Fri, Apr 19, 2024
Whatsapp

ਅੰਮ੍ਰਿਤਸਰ: ਕਾਂਗਰਸੀ ਆਗੂਆਂ ਦੀ ਸ਼ਹਿ 'ਤੇ ਵਿਕ ਰਿਹਾ ਪੰਜਾਬ 'ਚ ਨਸ਼ਾ: ਸੁਖਬੀਰ ਸਿੰਘ ਬਾਦਲ

Written by  Jashan A -- February 28th 2020 10:10 AM
ਅੰਮ੍ਰਿਤਸਰ: ਕਾਂਗਰਸੀ ਆਗੂਆਂ ਦੀ ਸ਼ਹਿ 'ਤੇ ਵਿਕ ਰਿਹਾ ਪੰਜਾਬ 'ਚ ਨਸ਼ਾ: ਸੁਖਬੀਰ ਸਿੰਘ ਬਾਦਲ

ਅੰਮ੍ਰਿਤਸਰ: ਕਾਂਗਰਸੀ ਆਗੂਆਂ ਦੀ ਸ਼ਹਿ 'ਤੇ ਵਿਕ ਰਿਹਾ ਪੰਜਾਬ 'ਚ ਨਸ਼ਾ: ਸੁਖਬੀਰ ਸਿੰਘ ਬਾਦਲ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਸਰਕਾਰ 'ਤੇ ਜੰਮ ਕੇ ਹਮਲਾ ਬੋਲਿਆ। ਇਸ ਮੌਕੇ ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਸੱਤਾ 'ਚ ਆਇਆ 3 ਸਾਲ ਹੋ ਗਏ ਹਨ, ਪਰ ਉਹਨਾਂ ਨੇ ਪੰਜਾਬ ਦੇ ਕਿਸੇ ਵੀ ਵਰਗ ਪ੍ਰਤੀ ਕੋਈ ਫਿਕਰ' ਨਹੀਂ ਹੈ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਵੱਲੋਂ ਆਪਣੇ ਮੰਤਰੀਆਂ ਨੂੰ ਕਲੀਨ ਚਿਟ ਦੇਣ 'ਤੇ ਇਤਰਾਜ਼ ਵੀ ਜਤਾਇਆ। ਹੋਰ ਪੜ੍ਹੋ: ਲੁਧਿਆਣਾ STF ਨੂੰ ਮਿਲੀ ਵੱਡੀ ਸਫ਼ਲਤਾ, ਕਰੋੜਾਂ ਦੀ ਹੈਰੋਇਨ ਸਮੇਤ 3 ਵਿਅਕਤੀ ਗ੍ਰਿਫਤਾਰ ਅੱਗੇ ਉਹਨਾਂ ਕਾਂਗਰਸੀਆਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸੀ ਆਗੂਆਂ ਦੀ ਸ਼ਹਿ 'ਤੇ ਪੰਜਾਬ 'ਚ ਨਸ਼ਾ ਵਿਕ ਰਿਹਾ ਹੈ, ਜਿਸ ਕਾਰਨ ਸੂਬੇ 'ਚ ਨਸ਼ਿਆਂ ਦੀ ਆਮਦ ਵੱਡੇ ਪੱਧਰ 'ਤੇ ਵਧ ਰਹੀ ਹੈ। ਪ੍ਰੈਸ ਵਾਰਤਾ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ 'ਚ ਹੋਈ ਹਿੰਸਾ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਮਾਮਲੇ 'ਚ ਕੋਈ ਵੀ ਹੋਵੇ ਦੋਸ਼ੀ, ਸਖ਼ਤ ਐਕਸ਼ਨ ਹੋਵੇ। -PTC News


Top News view more...

Latest News view more...