ਮੁੱਖ ਖਬਰਾਂ

ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਲਈ ਸ਼੍ਰੋਮਣੀ ਕਮੇਟੀ ਵਲੋਂ ਵੱਖਰਾ ਉਪਰਾਲਾ, ਪੜ੍ਹੋ ਪੂਰੀ ਖ਼ਬਰ

By Jashan A -- November 28, 2019 1:08 pm

ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਲਈ ਸ਼੍ਰੋਮਣੀ ਕਮੇਟੀ ਵਲੋਂ ਵੱਖਰਾ ਉਪਰਾਲਾ, ਪੜ੍ਹੋ ਪੂਰੀ ਖ਼ਬਰ,ਸ੍ਰੀ ਅੰਮ੍ਰਿਤਸਰ ਸਾਹਿਬ: ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਚਾਹਵਾਨ ਸੰਗਤ ਦੀ ਸਹੂਲਤ ਲਈ ਸ਼੍ਰੋਮਣੀ ਕਮੇਟੀ ਵਲੋਂ ਇੱਕ ਹੋਰ ਵੱਡਾ ਉਪਰਾਲਾ ਕੀਤਾ ਗਿਆ ਹੈ।

Sgpc New Counterਦਰਅਸਲ, ਕਮੇਟੀ ਵੱਲੋਂ ਸੰਗਤਾਂ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਸ਼ੇਸ਼ ਕਾਊਂਟਰ ਸਥਾਪਿਤ ਕੀਤੇ ਗਏ ਹਨ, ਜਿਥੇ ਸਿਖਲਾਈ ਪ੍ਰਾਪਤ ਸਟਾਫ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੀ ਚਾਹਵਾਨ ਸੰਗਤ ਦੀ ਆਨਲਾਈਨ ਅਪਲਾਈ ਕਰਨ 'ਚ ਸਹਾਇਤਾ ਕਰੇਗਾ।

Sgpc New Counterਆਨਲਾਈਨ ਅਪਲਾਈ ਕਰਨ ਲਈ ਸੰਗਤਾਂ ਲਈ ਪਾਸਪੋਰਟ ਅਤੇ ਅਧਾਰ ਕਾਰਡ ਦੀ ਰੰਗੀਨ ਕਾਪੀ ਅਤੇ 3 ਫੋਟੋਆਂ ਦੀ ਜ਼ਰੂਰਤ ਪਵੇਗੀ। ਮਿਲੀ ਜਾਣਕਾਰੀ ਮੁਤਾਬਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ, ਮੁੱਖ ਸਕੱਤਰ ਡਾ. ਰੂਪ ਸਿੰਘ ਦੇ ਆਦੇਸ਼ 'ਤੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਦੀ ਅਗਵਾਈ 'ਚ ਘੰਟਾ ਘਰ ਜੋੜਾ ਘਰ ਦੇ ਨਜ਼ਦੀਕ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੇ ਗੇਟ ਨਜ਼ਦੀਕ ਦੋ ਕਾਊਂਟਰ ਸ਼ੁਰੂ ਕਰਨ ਤੋਂ ਇਲਾਵਾ ਇੱਕ ਵਿਸ਼ੇਸ਼ ਸਹਾਇਤਾ ਕਾਉਂਟਰ ਗੁ: ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਵਿਖੇ ਵੀ ਸਥਾਪਿਤ ਕੀਤਾ ਗਿਆ ਹੈ, ਜਿਥੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਸ਼ਰਧਾਲੂਆਂ ਦੇ ਫਾਰਮ ਭਰਣ ਵਿਚ ਸਹਾਇਤਾ ਕਰਨਗੇ।

Sgpc New Counterਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਲਾਂਘੇ ਦੇ ਟਰਮੀਨਲ ਤਕ ਆਉਣ ਜਾਣ ਲਈ ਜਾਵੇਗੀ ਮੁਫ਼ਤ ਬਸ ਸੇਵਾ ਕੱਲ੍ਹ ਤੋਂ ਆਰੰਭੀ ਜਾਵੇਗੀ।

-PTC News

  • Share