Thu, Apr 25, 2024
Whatsapp

ਇਸ ਵਿਅਕਤੀ ਨੂੰ ਪਿੰਡ ਦੀ ਫਿਰਨੀ 'ਤੇ ਖੜ੍ਹਨਾ ਪਿਆ ਮਹਿੰਗਾ, ਵਾਪਰਿਆ ਇਹ ਭਾਣਾ

Written by  Jashan A -- December 10th 2018 11:40 AM -- Updated: December 10th 2018 09:48 PM
ਇਸ ਵਿਅਕਤੀ ਨੂੰ ਪਿੰਡ ਦੀ ਫਿਰਨੀ 'ਤੇ ਖੜ੍ਹਨਾ ਪਿਆ ਮਹਿੰਗਾ, ਵਾਪਰਿਆ ਇਹ ਭਾਣਾ

ਇਸ ਵਿਅਕਤੀ ਨੂੰ ਪਿੰਡ ਦੀ ਫਿਰਨੀ 'ਤੇ ਖੜ੍ਹਨਾ ਪਿਆ ਮਹਿੰਗਾ, ਵਾਪਰਿਆ ਇਹ ਭਾਣਾ

ਇਸ ਵਿਅਕਤੀ ਨੂੰ ਪਿੰਡ ਦੀ ਫਿਰਨੀ 'ਤੇ ਖੜ੍ਹਨਾ ਪਿਆ ਮਹਿੰਗਾ, ਵਾਪਰਿਆ ਇਹ ਭਾਣਾ,ਅੰਮ੍ਰਿਤਸਰ: ਦਿਨ ਪ੍ਰਤੀਦਿਨ ਸੜਕ ਹਾਦਸਿਆਂ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਦੌਰਾਨ ਬਹੁਤ ਸਾਰੇ ਲੋਕ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋ ਕੇ ਆਪਣੀਆਂ ਜਾਨਾ ਗਵਾ ਚੁੱਕੇ ਹਨ। [caption id="attachment_226952" align="aligncenter" width="300"]road accident ਇਸ ਵਿਅਕਤੀ ਨੂੰ ਪਿੰਡ ਦੀ ਫਿਰਨੀ 'ਤੇ ਖੜ੍ਹਨਾ ਪਿਆ ਮਹਿੰਗਾ, ਵਾਪਰਿਆ ਇਹ ਭਾਣਾ[/caption] ਇਸੇ ਤਰ੍ਹਾਂ ਦਾ ਇੱਕ ਹੋਰ ਹਾਦਸਾ ਅੰਮ੍ਰਿਤਸਰ ਦੇ ਕੋਟ ਮਹਿਤਾਬ ਇਲਾਕੇ ’ਚ ਵਾਪਰਿਆ ਹੈ, ਜਿਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਦਰਅਸਲ ਮਾਮਲਾ ਇਹ ਸੀ ਸੀ ਕਿ ਕੋਟ ਮਹਿਤਾਬ ਇਲਾਕੇ ’ਚ ਖੜੇ ਇੱਕ ਵਿਅਕਤੀ ਨੂੰ ਤੇਜ਼ ਰਫ਼ਤਾਰ ਐਂਬੂਲੈਂਸ ਚਾਲਕ ਨੇ ਟੱਕਰ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਣ ਮੌਕੇ ਰਸਤੇ ’ਚ ਹੀ ਉਸ ਦੀ ਮੌਤ ਹੋ ਗਈ। [caption id="attachment_226951" align="aligncenter" width="300"]road accident ਇਸ ਵਿਅਕਤੀ ਨੂੰ ਪਿੰਡ ਦੀ ਫਿਰਨੀ 'ਤੇ ਖੜ੍ਹਨਾ ਪਿਆ ਮਹਿੰਗਾ, ਵਾਪਰਿਆ ਇਹ ਭਾਣਾ[/caption] ਮ੍ਰਿਤਕ ਦੀ ਪਹਿਚਾਣ ਬਲਕਾਰ ਸਿੰਘ (47) ਵਾਸੀ ਕੋਟ ਮਹਿਤਾਬ ਸਿੰਘ ਵਜੋਂ ਹੋਈ ਹੈ। ਇਸ ਘਟਨਾ ਬਾਰੇ ਜਦੋ ਮ੍ਰਿਤਕ ਦੇ ਭਰਾ ਮੁਖਤਾਰ ਸਿੰਘ ਨੇ ਥਾਣਾ ਬਿਆਸ ਦੀ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਤੇ ਉਸ ਦਾ ਭਰਾ ਫਿਰਨੀ ਨੇੜੇ ਖੜੇ ਸਨ ਕਿ ਅਚਾਨਕ ਤੇਜ਼ ਰਫਤਾਰ ’ਚ ਆ ਰਹੇ ਐਂਬੂਲੈਂਸ ਚਾਲਕ ਜਸਵੰਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਕੋਟ ਮਹਿਤਾਬ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਉਸ ਦੇ ਭਰਾ ਦੀ ਮੌਤ ਹੋ ਗਈ। ਜਿਸ ਦੌਰਾਨ ਪੁਲਿਸ ਨੇ ਐਂਬੂਲੈਂਸ ਚਾਲਕ 'ਤੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾਵੇਗਾ। -PTC News


Top News view more...

Latest News view more...