Advertisment

1984 ਸਿੱਖ ਕਤਲੇਆਮ ਸਬੰਧੀ ਸੈਮ ਪਿਤਰੋਦਾ ਦੇ ਬਿਆਨ ਦੀ ਸ਼੍ਰੋਮਣੀ ਕਮੇਟੀ ਵੱਲੋਂ ਸਖ਼ਤ ਆਲੋਚਨਾ

author-image
Jashan A
Updated On
New Update
1984 ਸਿੱਖ ਕਤਲੇਆਮ ਸਬੰਧੀ ਸੈਮ ਪਿਤਰੋਦਾ ਦੇ ਬਿਆਨ ਦੀ ਸ਼੍ਰੋਮਣੀ ਕਮੇਟੀ ਵੱਲੋਂ ਸਖ਼ਤ ਆਲੋਚਨਾ
Advertisment
1984 ਸਿੱਖ ਕਤਲੇਆਮ ਸਬੰਧੀ ਸੈਮ ਪਿਤਰੋਦਾ ਦੇ ਬਿਆਨ ਦੀ ਸ਼੍ਰੋਮਣੀ ਕਮੇਟੀ ਵੱਲੋਂ ਸਖ਼ਤ ਆਲੋਚਨਾ,ਅੰਮ੍ਰਿਤਸਰ:ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਵੱਲੋਂ 1984 ਦੇ ਸਿੱਖ ਕਤਲੇਆਮ ਨੂੰ ਭੁੱਲ ਜਾਣ ਦੇ ਬਿਆਨ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਖ਼ਤ ਆਲੋਚਨਾ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਕਿ ਪਿਤਰੋਦਾ ਦਾ ਇਹ ਬਿਆਨ ਸਿੱਖਾਂ ਦੇ ਰਿਸਦੇ ਜ਼ਖ਼ਮਾਂ ’ਤੇ ਲੂਣ ਪਾਉਣ ਦੇ ਤੁੱਲ ਹੈ। ਉਨ੍ਹਾਂ ਕਿਹਾ ਕਿ ਸ਼ਰਮ ਦੀ ਗੱਲ ਹੈ ਕਿ ਕਾਂਗਰਸ ਦੇ ਆਗੂ ਮੁਆਫ਼ੀ ਮੰਗਣ ਦੀ ਥਾਂ 1984 ਦੇ ਕਤਲੇਆਮ ਨੂੰ ਭੁੱਲ ਜਾਣ ਲਈ ਕਹਿ ਰਹੇ ਹਨ। sgpc 1984 ਸਿੱਖ ਕਤਲੇਆਮ ਸਬੰਧੀ ਸੈਮ ਪਿਤਰੋਦਾ ਦੇ ਬਿਆਨ ਦੀ ਸ਼੍ਰੋਮਣੀ ਕਮੇਟੀ ਵੱਲੋਂ ਸਖ਼ਤ ਆਲੋਚਨਾ ਮੁੱਖ ਸਕੱਤਰ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਉਹ ਕਰੂਰ ਕਾਰਾ ਸੀ, ਜੋ ਮਨੁੱਖੀ ਕਦਰਾਂ-ਕੀਮਤਾਂ ਦੇ ਵਿਰੁੱਧ ਦਾਨਵ ਬਿਰਤੀ ਦੀ ਸਿਖ਼ਰ ਵਜੋਂ ਇਤਿਹਾਸ ਵਿਚ ਅੰਕਿਤ ਹੈ ਅਤੇ ਹੁਣ ਸੈਮ ਪਿਤਰੋਦਾ ਨੇ ਵੀ ਆਪਣੇ ਬਿਆਨ ਰਾਹੀਂ ਇਹ ਸਵੀਕਾਰ ਕਰ ਲਿਆ ਹੈ ਕਿ ਸਿੱਖ ਕਤਲੇਆਮ ਕਾਂਗਰਸ ਵੱਲੋਂ ਹੀ ਕੀਤਾ ਗਿਆ ਸੀ। ਪਿਤਰੋਦਾ ਦੇ ਇਸ ਬਿਆਨ ਦੇ ਅਧਾਰ ’ਤੇ ਸਖ਼ਤ ਕਾਰਵਾਈ ਕਰਦਿਆਂ ਭਾਰਤ ਸਰਕਾਰ ਨੂੰ ਮੁਕੱਦਮਾ ਦਰਜ਼ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ। ਹੋਰ ਪੜ੍ਹੋ:
