Advertisment

ਨਗਰ ਕੀਰਤਨ ਅਤੇ ਸੋਨੇ ਦੀ ਪਾਲਕੀ 'ਤੇ ਇਲਜ਼ਾਮ ਤਰਾਸ਼ੀ ਬੰਦ ਕੀਤੀ ਜਾਵੇ: ਗਿਆਨੀ ਹਰਪ੍ਰੀਤ ਸਿੰਘ

author-image
Jashan A
Updated On
New Update
ਨਗਰ ਕੀਰਤਨ ਅਤੇ ਸੋਨੇ ਦੀ ਪਾਲਕੀ 'ਤੇ ਇਲਜ਼ਾਮ ਤਰਾਸ਼ੀ ਬੰਦ ਕੀਤੀ ਜਾਵੇ: ਗਿਆਨੀ ਹਰਪ੍ਰੀਤ ਸਿੰਘ
Advertisment
ਨਗਰ ਕੀਰਤਨ ਅਤੇ ਸੋਨੇ ਦੀ ਪਾਲਕੀ 'ਤੇ ਇਲਜ਼ਾਮ ਤਰਾਸ਼ੀ ਬੰਦ ਕੀਤੀ ਜਾਵੇ: ਗਿਆਨੀ ਹਰਪ੍ਰੀਤ ਸਿੰਘ ,ਸ੍ਰੀ ਅੰਮ੍ਰਿਤਸਰ ਸਾਹਿਬ: ਅੱਜ ਮਿਤੀ 11 ਅਕਤੂਬਰ 2019 ਨੂੰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦਿੱਲੀ ਦੀਆਂ ਸੰਗਤਾਂ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਹਦਾਇਤ ਕੀਤੀ ਹੈ ਕਿ ਨਗਰ ਕੀਰਤਨ ਤੇ ਸੋਨੇ ਦੀਆਂ ਪਾਲਕੀਆਂ 'ਤੇ ਬਿਆਨਬਾਜ਼ੀ ਕਰਕੇ ਮਾਹੌਲ ਨੂੰ ਗੰਧਲਾ ਨਾ ਕੀਤਾ ਜਾਵੇ ਸਗੋਂ ਸਾਰੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਦੇ ਸਬੰਧ 'ਚ ਉਲੀਕੇ ਗਏ ਪ੍ਰੋਗਰਾਮਾਂ 'ਤੇ ਧਿਆਨ ਕੇਂਦਰਿਤ ਕਰਨ। ਸਿੰਘ ਸਾਹਿਬ ਜੀ ਨੇ ਇਹ ਵੀ ਕਿਹਾ ਕਿ ਉਸਾਰੂ ਸੋਚ ਅਪਨਾਂ ਕੇ ਬੇਲੋੜੀ ਆਪਸੀ ਰੰਜਸ਼ ਛੱਡ ਕੇ ਤੁਰੰਤ ਇਲਜ਼ਾਮ ਤਰਾਸ਼ੀ ਬੰਦ ਕੀਤੀ ਜਾਵੇ ਤੇ ਮਾਹੌਲ ਨੂੰ ਸੁਖਾਲਾ ਬਣਾਇਆ ਜਾਵੇ ਅਤੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਆਪਾਂ ਸਾਰੇ ਸਮਾਗਮ ਇਕਜੁੱਟਤਾ ਤੇ ਪਿਆਰ-ਇਤਫ਼ਾਕ ਨਾਲ ਮਨਾਈਏ। -PTC News-
punjab-news punjabi-news amritsar giani-harpreet-singh
Advertisment

Stay updated with the latest news headlines.

Follow us:
Advertisment