Wed, Apr 24, 2024
Whatsapp

ਪੋਲਿੰਗ ਸਟੇਸ਼ਨ ਨੰ: 123 ਵਿਧਾਨਸਭਾ ਹਲਕਾ ਰਾਜਾਸਾਂਸੀ ਵਿਖੇ 22 ਮਈ ਨੂੰ ਹੋਵੇਗੀ ਰੀਪੋਲ: ਜ਼ਿਲ੍ਹਾ ਚੋਣ ਅਧਿਕਾਰੀ

Written by  Jashan A -- May 20th 2019 06:46 PM
ਪੋਲਿੰਗ ਸਟੇਸ਼ਨ ਨੰ: 123 ਵਿਧਾਨਸਭਾ ਹਲਕਾ ਰਾਜਾਸਾਂਸੀ ਵਿਖੇ 22 ਮਈ ਨੂੰ ਹੋਵੇਗੀ ਰੀਪੋਲ: ਜ਼ਿਲ੍ਹਾ ਚੋਣ ਅਧਿਕਾਰੀ

ਪੋਲਿੰਗ ਸਟੇਸ਼ਨ ਨੰ: 123 ਵਿਧਾਨਸਭਾ ਹਲਕਾ ਰਾਜਾਸਾਂਸੀ ਵਿਖੇ 22 ਮਈ ਨੂੰ ਹੋਵੇਗੀ ਰੀਪੋਲ: ਜ਼ਿਲ੍ਹਾ ਚੋਣ ਅਧਿਕਾਰੀ