Advertisment
ਡਾਂਸਰ ਸਪਨਾ ਚੌਧਰੀ ਨੇ ਕਾਂਗਰਸ ‘ਚ ਸ਼ਾਮਲ ਹੋਣ ਤੋਂ ਕੀਤਾ ਇਨਕਾਰ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਆਗੂ ਸਿੱਖਾਂ ਦੇ ਇਸ ਨਾਸੂਰ ਨੂੰ ਜਾਣਬੁਝ ਕੇ ਕੁਰੇਦਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਜੂਨ ਤੇ ਨਵੰਬਰ 1984 ਦੇ ਸਿੱਖ ਕਤਲੇਆਮ ਕਦੇ ਵੀ ਭੁੱਲ ਨਹੀਂ ਸਕਦੀ। ਕਾਂਗਰਸ ਵੱਲੋਂ ਕਰਵਾਏ ਗਏ 1984 ਦੇ ਸਿੱਖ ਕਤਲੇਆਮ ਨੇ ਭਾਰਤੀ ਸੱਭਿਆਚਾਰ ਦੀਆਂ ਪ੍ਰੰਪਰਾਵਾਂ, ਰਵਾਇਤਾਂ ਦਾ ਕੇਵਲ ਘਾਣ ਹੀ ਨਹੀਂ ਕੀਤਾ, ਸਗੋਂ ਇਸ ਨਾਲ ਭਾਰਤ ਦੇ ਇਕ ਖੁਸ਼ਹਾਲ ਸੂਬੇ ਪੰਜਾਬ ਦੀ ਆਰਥਿਕਤਾ, ਸਮਾਜਿਕ ਢਾਂਚੇ ਅਤੇ ਜੀਣ-ਥੀਣ ਦੀਆਂ ਸੰਭਾਵਨਾਵਾਂ ਹੀ ਰੋਲ ਕੇ ਰੱਖ ਦਿੱਤੀਆਂ। ਇਸੇ ਦਾ ਹੀ ਨਤੀਜਾ ਸੀ ਕਿ ਪੰਜਾਬ ਸਦੀਆਂ ਪੱਛੜ ਗਿਆ ਅਤੇ ਇਥੋਂ ਦੀ ਜਵਾਨੀ, ਕਿਸਾਨੀ ਤੇ ਇੰਡਸਟਰੀ ਇਥੋਂ ਹਿਜਰਤ ਕਰਕੇ ਦੂਜੇ ਸੂਬਿਆਂ ਅਤੇ ਦੇਸ਼ਾਂ ਵਿਚ ਚਲੇ ਗਈ। ਕਾਂਗਰਸ ਵੱਲੋਂ ਇਹ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਖ਼ਤਮ ਕਰਨ ਦੇ ਮਨਸੂਬੇ ਨਾਲ ਹੀ ਕੀਤਾ ਗਿਆ ਸੀ। ਡਾ. ਰੂਪ ਸਿੰਘ ਨੇ ਕਿਹਾ ਕਿ ਸਿੱਖ ਅਤੇ ਪੰਜਾਬੀ ਬੇਹੱਦ ਸੁਚੇਤ ਹਨ ਅਤੇ ਉਹ ਆਪਣੇ ਕਾਤਲਾਂ ਨੂੰ ਕਦੇ ਵੀ ਨਹੀਂ ਭੁੱਲ ਸਕਦੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਬਾਬਰ, ਔਰੰਗਜ਼ੇਬ ਤੇ ਮੱਸਾ ਰੰਗੜ ਵਰਗਿਆਂ ਨੂੰ ਵੀ ਅਜੇ ਤੱਕ ਨਹੀਂ ਭੁੱਲੀ ਅਤੇ 1984 ਸਿੱਖ ਨਸਲਕੁਸ਼ੀ ਦੀ ਦੋਸ਼ੀ ਕਾਂਗਰਸ ਨੂੰ ਵੀ ਨਹੀਂ ਭੁੱਲ ਸਕਦੀ। ਉਨ੍ਹਾਂ ਅਮਨ ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਮਨੁੱਖਤਾ ਦੀ ਦੁਸ਼ਮਣ ਅਤੇ ਦਿਨ-ਦਿਹਾੜੇ ਸਿੱਖ ਕਤਲੇਆਮ ਕਰਵਾਉਣ ਵਾਲੀ ਧਿਰ ਨੂੰ ਪਿਛਾੜਨ ਲਈ ਅੱਗੇ ਆਉਣ, ਤਾਂ ਜੋ ਮਨੁੱਖੀ ਸਰੋਕਾਰਾਂ ਦੀ ਖਿੱਲੀ ਉਡਾਉਣ ਵਾਲੇ ਲੋਕਾਂ ਨੂੰ ਸਬਕ ਮਿਲ ਸਕੇ। ਹੋਰ ਪੜ੍ਹੋ:ਪੰਜਾਬ ਦੇ ਮੁੱਖ ਮੰਤਰੀ ਦੀ ਘੱਟੋ ਘੱਟ ਸਮਰਥਨ ਮੁੱਲ ‘ਚ ਵਾਧੇ ‘ਤੇ ਟਿਪਣੀ sgpc 1984 ਸਿੱਖ ਕਤਲੇਆਮ ਸਬੰਧੀ ਸੈਮ ਪਿਤਰੋਦਾ ਦੇ ਬਿਆਨ ਦੀ ਸ਼੍ਰੋਮਣੀ ਕਮੇਟੀ ਵੱਲੋਂ ਸਖ਼ਤ ਆਲੋਚਨਾ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਨਾਸ਼ ਦਾ ਕਾਰਨ ਇਹ ਲੋਕ ਹੀ ਬਣੇ ਸਨ। ਇਸ ਲਈ ਸਿੱਖਾਂ ਤੇ ਪੰਜਾਬੀਆਂ ਨੂੰ ਜਾਤੀ ਤੇ ਜਮਾਤੀ ਤੌਰ ’ਤੇ ਧਾਰਮਿਕ, ਸਮਾਜਿਕ ਤੇ ਰਾਜਨੀਤਕ ਦੁਸ਼ਮਣ ਤਾਕਤਾਂ ਨੂੰ ਪਛਾਨਣ ਤੇ ਪਛਾੜਨ ਸਖ਼ਤ ਜ਼ਰੂਰਤ ਹੈ। ਉਨ੍ਹਾਂ ਆਸ ਪ੍ਰਗਟਾਈ ਕਿ 1984 ’ਚ ਕਤਲੇਆਮ ਕਰਨ ਵਾਲੇ ਤੇ ਸਿੱਖ ਗੁਰਧਾਮਾਂ, ਪਾਵਨ ਗ੍ਰੰਥਾਂ, ਸਿਧਾਂਤਾਂ ਤੇ ਪ੍ਰੰਪਰਾਵਾਂ ਦਾ ਘਾਣ ਕਰਨ ਵਾਲੇ ਲੋਕਾਂ ਨੂੰ ਸਿੱਖ ਤੇ ਭਾਰਤ ਦੇ ਅਮਨ ਪਸੰਦ ਸ਼ਹਿਰੀ ਕਦੇ ਵੀ ਮੂੰਹ ਨਹੀਂ ਲਗਾਉਣਗੇ। -PTC News -
amritsar-news sgpc-news amritsar-news-in-punjabi sgpc-news-in-punjabi latest-amritsar-news latest-sgpc-news
Advertisment

Stay updated with the latest news headlines.

Follow us:
Advertisment