Advertisment

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਵਤਾਰ ਸਿੰਘ ਹਿਤ ਨੂੰ ਲਗਾਈ ਗਈ ਤਨਖਾਹ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ 7 ਦਿਨ ਰੋਜ਼ਾਨਾ ਕਰਨਗੇ ਸੇਵਾ

author-image
Jashan A
Updated On
New Update
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਵਤਾਰ ਸਿੰਘ ਹਿਤ ਨੂੰ ਲਗਾਈ ਗਈ ਤਨਖਾਹ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ 7 ਦਿਨ ਰੋਜ਼ਾਨਾ ਕਰਨਗੇ ਸੇਵਾ
Advertisment
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਵਤਾਰ ਸਿੰਘ ਹਿਤ ਨੂੰ ਲਗਾਈ ਗਈ ਤਨਖਾਹ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ 7 ਦਿਨ ਰੋਜ਼ਾਨਾ ਕਰਨਗੇ ਸੇਵਾ,ਅੰਮ੍ਰਿਤਸਰ: ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੂੰ ਸਿੱਖ ਧਰਮ ਦੀ ਅਰਦਾਸ ਦੇ ਵਾਕ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸ਼ਲਾਘਾ ਲਈ ਵਰਤੇ ਜਾਣ ਦੇ ਮਾਮਲੇ ’ਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ  ਤਨਖਾਹ ਲਗਾਈ ਗਈ ਹੈ। asr ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਵਤਾਰ ਸਿੰਘ ਹਿਤ ਨੂੰ ਲਗਾਈ ਗਈ ਤਨਖਾਹ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ 7 ਦਿਨ ਰੋਜ਼ਾਨਾ ਕਰਨਗੇ ਸੇਵਾ   ਇਸ ਦੌਰਾਨ ਅਵਤਾਰ ਸਿੰਘ ਹਿੱਤ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ 7 ਦਿਨ ਰੋਜ਼ਾਨਾ ਇਕ ਇਕ ਘੰਟਾ ਜੋੜੇ ਝਾੜਨ, ਬਰਤਨ ਮਾਂਜਣ ਅਤੇ ਕੀਰਤਨ ਸਰਵਣ ਕਰਨ ਕਰਨਗੇ। ਉਥੇ ਹੀ ਅਵਤਾਰ ਸਿੰਘ ਹਿਤ ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਵਿਖੇ 5 ਦਿਨ ਰੋਜ਼ਾਨਾ ਇਕ ਇਕ ਘੰਟਾ ਜੋੜੇ ਝਾੜਨ, ਬਰਤਨ ਮਾਂਜਣ ਅਤੇ ਕੀਰਤਨ ਸਰਵਣ ਕਰਨ ਦੀ ਸੇਵਾ ਨਿਭਾਉਣਗੇ। ਸੇਵਾ ਸੰਪੂਰਨ ਹੋਣ ਤੇ ਇਕ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣਗੇ ਅਤੇ 5100 -5100 ਰੁਪਏ ਦੀ ਦੇਗ ਕਰਵਾਉਣਗੇ। asr ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਵਤਾਰ ਸਿੰਘ ਹਿਤ ਨੂੰ ਲਗਾਈ ਗਈ ਤਨਖਾਹ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ 7 ਦਿਨ ਰੋਜ਼ਾਨਾ ਕਰਨਗੇ ਸੇਵਾ ਮਿਲੀ ਜਾਣਕਾਰੀ ਮੁਤਾਬਕ ਜਿਨ੍ਹਾਂ ਸਮਾਂ ਅਵਤਾਰ ਸਿੰਘ ਹਿੱਤ ਲੱਗੀ ਸੇਵਾ ਪੂਰੀ ਕਰਕੇ ਖਿਮਾਂ ਯਾਚਨਾ ਦੀ ਅਰਦਾਸ ਬੇਨਤੀ ਨਾ ਕਰਵਾ ਲੈਣ ਉਹਨਾਂ ਸਮਾਂ ਕਿਸੇ ਵੀ ਧਾਰਮਿਕ ਸਟੇਜ ਤੇ ਬੋਲ ਨਹੀਂ ਸਕਣਗੇ ਅਤੇ ਨਾਂ ਹੀ ਪ੍ਰਬੰਧਕੀ ਕੰਮ-ਕਾਜ ਵੇਖ ਸਕਣਗੇ।ਸੇਵਾ ਦੋਰਾਨ ਕੋਈ ਵੀ ਕਮੇਟੀ ਦਾ ਅਧਿਕਾਰੀ ਅਤੇ ਮੈਂਬਰ ਉਹਨਾਂ ਦਾ ਸਹਿਯੋਗ ਨਹੀਂ ਕਰੇਗਾ। -PTC News-
punjabi-news amritsar-news amritsar-news-in-punjabi latest-amritsar-news news-in-punjabi avtar-singh-hit-news
Advertisment

Stay updated with the latest news headlines.

Follow us:
Advertisment