Thu, Apr 25, 2024
Whatsapp

ਅੰਮ੍ਰਿਤਸਰ: ਸਵਾਈਨ ਫਲੂ ਦਾ ਕਹਿਰ ਜਾਰੀ, 50 ਸਾਲਾਂ ਔਰਤ ਦੀ ਹੋਈ ਮੌਤ

Written by  Jashan A -- January 16th 2019 09:32 AM
ਅੰਮ੍ਰਿਤਸਰ: ਸਵਾਈਨ ਫਲੂ ਦਾ ਕਹਿਰ ਜਾਰੀ, 50 ਸਾਲਾਂ ਔਰਤ ਦੀ ਹੋਈ ਮੌਤ

ਅੰਮ੍ਰਿਤਸਰ: ਸਵਾਈਨ ਫਲੂ ਦਾ ਕਹਿਰ ਜਾਰੀ, 50 ਸਾਲਾਂ ਔਰਤ ਦੀ ਹੋਈ ਮੌਤ

ਅੰਮ੍ਰਿਤਸਰ: ਸਵਾਈਨ ਫਲੂ ਦਾ ਕਹਿਰ ਜਾਰੀ, 50 ਸਾਲਾਂ ਔਰਤ ਦੀ ਹੋਈ ਮੌਤ,ਅੰਮ੍ਰਿਤਸਰ: ਪੰਜਾਬ 'ਚ ਲਗਾਤਾਰ ਸਵਾਈਨ ਫਲੂ ਦਾ ਕਹਿਰ ਵਧਦਾ ਜਾ ਰਿਹਾ ਹੈ। ਪੰਜਾਬ 'ਚ ਹੁਣ ਤੱਕ ਪੰਜਾਬ 'ਚ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਸਵਾਈਨ ਫਲੂ ਦਾ ਇੱਕ ਹੋਰ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। [caption id="attachment_240711" align="aligncenter" width="300"]Swine flu ਅੰਮ੍ਰਿਤਸਰ: ਸਵਾਈਨ ਫਲੂ ਦਾ ਕਹਿਰ ਜਾਰੀ, 50 ਸਾਲਾਂ ਔਰਤ ਦੀ ਹੋਈ ਮੌਤ[/caption] ਜਿਥੇ ਇੱਕ 50 ਸਾਲਾਂ ਔਰਤ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਗੁਰਮੀਤ ਕੌਰ ਵਜੋਂ ਹੋਈ ਹੈ। ਸਾਲ 2016 ਦੌਰਾਨ ਜ਼ਿਲੇ ’ਚ ਉਕਤ ਬੀਮਾਰੀ ਨਾਲ 6 ਮੌਤਾਂ ਹੋਈਆਂ ਸਨ। ਇਸ ਮਾਮਲੇ ਸਬੰਧੀ ਸਿਵਲ ਸਰਜਨ ਅੰਮ੍ਰਿਤਸਰ ਡਾ. ਹਰਦੀਪ ਸਿੰਘ ਘਈ ਨੇ ਦੱਸਿਆ ਕਿ ਗੁਰਮੀਤ ਕੌਰ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ’ਚ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਾਖਲ ਕਰਵਾਇਆ ਗਿਆ ਸੀ।ਮਰੀਜ਼ ਦੇ ਐੱਨ-1, ਐੱਚ-1 ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਸੀ, ਪਰ ਇਲਾਜ਼ ਅਧੀਨ ਉਸ ਦੀ ਮੌਤ ਹੋ ਗਈ। [caption id="attachment_240713" align="aligncenter" width="300"]Swine flu ਅੰਮ੍ਰਿਤਸਰ: ਸਵਾਈਨ ਫਲੂ ਦਾ ਕਹਿਰ ਜਾਰੀ, 50 ਸਾਲਾਂ ਔਰਤ ਦੀ ਹੋਈ ਮੌਤ[/caption] ਸਰਕਾਰੀ ਹਸਪਤਾਲਾਂ ’ਚ ਸਵਾਈਨ ਫਲੂ ਦੇ ਇਲਾਜ਼ ਲਈ ਡਾ. ਘਈ ਨੇ ਕਿਹਾ ਕਿ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਲੋਕਾਂ ਨੂੰ ਦਹਿਸ਼ਤ 'ਚ ਨਾ ਆ ਕੇ ਤੁਰੰਤ ਸਰਕਾਰੀ ਹਸਪਤਾਲਾਂ ’ਚ ਸੰਪਰਕ ਕਰਨਾ ਚਾਹੀਦਾ ਹੈ। -PTC News


Top News view more...

Latest News view more...