Sat, Apr 20, 2024
Whatsapp

ਸ਼੍ਰੋਮਣੀ ਕਮੇਟੀ ਵੱਲੋਂ 10 ਜੂਨ ਤੋਂ ਸ਼ੁਰੂ ਹੋਣਗੇ ਕੀਰਤਨ ਮੁਕਾਬਲੇ

Written by  Jashan A -- June 08th 2019 04:51 PM
ਸ਼੍ਰੋਮਣੀ ਕਮੇਟੀ ਵੱਲੋਂ 10 ਜੂਨ ਤੋਂ ਸ਼ੁਰੂ ਹੋਣਗੇ ਕੀਰਤਨ ਮੁਕਾਬਲੇ

ਸ਼੍ਰੋਮਣੀ ਕਮੇਟੀ ਵੱਲੋਂ 10 ਜੂਨ ਤੋਂ ਸ਼ੁਰੂ ਹੋਣਗੇ ਕੀਰਤਨ ਮੁਕਾਬਲੇ

ਸ਼੍ਰੋਮਣੀ ਕਮੇਟੀ ਵੱਲੋਂ 10 ਜੂਨ ਤੋਂ ਸ਼ੁਰੂ ਹੋਣਗੇ ਕੀਰਤਨ ਮੁਕਾਬਲੇ,ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸਿੱਖ ਨੌਜੁਆਨੀ ਨੂੰ ਗੁਰਬਾਣੀ ਨਾਲ ਜੋੜਨ ਦੇ ਮੰਤਵ ਨਾਲ ਗਾਵਹੁ ਸਚੀ ਬਾਣੀ ਦੀ ਅਗਲੀ ਕੜੀ ਤਹਿਤ ਕੀਰਤਨ ਮੁਕਾਬਲੇ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਾਵਹੁ ਸਚੀ ਬਾਣੀ ਦਾ ਤੀਜਾ ਭਾਗ 10 ਜੂਨ ਤੋਂ ਆਰੰਭ ਹੋਵੇਗਾ। ਇਸ ਤੋਂ ਪਹਿਲਾਂ ਇਨ੍ਹਾਂ ਕੀਰਤਨ ਮੁਕਾਬਲਿਆਂ ਦਾ ਭਾਗ ਪਹਿਲਾ 2016 ਅਤੇ ਭਾਗ ਦੂਜਾ 2017 ਵਿਚ ਸਫਲਤਾ ਪੂਰਵਕ ਕਰਵਾਇਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਏ ਜਾ ਰਹੇ ਕੀਰਤਨ ਮੁਕਾਬਲਿਆਂ ਵਿਚ 16 ਤੋਂ 25 ਸਾਲ ਦੀ ਉਮਰ ਤੱਕ ਦੇ ਸਿੱਖ ਪ੍ਰਤੀਯੋਗੀਆਂ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਪਹਿਲਾ ਮੁਕਾਬਲਾ 10 ਜੂਨ ਨੂੰ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰੀਸਰਚ ਵੱਲ੍ਹਾ (ਅੰਮ੍ਰਿਤਸਰ) ਵਿਖੇ ਹੋਵੇਗਾ। ਦੂਸਰਾ ਮੁਕਾਬਲਾ 12 ਜੂਨ ਨੂੰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ (ਬਠਿੰਡਾ), ਤੀਸਰਾ ਮੁਕਾਬਲਾ 15 ਜੂਨ ਨੂੰ ਮਾਤਾ ਸਾਹਿਬ ਕੌਰ ਆਡੀਟੋਰੀਅਮ ਮਾਤਾ ਸੁੰਦਰੀ ਕਾਲਜ ਫਾਰ ਵੂਮੈਨ ਨਵੀਂ ਦਿੱਲੀ ਅਤੇ ਚੌਥਾ ਮੁਕਾਬਲਾ 18 ਜੂਨ ਨੂੰ ਗਿਆਨੀ ਦਿੱਤ ਸਿੰਘ ਆਡੀਟੋਰੀਅਮ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰ ਕਾਲਜ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਰੱਖਿਆ ਗਿਆ ਹੈ। ਹੋਰ ਪੜ੍ਹੋ:#MeToo :ਅਭਿਨੇਤਰੀ ਰੇਨੀ ਧਿਆਨੀ ਨੇ ਅਦਾਕਾਰ ‘ਤੇ ਲਗਾਏ ਗੰਭੀਰ ਇਲਜ਼ਾਮ ਉਨ੍ਹਾਂ ਦੱਸਿਆ ਕਿ ਕੀਰਤਨ ਮੁਕਾਬਲੇ ਵਿਚ ਪਹਿਲੇ ਨੰਬਰ ’ਤੇ ਆਉਣ ਵਾਲੇ ਪ੍ਰਤੀਯੋਗੀ ਨੂੰ 5 ਲੱਖ ਰੁਪਏ, ਦੂਸਰੇ ਨੰਬਰ ’ਤੇ ਆਉਣ ਵਾਲੇ ਨੂੰ 3 ਲੱਖ ਰੁਪਏ ਅਤੇ ਤੀਸਰੇ ਸਥਾਨ ਵਾਲੇ ਨੂੰ 1 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਦੋ ਹੋਰ ਪ੍ਰਤਿਭਾਸ਼ਾਲੀਆਂ ਨੂੰ 50-50 ਹਜ਼ਾਰ ਰੁਪਏ ਦੇ ਇਨਾਮ ਵੀ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਉਕਤ ਸਥਾਨਾਂ ’ਤੇ ਪੁੱਜ ਕੇ ਪ੍ਰਤੀਯੋਗੀ ਮੁਕਾਬਲੇ ਦਾ ਹਿੱਸਾ ਬਣ ਸਕਦੇ ਹਨ। -PTC News


Top News view more...

Latest News view more...