ਸ਼੍ਰੋਮਣੀ ਕਮੇਟੀ ਨੇ ਨਨਕਾਣਾ ਸਾਹਿਬ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ‘ਚ ਸ਼ਿਰਕਤ ਕਰਨ ਵਾਲੇ ਜਥਾ ਮੈਂਬਰਾਂ ਨੂੰ ਵੰਡੇ ਵੀਜੇ ਲੱਗੇ ਪਾਸਪੋਰਟ

ਸ਼੍ਰੋਮਣੀ ਕਮੇਟੀ ਨੇ ਨਨਕਾਣਾ ਸਾਹਿਬ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ‘ਚ ਸ਼ਿਰਕਤ ਕਰਨ ਵਾਲੇ ਜਥਾ ਮੈਂਬਰਾਂ ਨੂੰ ਵੰਡੇ ਵੀਜੇ ਲੱਗੇ ਪਾਸਪੋਰਟ,ਸ੍ਰੀ ਅੰਮ੍ਰਿਤਸਰ ਸਾਹਿਬ: ਸ਼੍ਰੋਮਣੀ ਕਮੇਟੀ ਵੱਲੋਂ ਨਨਕਾਣਾ ਸਾਹਿਬ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ‘ਚ ਸ਼ਿਰਕਤ ਕਰਨ ਵਾਲੇ ਜਥਾ ਮੈਂਬਰਾਂ ਨੂੰ ਅੱਜ ਵੀਜੇ ਲੱਗੇ ਪਾਸਪੋਰਟ ਵੰਡੇ ਗਏ।

ਤੁਹਾਨੂੰ ਦੱਸ ਦੇਈਏ ਕਿ ਨਗਰ ਕੀਰਤਨ ‘ਚ ਸ਼ਿਰਕਤ ਕਰਨ ਲਈ ਕੱਲ੍ਹ ਸਵੇਰੇ ਪਾਕਿਸਤਾਨ ਲਈ 500 ਸ਼ਰਧਾਲੂਆਂ ਦਾ ਜੱਥਾ ਰਵਾਨਾ ਹੋਵੇਗਾ।

ਹੋਰ ਪੜ੍ਹੋ: ਸ੍ਰੀ ਨਨਕਾਣਾ ਸਾਹਿਬ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਸਬੰਧੀ SGPC ਅਧਿਕਾਰੀਆਂ ਨੇ ਕੀਤੀ ਮੀਟਿੰਗ

ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ ਮੁਤਾਬਕ ਜਥੇ ਲਈ ਸ਼੍ਰੋਮਣੀ ਕਮੇਟੀ ਵੱਲੋਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ, ਪਰੰਤੂ ਜੋ ਸ਼ਰਧਾਲੂ ਆਪਣੇ ਸਾਧਨ ਰਾਹੀਂ ਅਟਾਰੀ ਜਾਣਾ ਚਾਹੁੰਦੇ ਹਨ ਉਹ ਸਵੇਰੇ 9:30 ਵਜੇ ਤੱਕ ਉਥੇ ਪੁੱਜ ਜਾਣ।

-PTC News