ਡੋਲੀ ਲੈਣ ਜਾ ਰਹੇ ਲਾੜੇ ਨੂੰ ਉਠਾ ਲੈ ਗਈ ਪੁਲਿਸ, ਜਾਣੋ ਮਾਮਲਾ

amritsar news
ਡੋਲੀ ਲੈਣ ਜਾ ਰਹੇ ਲਾੜੇ ਨੂੰ ਉਠਾ ਲੈ ਗਈ ਪੁਲਿਸ, ਜਾਣੋ ਮਾਮਲਾ

ਡੋਲੀ ਲੈਣ ਜਾ ਰਹੇ ਲਾੜੇ ਨੂੰ ਉਠਾ ਲੈ ਗਈ ਪੁਲਿਸ, ਜਾਣੋ ਮਾਮਲਾ,ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਪ੍ਰੇਸ਼ਾਨ ਹੋ ਜਾਓਗੇ। ਦਰਅਸਲ ਇਹ ਮਾਮਲਾ ਇੱਕ ਲਾੜੇ ਨੂੰ ਗ੍ਰਿਫਤਾਰ ਕਰਨ ਦਾ ਹੈ। ਇਥੇ ਇੱਕ ਘਰ ‘ਚ ਚੱਲ ਰਹੇ ਵਿਆਹ ਸਮਾਗਮ ‘ਚ ਉਸ ਵੇਲੇ ਰੰਗ ‘ਚ ਭੰਗ ਪੈ ਗਿਆ ਜਦੋਂ ਪੁਲਸ ਵਿਆਹ ਵਾਲੇ ਦਿਨ ਲਾੜੇ ਨੂੰ ਗ੍ਰਿਫਤਾਰ ਕਰਕੇ ਥਾਣੇ ਲੈ ਗਈ।

amritsar news
ਡੋਲੀ ਲੈਣ ਜਾ ਰਹੇ ਲਾੜੇ ਨੂੰ ਉਠਾ ਲੈ ਗਈ ਪੁਲਿਸ, ਜਾਣੋ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਇਸ ਵਿਆਹ ਵਾਲੇ ਲਾੜੇ ਦਾ ਨਾਮ ਆਸ਼ੀਸ਼ ਉਰਫ ਦਾਣਾ ਦੱਸਿਆ ਜਾ ਰਿਹਾ ਹੈ, ਜੋ ਕਿ ਲੰਮੇ ਸਮੇਂ ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਅੱਜ ਇਸ ਦਾ ਵਿਆਹ ਸੀ ਪਰ ਵਿਆਹ ਦੇ ਬੰਧਨ ‘ਚ ਬੱਝਣ ਤੋਂ ਪਹਿਲਾਂ ਹੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।

amritsar news
ਡੋਲੀ ਲੈਣ ਜਾ ਰਹੇ ਲਾੜੇ ਨੂੰ ਉਠਾ ਲੈ ਗਈ ਪੁਲਿਸ, ਜਾਣੋ ਮਾਮਲਾ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਗਿਰੋਹ ਤੋਂ 12 ਮੋਬਾਇਲ, 3 ਦੋ ਪਹੀਆ ਵਾਹਨ ਅਤੇ ਨਾਲ ਹੀ ਇਕ ਲੈਪਟਾਪ ਬਰਾਮਦ ਕੀਤਾ ਹੈ। ਇਸ ਮੈਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਇਹ ਗਿਰੋਹ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਸ ਮੁਤਾਬਕ ਦੋਸ਼ੀ ਕੋਲੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।

-PTC News