ਪੋਲਿੰਗ ਸਟੇਸ਼ਨ ਨੰ: 123 ਵਿਧਾਨਸਭਾ ਹਲਕਾ ਰਾਜਾਸਾਂਸੀ ਵਿਖੇ 22 ਮਈ ਨੂੰ ਹੋਵੇਗੀ ਰੀਪੋਲ: ਜ਼ਿਲ੍ਹਾ ਚੋਣ ਅਧਿਕਾਰੀ,ਅੰਮ੍ਰਿਤਸਰ: ਰਾਜਾਸਾਂਸੀ ਵਿਧਾਨਸਭਾ ਹਲਕੇ ਦੇ ਪੋਲਿੰਗ ਸਟੇਸ਼ਨ ਨੰ: 123 ਤੇ 22 ਮਈ ਨੂੰ ਮੁੜ ਮਤਦਾਨ ਕਰਵਾਇਆ ਜਾਵੇਗਾ ਅਤੇ ਵੋਟਿੰਗ ਦਾ ਸਮਾਂ ਸਵੇਰੇ 7 ਵਜੋ ਤੋ ਸ਼ਾਮ 6 ਵਜੇ ਤੱਕ ਦਾ ਹੋਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆ ਸ਼ਿਵਦੁਲਾਰ ਸਿੰਘ ਢਿਲੋ ਜ਼ਿਲਾ ਚੋਣ ਅਧਿਕਾਰੀ ਅੰਮ੍ਰਿਤਸਰ ਨੇ ਦੱਸਿਆ ਕਿ ਪੋਲਿੰਗ ਸਟੇਸ਼ਨ ਤੇ ਲੱਗੇ ਵੈਬ ਕਾਸਟ ਕੈਮਰੇ ਰਾਹੀ ਧਿਆਨ ਵਿਚ ਆਇਆ ਸੀ ਕਿ ਇਸ ਬੂਥ ਚੋਣ ਪ੍ਰਕਿਰਿਆ ਦਾ ਪੂਰੀ ਤਰ੍ਹਾਂ ਪਾਲਣਾ ਨਹੀ ਕੀਤੀ ਗਈ ਸੀ ਜਿਸ ਕਰਕੇ ਵੋਟ ਕਰਨ ਦੀ ਨਿਜਤਾ ਦੀ ਉਲੰਘਨਾ ਹੋਈ ਹੈ। [caption id="attachment_298017" align="aligncenter" width="300"]asr ਪੋਲਿੰਗ ਸਟੇਸ਼ਨ ਨੰ: 123 ਵਿਧਾਨਸਭਾ ਹਲਕਾ ਰਾਜਾਸਾਂਸੀ ਵਿਖੇ 22 ਮਈ ਨੂੰ ਹੋਵੇਗੀ ਰੀਪੋਲ: ਜ਼ਿਲ੍ਹਾ ਚੋਣ ਅਧਿਕਾਰੀ[/caption] ਹੋਰ ਪੜ੍ਹੋ:ਪਿਛਲੇ ਸਾਲ ਵਿਜੀਲੈਂਸ ਨੇ 131 ਕੇਸਾਂ ‘ਚ 182 ਵਿਅਕਤੀਆਂ ਨੂੰ ਰਿਸ਼ਵਤ ਲੈਂਦਿਆਂ ਕੀਤਾ ਕਾਬੂ ਉਨਾਂ ਦੱਸਿਆ ਕਿ ਕੈਮਰੇ ਰਾਹੀ ਪਤਾ ਲੱਗਾ ਸੀ ਕਿ ਵੋਟਰ ਕੰਪਾਟਮੈਟ ਵਿਚ ਇਕ ਤੋ ਵੱਧ ਵਿਅਕਤੀ ਕੈਮਰੇ ਵਿਚ ਨਜ਼ਰ ਆਏ ਸਨ। ਢਿਲੋ ਨੇ ਦੱਸਿਆ ਕਿ ਇਸ ਸਬੰਧੀ ਭਾਵੇ ਕਿਸੇ ਵੀ ਰਾਜਨੀਤਿਕ ਦਲ ਵਲੋ ਕੋਈ ਸ਼ਕਾਇਤ ਨਹੀ ਕੀਤੀ ਗਈ ਸੀ। [caption id="attachment_298018" align="aligncenter" width="300"]asr ਪੋਲਿੰਗ ਸਟੇਸ਼ਨ ਨੰ: 123 ਵਿਧਾਨਸਭਾ ਹਲਕਾ ਰਾਜਾਸਾਂਸੀ ਵਿਖੇ 22 ਮਈ ਨੂੰ ਹੋਵੇਗੀ ਰੀਪੋਲ: ਜ਼ਿਲ੍ਹਾ ਚੋਣ ਅਧਿਕਾਰੀ[/caption] ਪਰ ਉਨਾਂ ਵੱਲੋਂ ਆਪਣੀ ਰਿਪੋਰਟ ਚੋਣ ਕਮਿਸ਼ਨ ਨੂੰ ਭੇਜੀ ਗਈ ਸੀ, ਜਿਸ ਦੀ ਪੁਸ਼ਟੀ ਸ਼੍ਰੀ ਸਮੀਰ ਵਰਮਾ ਜਨਰਲ ਅਬਜ਼ਰਵਰ ਵਲੋ ਆਪਣੀਆਂ ਰਿਪੋਰਟਾਂ ਵਿਚ ਕੀਤੀ ਗਈ, ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੱਖ ਚੋਣ ਕਮਿਸ਼ਨ ਵਲੋ ਬੂਥ ਨੰ: 123 ਤੇ ਮਤਦਾਨ ਰੱਦ ਕਰ ਦਿੱਤਾ ਗਿਆ ਹੈ। ਹੋਰ ਪੜ੍ਹੋ:ਇੱਕ ਲੜਕੀ ਦੀ ਮੌਤ ਹੋਣ ਤੋਂ ਬਾਅਦ ਪਰਿਵਾਰਕ ਮੈਂਬਰ ਭੜਕੇ , ਹਸਪਤਾਲ ਦੇ ਬਾਹਰ ਲਗਾਇਆ ਧਰਨਾ [caption id="attachment_298019" align="aligncenter" width="300"]asr ਪੋਲਿੰਗ ਸਟੇਸ਼ਨ ਨੰ: 123 ਵਿਧਾਨਸਭਾ ਹਲਕਾ ਰਾਜਾਸਾਂਸੀ ਵਿਖੇ 22 ਮਈ ਨੂੰ ਹੋਵੇਗੀ ਰੀਪੋਲ: ਜ਼ਿਲ੍ਹਾ ਚੋਣ ਅਧਿਕਾਰੀ[/caption] ਉਨਾਂ ਦੱਸਿਆ ਕਿ ਇਸ ਬੂਥ ਤੇ ਕੋਈ ਵੀ ਲੜਾਈ ਝਗੜਾ ਨਹੀ ਸੀ ਹੋਇਆ ਪਰ ਵੋਟ ਕਰਨ ਦੀ ਨਿਜਤਾ ਦਾ ਉਲੰਘਣ ਹੋਈ ਸੀ।ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਜਿੰਨਾਂ ਵੋਟਰਾਂ ਵਲੋ ਭਾਵੇ ਪਹਿਲਾਂ ਵੀ ਵੋਟ ਪੋਲ ਕੀਤੀ ਗਈ ਹੈ ਜਾਂ ਜਿਹੜੇ ਇਸ ਬੂਥ ਅਧੀਨ ਪੈਦੇ ਰਜਿਟਰਡ ਵੋਟਰ ਹਨ ਉਹ 22 ਮਈ ਨੂੰ ਦੁਬਾਰਾ ਮਤਦਾਨ ਕਰ ਸਕਦੇ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 22 ਮਈ ਨੂੰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰਨ। -PTC News


Top News view more...

Latest News view more...