Tue, Apr 23, 2024
Whatsapp

ਅੰਮ੍ਰਿਤਸਰ ਰੇਲ ਹਾਦਸਾ : ਨਵਜੋਤ ਕੌਰ ਸਿੱਧੂ 'ਤੇ ਦਰਜ ਹੋਇਆ ਪਰਚਾ , ਜਾਣੋ ਕਦੋਂ ਹੋਵੇਗੀ ਸੁਣਵਾਈ

Written by  Shanker Badra -- October 22nd 2018 08:16 PM
ਅੰਮ੍ਰਿਤਸਰ ਰੇਲ ਹਾਦਸਾ : ਨਵਜੋਤ ਕੌਰ ਸਿੱਧੂ 'ਤੇ ਦਰਜ ਹੋਇਆ ਪਰਚਾ , ਜਾਣੋ ਕਦੋਂ ਹੋਵੇਗੀ ਸੁਣਵਾਈ

ਅੰਮ੍ਰਿਤਸਰ ਰੇਲ ਹਾਦਸਾ : ਨਵਜੋਤ ਕੌਰ ਸਿੱਧੂ 'ਤੇ ਦਰਜ ਹੋਇਆ ਪਰਚਾ , ਜਾਣੋ ਕਦੋਂ ਹੋਵੇਗੀ ਸੁਣਵਾਈ

ਅੰਮ੍ਰਿਤਸਰ ਰੇਲ ਹਾਦਸਾ : ਨਵਜੋਤ ਕੌਰ ਸਿੱਧੂ 'ਤੇ ਦਰਜ ਹੋਇਆ ਪਰਚਾ , ਜਾਣੋ ਕਦੋਂ ਹੋਵੇਗੀ ਸੁਣਵਾਈ :ਅੰਮ੍ਰਿਤਸਰ ਰੇਲ ਹਾਦਸੇ ਨੂੰ ਲੈ ਕੇ ਮੁਜੱਫਰਪੁਰ ਦੀ ਸੀਜੇਐਮ ਅਦਾਲਤ ਨੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਵਿਰੁੱਧ ਐਫ਼ਆਈਆਰ ਦਰਜ ਕੀਤੀ ਗਈ ਹੈ।ਜਾਣਕਾਰੀ ਅਨੁਸਾਰ ਮੁਜੱਫਰਪੁਰ ਵਿੱਚ ਸੋਸ਼ਲ ਵਰਕਰ ਤਮਨਾ ਹਾਸ਼ਮੀ ਨੇ ਇਹ ਮਾਮਲਾ ਦਰਜ ਕਰਵਾਉਂਦੇ ਹੋਏ ਇਸ ਹਾਦਸੇ ਦੇ ਲਈ ਨਵਜੋਤ ਕੌਰ ਸਿੱਧੂ ਨੂੰ ਜਿੰਮੇਦਾਰ ਦੱਸਿਆ ਹੈ।ਇਸ ਮਾਮਲੇ ਦੀ ਸੁਣਵਾਈ 3 ਨਵੰਬਰ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਰੇਲ ਹਾਦਸੇ ਦਾ ਨਵਾਂ ਵੀਡੀਓ ਸਾਹਮਣੇ ਆਇਆ ਹੈ।ਇਸ ਵੀਡੀਓ ਦੇ ਅਧਾਰ 'ਤੇ ਮੰਨਿਆ ਜਾ ਰਿਹਾ ਹੈ ਕਿ ਨਵਜੋਤ ਕੌਰ ਨੇ ਹਾਦਸੇ ਦੇ ਦੌਰਾਨ ਓਥੇ ਮੌਜੂਦ ਨਾ ਹੋਣ ਨੂੰ ਲੈ ਕੇ ਝੂਠ ਬੋਲਿਆ ਹੈ।ਇਸ ਵੀਡੀਓ ਵਿੱਚ ਨਵਜੋਤ ਕੌਰ ਸਿੱਧੂ ਉਸ ਹਾਦਸੇ ਦੇ ਦੌਰਾਨ ਓਥੇ ਸਟੇਜ਼ ਤੇ ਦਿਖਾਈ ਦੇ ਰਹੀ ਸੀ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ 'ਚ ਧੋਬੀ ਘਾਟ ਦੇ ਨਜ਼ਦੀਕ ਜੌੜਾ ਫ਼ਾਟਕ 'ਤੇ ਦੁਸਹਿਰੇ ਮੌਕੇ ਵੱਡਾ ਰੇਲ ਹਾਦਸਾ ਹੋਣ ਕਾਰਨ ਲਗਭਗ 59 ਲੋਕਾਂ ਦੀ ਮੌਤ ਹੋ ਗਈ ਜਦਕਿ 100 ਦੇ ਕਰੀਬ ਲੋਕਾਂ ਦੇ ਜ਼ਖਮੀ ਹੋ ਗਏ ਹਨ,ਜੋ ਸਥਾਨਕ ਹਸਪਤਾਲਾਂ ਜ਼ੇਰੇ ਇਲਾਜ ਹਨ। -PTCNews


Top News view more...

Latest News view more...