ਅੰਮ੍ਰਿਤਸਰ ਰੇਲਵੇ ਸਟੇਸ਼ਨ ਨੂੰ ਇਲੈਕਟ੍ਰੋਨਿਕ ਇੰਟਰਲੋਕਿੰਗ ਸਿਸਟਮ ਨਾਲ ਜੋੜਨ ਦਾ ਕੰਮ ਮੁਕੱਮਲ,ਰੇਲ ਗੱਡੀਆਂ ਕੱਲ ਤੋਂ ਹੋਣਗੀਆਂ ਮੁੜ ਚਾਲੂ

By Shanker Badra - July 31, 2018 6:07 pm

ਅੰਮ੍ਰਿਤਸਰ ਰੇਲਵੇ ਸਟੇਸ਼ਨ ਨੂੰ ਇਲੈਕਟ੍ਰੋਨਿਕ ਇੰਟਰਲੋਕਿੰਗ ਸਿਸਟਮ ਨਾਲ ਜੋੜਨ ਦਾ ਕੰਮ ਮੁਕੱਮਲ,ਰੇਲ ਗੱਡੀਆਂ ਕੱਲ ਤੋਂ ਹੋਣਗੀਆਂ ਮੁੜ ਚਾਲੂ:ਅੰਮ੍ਰਿਤਸਰ ਰੇਲਵੇ ਸਟੇਸ਼ਨ ਅੰਗਰੇਜ਼ਾਂ ਦੇ ਜ਼ਮਾਨੇ ਦਾ ਬਣਿਆ ਹੈ ਅਤੇ ਇਸਦੇ ਕਾਂਟੇ ਵੀ ਪੁਰਾਣੇ ਸਮਿਆਂ ਤੋਂ ਹੀ ਜਿਉਂ ਦੇ ਤਿਉਂ ਹਨ।ਉਨ੍ਹਾਂ ਕਾਂਟਿਆਂ ਤੋਂ ਨਿਜਾਤ ਦਿਵਾਉਣ ਲਈ ਇਲੈਕਟ੍ਰੋਨਿਕ ਇੰਟਰਲੋਕਿੰਗ ਸਿਸਟਮ ਨਾਲ ਜੋੜਨ ਦਾ ਕੰਮ ਮੁਕੱਮਲ ਹੋ ਚੁੱਕਾ ਹੈ।ਰੇਲ ਗੱਡੀਆਂ ਕੱਲ ਤੋਂ ਮੁੜ ਚਾਲੂ ਹੋਣਗੀਆਂ।

ਜਾਣਕਾਰੀ ਅਨੁਸਾਰ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬਚੇ ਕੰਮ ਨੂੰ ਪੂਰਾ ਕਰਨ ਲਈ 31 ਜੁਲਾਈ ਤੱਕ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਚੱਲਣ ਅਤੇ ਪਹੁੰਚਣ ਵਾਲੀਆਂ 34 ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਸਨ।ਹੁਣ 1 ਅਗਸਤ ਤੋਂ ਰੇਲ ਗੱਡੀਆਂ ਦੀ ਆਵਾਜਾਈ ਆਮ ਵਾਂਗ ਹੋਵੇਗੀ।ਦੱਸ ਦੇਈਏ ਕਿ ਰੇਲ ਗੱਡੀਆਂ ਮੁੜ ਚਾਲੂ ਹੋਣ ਨਾਲ ਰੋਜ਼ਾਨਾ ਕੰਮਕਾਰ ਵਾਲੇ ਮੁਸਾਫਰਾਂ ਨੂੰ ਵੀ ਰਾਹਤ ਮਿਲੇਗੀ।ਇਸ ਦੌਰਾਨ ਕਈ ਮੁਸਾਫਰ ਅੰਮ੍ਰਿਤਸਰ ਤੋਂ ਜਲੰਧਰ, ਲੁਧਿਆਣਾ ਰੋਜ਼ਾਨਾ ਆਪਣੇ ਕੰਮਕਾਰ ਲਈ ਆਉਂਦੇ ਜਾਂਦੇ ਹਨ।

ਦੱਸਿਆ ਜਾਂਦਾ ਹੈ ਕਿ ਹੁਣ ਰੇਲ ਗੱਡੀਆਂ ਦਾ ਰੂਟ ਬਦਲਣ ਅਤੇ ਸਿਗਨਲ ਦੇਣ ਦਾ ਕੰਮ ਆਟੋਮੈਟਿਕ ਹੋਵੇਗਾ।ਇਹ ਤਕਨੀਕ ਵੱਧ ਸੁਰਖਿਅਤ ਅਤੇ ਸਮੇਂ ਦੀ ਬੱਚਤ ਵਾਲੀ ਹੋਵੇਗੀ।
-PTCNews

adv-img
adv-img