ਅੰਮ੍ਰਿਤਸਰ ਦੇ ਇਸ ਇਲਾਕੇ ‘ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਰੰਗੇ ਹੱਥੀਂ ਫੜੇ ਕੁੜੀਆਂ-ਮੁੰਡੇ

Raid

ਅੰਮ੍ਰਿਤਸਰ ਦੇ ਇਸ ਇਲਾਕੇ ‘ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਰੰਗੇ ਹੱਥੀਂ ਫੜੇ ਕੁੜੀਆਂ-ਮੁੰਡੇ,ਅੰਮ੍ਰਿਤਸਰ: ਅੰਮ੍ਰਿਤਸਰ ਦੇ ਜੂਝਾਰ ਸਿੰਘ ਐਵੀਨਿਊ ‘ਚ ਇੱਕ ਕੋਠੀ ‘ਚ ਨਸ਼ਾ ਤੇ ਦੇਹ ਵਪਾਰ ਦਾ ਧੰਦਾ ਚਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਪੁਲਿਸ ਨੇ ਇਲਾਕਾ ਵਾਸੀਆਂ ਦੀ ਸ਼ਿਕਾਇਤ ‘ਤੇ ਉਕਤ ਕੋਠੀ ‘ਤੇ ਛਾਪੇਮਾਰੀ ਕੀਤੀ ਗਈ।

Raidਜਿਸ ਦੌਰਾਨ ਪੁਲਿਸ ਵੱਲੋਂ ਕੋਠੀ ‘ਚੋਂ 6 ਮੁੰਡੇ ਤੇ 3 ਕੁੜੀਆਂ ਨੂੰ ਰੰਗੇ ਹੱਥੀਂ ਕਾਬੂ ਕਰ ਥਾਣੇ ਲੈ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਸ ਵਲੋਂ ਕਾਬੂ ਕੀਤੇ ਮੁੰਡੇ-ਕੁੜੀਆਂ ਚੰਗੇ ਘਰਾਂ ਨਾਲ ਸਬੰਧ ਰੱਖਣ ਵਾਲੇ ਹਨ।

ਹੋਰ ਪੜ੍ਹੋ:ਫਗਵਾੜਾ: ਸ਼ੱਕੀ ਹਾਲਾਤ ‘ਚ ਮਹਿਲਾ ਦੀ ਲਾਸ਼ ਬਰਾਮਦ, ਫੈਲੀ ਸਨਸਨੀ

Raidਉਧਰ ਪੁਲਿਸ ਨੇ ਕੋਠੀ ਮਾਲਕ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਸ ਕੋਠੀ ‘ਚ ਹੋਰ ਕਿਹੜੇ ਗੋਰਖਧੰਦੇ ਚਲਾਏ ਜਾ ਰਹੇ ਸਨ, ਇਸ ਦਾ ਖੁਲਾਸਾ ਤਾਂ ਪੁਲਿਸ ਜਾਂਚ ਤੋਂ ਬਾਅਦ ਹੀ ਹੋਵੇਗਾ

-PTC News