Sat, Apr 20, 2024
Whatsapp

ਦਾਜ ਦੀ ਬਲੀ ਚੜ੍ਹੀ ਇੱਕ ਹੋਰ ਮਹਿਲਾ, ਜਾਣੋ ਪੂਰਾ ਮਾਮਲਾ

Written by  Jashan A -- December 12th 2018 03:32 PM
ਦਾਜ ਦੀ ਬਲੀ ਚੜ੍ਹੀ ਇੱਕ ਹੋਰ ਮਹਿਲਾ, ਜਾਣੋ ਪੂਰਾ ਮਾਮਲਾ

ਦਾਜ ਦੀ ਬਲੀ ਚੜ੍ਹੀ ਇੱਕ ਹੋਰ ਮਹਿਲਾ, ਜਾਣੋ ਪੂਰਾ ਮਾਮਲਾ

ਦਾਜ ਦੀ ਬਲੀ ਚੜ੍ਹੀ ਇੱਕ ਹੋਰ ਮਹਿਲਾ, ਜਾਣੋ ਪੂਰਾ ਮਾਮਲਾ,ਅੰਮ੍ਰਿਤਸਰ: ਪੰਜਾਬ ਵਿੱਚ ਬਹੁਤ ਬੇਗੁਣਾ ਔਰਤਾਂ ਨੂੰ ਦਾਜ ਦੀ ਬਲੀ ਚੜੀਆਂ ਹਨ। ਜਿਨ੍ਹਾਂ ਨੂੰ ਆਪਣੇ ਸਹੁਰੇ ਘਰ 'ਚ ਦਾਜ ਲਈ ਤੰਗ ਕੀਤਾ ਜਾਂਦਾ ਹੈ। ਅਜਿਹਾ ਇੱਕ ਮਾਮਲਾ ਹੋਰ ਸਾਹਮਣੇ ਆਇਆ। ਜਿਸ ਵਿੱਚ ਇੱਕ ਹੋਰ ਔਰਤ ਦਾਜ ਦੀ ਬਲੀ ਚੜੀ ਹੈ। [caption id="attachment_227851" align="aligncenter" width="300"]suicide ਦਾਜ ਦੀ ਬਲੀ ਚੜ੍ਹੀ ਇੱਕ ਹੋਰ ਮਹਿਲਾ, ਜਾਣੋ ਪੂਰਾ ਮਾਮਲਾ[/caption] ਇਹ ਮਾਮਲਾ ਅੰਮ੍ਰਿਤਸਰ ਜ਼ਿਲ੍ਹੇ ਦਾ ਹੈ, ਜਿੱਥੇ 7 ਮਹੀਨੇ ਪਹਿਲਾ ਵਿਆਹੀ ਰਚਨਾ ਨਾਮ ਦੀ ਵਿਆਹੁਤਾ ਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਯੂ.ਪੀ. ਤੋਂ ਆਏ ਰਚਨਾ ਦੇ ਭਰਾ ਨੇ ਕਿਹਾ ਹੈ ਕਿ ਉਸ ਦੀ ਭੈਣ ਨੇ ਖ਼ੁਦਕੁਸ਼ੀ ਨਹੀਂ ਕੀਤੀ ਬਲਕਿ ਉਸ ਦਾ ਕਤਲ ਹੋਇਆ ਹੈ। [caption id="attachment_227855" align="aligncenter" width="300"]suicide ਦਾਜ ਦੀ ਬਲੀ ਚੜ੍ਹੀ ਇੱਕ ਹੋਰ ਮਹਿਲਾ, ਜਾਣੋ ਪੂਰਾ ਮਾਮਲਾ[/caption] ਮ੍ਰਿਤਕਾ ਦੇ ਭਰਾ ਨੇ ਦੱਸਿਆ ਹੈ ਕਿ ਰਚਨਾ ਦਾ ਪਤੀ ਅਕਸਰ ਉਸ ਨੂੰ ਦਾਜ ਲਈ ਤੰਗ ਤੇ ਕੁੱਟਮਾਰ ਕਰਦਾ ਸੀ। ਉਸ ਨੇ ਆਪਣੀ ਭੈਣ ਨੂੰ ਇਨਸਾਫ ਦੇਣ ਲਈ ਪੁਲਿਸ ਨੂੰ ਗੁਹਾਰ ਲਾਈ ਹੈ। ਉੱਥੇ ਹੀ ਪੁਲਿਸ ਨੇ ਮਾਮਲੇ ਬਾਰੇ ਗੱਲਬਾਤ ਕਰਦੇ ਦੱਸਿਆ ਹੈ ਕਿ ਉਹ ਮ੍ਰਿਤਕ ਰਚਨਾ ਦੀ ਪੋਸਟਮਾਟਰਮ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕਰਨ ਗਏ। ਹੋਰ ਪੜ੍ਹੋ:ਕੱਢੇ ਹੋਏ ਅਕਾਲੀ ਆਗੂ ਕਾਂਗਰਸ ਪਾਰਟੀ ਦੀ ਮਦਦ ਕਰਨ ਲਈ ਨਵਾਂ ਫਰੰਟ ਬਣਾ ਰਹੇ ਹਨ: ਅਕਾਲੀ ਦਲ [caption id="attachment_227856" align="aligncenter" width="288"]suicide ਦਾਜ ਦੀ ਬਲੀ ਚੜ੍ਹੀ ਇੱਕ ਹੋਰ ਮਹਿਲਾ, ਜਾਣੋ ਪੂਰਾ ਮਾਮਲਾ[/caption] ਅਜਿਹੇ ਮਾਮਲੇ ਸਮਾਜ ਵਿੱਚ ਆਮ ਜੇ ਹੋ ਗਏ ਹਨ। ਇਹਨਾਂ ਨੂੰ ਠੱਲ ਪਾਉਣ ਲਈ ਸਰਕਾਰ ਨੂੰ ਅਜਿਹੇ ਦਰਿੰਦਿਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਨਹੀਂ ਪਤਾ ਨੀ ਹੋਰ ਕਿੰਨੀਆਂਔਰਤਾਂ ਨੂੰ ਆਪਣੀ ਜਾਨ ਗਵਾਉਣੀ ਪਵੇਗੀ। -PTC News


Top News view more...

Latest News view more...