Sat, Apr 20, 2024
Whatsapp

ਟੋਲ ਪਲਾਜ਼ਾ 'ਤੇ ਖੜ੍ਹੀ ਮਰਸਡੀਜ਼ ਕਾਰ ਨੂੰ ਲੱਗੀ ਭਿਆਨਕ ਅੱਗ, ਮਸਾਂ ਬਚੇ ਲੋਕ

Written by  Jashan A -- July 23rd 2019 05:49 PM
ਟੋਲ ਪਲਾਜ਼ਾ 'ਤੇ ਖੜ੍ਹੀ ਮਰਸਡੀਜ਼ ਕਾਰ ਨੂੰ ਲੱਗੀ ਭਿਆਨਕ ਅੱਗ, ਮਸਾਂ ਬਚੇ ਲੋਕ

ਟੋਲ ਪਲਾਜ਼ਾ 'ਤੇ ਖੜ੍ਹੀ ਮਰਸਡੀਜ਼ ਕਾਰ ਨੂੰ ਲੱਗੀ ਭਿਆਨਕ ਅੱਗ, ਮਸਾਂ ਬਚੇ ਲੋਕ

ਟੋਲ ਪਲਾਜ਼ਾ 'ਤੇ ਖੜ੍ਹੀ ਮਰਸਡੀਜ਼ ਕਾਰ ਨੂੰ ਲੱਗੀ ਭਿਆਨਕ ਅੱਗ, ਮਸਾਂ ਬਚੇ ਲੋਕ,ਅੰਮ੍ਰਿਤਸਰ: ਅੰਮ੍ਰਿਤਸਰ ਵਿਖੇ ਅੱਜ ਨੈਸ਼ਨਲ ਹਾਈਵੇ ਨੰਬਰ-1 'ਤੇ ਬਣੇ ਟੋਲ ਪਲਾਜ਼ਾ 'ਤੇ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇਥੇ ਖੜ੍ਹੀ ਇਕ ਮਰਸਡੀਜ਼ ਕਾਰ ਨੂੰ ਅਚਨਚੇਤ ਅੱਗ ਲੱਗ ਗਈ। ਅੱਗ ਲੱਗਣ ਕਾਰਨ ਕਾਰ ਸੜ ਕੇ ਸੁਆਹ ਹੋ ਗਈ ਪਰ ਉਸ ਦੇ ਅੰਦਰ ਬੈਠੇ ਦੋਵੇਂ ਵਿਅਕਤੀਆਂ ਨੇ ਭੱਜ ਕੇ ਆਪਣੀ ਜਾਨ ਬਚਾ ਲਈ। ਇਸ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਦਿੱਤੀ ਤਾਂ ਗੱਡੀ ਕਾਫੀ ਸਮੇਂ ਬਾਅਦ ਆਈ। ਮਿਲੀ ਜਾਣਕਾਰੀ ਮੁਤਾਬਕ ਫਾਇਰ ਬ੍ਰਿਗੇਡ ਵਾਲਿਆਂ ਦੀ ਪਾਣੀ ਵਾਲੀ ਪਾਈਪਾਂ ਖਰਾਬ ਨਿਕਲੀਆਂ, ਜਿਸ ਕਾਰਨ ਕਾਰ ਅੱਗ ਦੀ ਭੇਟ ਚੜ੍ਹ ਗਈ। ਹੋਰ ਪੜ੍ਹੋ: ਇੱਕ ਖੇਤ 'ਚ ਮੋਟਰ ਵਾਲੇ ਕਮਰੇ 'ਚ ਵਾਪਰੀ ਇਹ ਵੱਡੀ ਘਟਨਾ ,ਜਾਣੋ ਪੂਰਾ ਮਾਮਲਾ ਉਥੇ ਹੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। -PTC News


Top News view more...

Latest News view more...