Thu, Apr 18, 2024
Whatsapp

ਅੰਮ੍ਰਿਤਸਰ: ਤੇਜ਼ ਰਫਤਾਰ ਦਾ ਕਹਿਰ, ਬੱਸ ਨੇ ਕੁਚਲੇ 2 ਮੋਟਰਸਾਈਕਲ ਸਵਾਰ

Written by  Jashan A -- March 06th 2019 03:45 PM
ਅੰਮ੍ਰਿਤਸਰ: ਤੇਜ਼ ਰਫਤਾਰ ਦਾ ਕਹਿਰ, ਬੱਸ ਨੇ ਕੁਚਲੇ 2 ਮੋਟਰਸਾਈਕਲ ਸਵਾਰ

ਅੰਮ੍ਰਿਤਸਰ: ਤੇਜ਼ ਰਫਤਾਰ ਦਾ ਕਹਿਰ, ਬੱਸ ਨੇ ਕੁਚਲੇ 2 ਮੋਟਰਸਾਈਕਲ ਸਵਾਰ

ਅੰਮ੍ਰਿਤਸਰ: ਤੇਜ਼ ਰਫਤਾਰ ਦਾ ਕਹਿਰ, ਬੱਸ ਨੇ ਕੁਚਲੇ 2 ਮੋਟਰਸਾਈਕਲ ਸਵਾਰ,ਅੰਮ੍ਰਿਤਸਰ: ਅੰਮ੍ਰਿਤਸਰ ਦੇ ਅੱਡਾ ਮਾਨਾਂਵਾਲਾ ਨੇੜੇ ਅੱਜ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ 2 ਬਾਈਕ ਸਵਾਰ ਨੌਜਵਾਨਾਂ ਨੂੰ ਤੇਜ਼ ਰਫਤਾਰ ਬੱਸ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ। [caption id="attachment_265718" align="aligncenter" width="300"]asr ਅੰਮ੍ਰਿਤਸਰ: ਤੇਜ਼ ਰਫਤਾਰ ਦਾ ਕਹਿਰ, ਬੱਸ ਨੇ ਕੁਚਲੇ 2 ਮੋਟਰਸਾਈਕਲ ਸਵਾਰ[/caption] ਮ੍ਰਿਤਕਾਂ ਦੀ ਪਹਿਚਾਣ ਮਹੇਸ਼ ਪ੍ਰਸਾਦ ਪੁੱਤਰ ਮਿਥਲੇਸ਼ ਪ੍ਰਸਾਦ ਵਾਸੀ ਪਿੰਡ ਰਾਮਗੋਪਾਲਪੁਰ ਤੇ ਅੰਜਰ ਅਲੀ ਪੁੱਤਰ ਸ਼ੇਖ ਮਰਗੂਬ ਵਾਸੀ ਪਿੰਡ ਬੇਰੜਾ ਵਜੋਂ ਹੋਈ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਘਟਨਾ ਵਾਲੀ ਜਗ੍ਹਾ 'ਤੇ ਭੀੜ ਜਮ੍ਹਾ ਹੋ ਗਈ ਤੇ ਤੁਰੰਤ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ। [caption id="attachment_265720" align="aligncenter" width="300"]asr ਅੰਮ੍ਰਿਤਸਰ: ਤੇਜ਼ ਰਫਤਾਰ ਦਾ ਕਹਿਰ, ਬੱਸ ਨੇ ਕੁਚਲੇ 2 ਮੋਟਰਸਾਈਕਲ ਸਵਾਰ[/caption] ਮੌਕੇ 'ਤੇ ਪਹੁੰਚੀ ਪੁਲਿਸ ਨੇ ਬੱਸ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। -PTC News


Top News view more...

Latest News view more...