਤੁਹਾਂਨੂੰ ਦੱਸ ਦਈਏ ਕਿ ਇਹ ਲੁਟੇਰੇ ਰਾਤ ਵੇਲੇ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ ਤੇ ਚਲਦੀਆਂ ਗੱਡੀਆਂ ਤੇ ਆਂਡੇ ਮਾਰ ਕੇਲੁੱਟ ਕਰਦੇ ਸਨ।

ਹੋਰ ਪੜ੍ਹੋ: ਗੋਡਿਆਂ ਦੀ ਦਰਦ ਤੋਂ ਪੀੜਤ ਮਰੀਜ਼ ਨੂੰ ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ਨੇ ਦਿਵਾਇਆ ਛੁਟਕਾਰਾ

asrਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਗਿਰੋਹ ਦੀ ਰਈਆ ਵਿਖੇ ਮਨੀ ਚੇਂਜਰ ਨੂੰ ਲੁੱਟਣ ਦੀ ਯੋਜਨਾ ਸੀ। ਫਿਲਹਾਲ ਪੁਲਿਸ ਨੇ ਲੁਟੇਰਿਆਂ ਨੂੰ ਹਿਰਾਸਤ ‘ਚ ਲੈ ਕੇ ਕਾਰਵਾਈ ਆਰੰਭ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

-PTC News