Thu, Apr 25, 2024
Whatsapp

ਚੰਡੀਗੜ੍ਹ 'ਚ ਲੱਗੀ ਸੀ ਹੈਰੋਇਨ ਦੀ ਆਦਤ ! ਜ਼ੰਜੀਰਾਂ ਨਾਲ ਬੰਨੀ ਕੁੜੀ ਨਸ਼ੇ ਦੇ ਤਸਕਰਾਂ ਨਾਲ ਹੋਈ ਫ਼ਰਾਰ

Written by  Shanker Badra -- September 16th 2019 03:53 PM -- Updated: September 16th 2019 03:55 PM
ਚੰਡੀਗੜ੍ਹ 'ਚ ਲੱਗੀ ਸੀ ਹੈਰੋਇਨ ਦੀ ਆਦਤ ! ਜ਼ੰਜੀਰਾਂ ਨਾਲ ਬੰਨੀ ਕੁੜੀ ਨਸ਼ੇ ਦੇ ਤਸਕਰਾਂ ਨਾਲ ਹੋਈ ਫ਼ਰਾਰ

ਚੰਡੀਗੜ੍ਹ 'ਚ ਲੱਗੀ ਸੀ ਹੈਰੋਇਨ ਦੀ ਆਦਤ ! ਜ਼ੰਜੀਰਾਂ ਨਾਲ ਬੰਨੀ ਕੁੜੀ ਨਸ਼ੇ ਦੇ ਤਸਕਰਾਂ ਨਾਲ ਹੋਈ ਫ਼ਰਾਰ

ਚੰਡੀਗੜ੍ਹ 'ਚ ਲੱਗੀ ਸੀ ਹੈਰੋਇਨ ਦੀ ਆਦਤ ! ਜ਼ੰਜੀਰਾਂ ਨਾਲ ਬੰਨੀ ਕੁੜੀ ਨਸ਼ੇ ਦੇ ਤਸਕਰਾਂ ਨਾਲ ਹੋਈ ਫ਼ਰਾਰ:ਅੰਮ੍ਰਿਤਸਰ : ਅੰਮ੍ਰਿਤਸਰ ਦੀ ਰਣਜੀਤ ਐਵੇਨਿਊ ਦੀ ਹਾਊਸਿੰਗ ਬੋਰਡ ਕਾਲੋਨੀ ਦੇ ਸਾਹਮਣੇ ਫਲੈਟ ਵਿਚ ਰਹਿਣ ਵਾਲੀ 24 ਸਾਲਾ ਕੁੜੀ ਨੂੰ ਪਿਛਲੇ ਸਮੇਂ ਤੋਂ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਹੋਇਆ ਸੀ ,ਕਿਉਂਕਿ ਕੁੜੀ ਨਸ਼ੇ ਦੀ ਆਦੀ ਹੈ ਪਰ ਬੀਤੀ ਰਾਤ ਉਹ ਕੁੜੀ ਨਸ਼ੇ ਦੇ ਸੌਦਾਗਰ ਨਾਲ ਭੱਜ ਗਈ ਹੈ। ਜਿਸ ਮਗਰੋਂ ਮਾਂ ਨੇ ਥਾਣਾ ਰਣਜੀਤ ਐਵੀਨਿਊ 'ਚ ਸ਼ਿਕਾਇਤ ਦਿੱਤੀ ਹੈ ਕਿ ਉਸ ਦੀ ਧੀ ਨੂੰ ਨਸ਼ਾ ਵੇਚਣ ਵਾਲਾ ਨੌਜਵਾਨ ਭਜਾ ਕੇ ਲੈ ਗਿਆ ਹੈ। ਉਹ ਬੱਚੇ ਦੇ ਜ਼ਰੀਏ ਨਸ਼ੇ ਦੀਆਂ ਪੁੜੀਆਂ ਭੇਜਦਾ ਸੀ ਤੇ ਉਸ ਦੀ ਧੀ ਨੂੰ ਆਪਣੇ ਜਾਲ 'ਚ ਫਸਾ ਕੇ ਸ਼ਹਿਰ ਦੇ ਕਾਲਜ ਦੀਆਂ ਲੜਕੀਆਂ ਨੂੰ 'ਚਿੱਟਾ' ਵੇਚਦਾ ਸੀ। ਇਸੇ ਲਈ ਅਸੀਂ ਉਸ ਨੂੰ ਜ਼ੰਜੀਰਾਂ ਨਾਲ ਬੰਨ੍ਹ ਰੱਖਿਆ ਸੀ। [caption id="attachment_340410" align="aligncenter" width="300"]Amritsar Ranjit Avenue chains with girl drug smugglers With Absconding ਚੰਡੀਗੜ੍ਹ 'ਚ ਲੱਗੀ ਸੀ ਹੈਰੋਇਨ ਦੀ ਆਦਤ ! ਜ਼ੰਜੀਰਾਂ ਨਾਲ ਬੰਨੀ ਕੁੜੀ ਨਸ਼ੇ ਦੇ ਤਸਕਰਾਂ ਨਾਲ ਹੋਈ ਫ਼ਰਾਰ[/caption] ਦਰਅਸਲ 'ਚ ਹੈਰੋਇਨ ਦੇ ਨਸ਼ੇ ਨੇ ਕੁੜੀ ਦੀ ਜ਼ਿੰਦਗੀ ਨਰਕ ਜਿਹੀ ਬਣਾ ਦਿੱਤੀ ਹੈ। ਇਹ 24 ਸਾਲਾ ਕੁੜੀ ਨਸ਼ਾਖੋਰੀ ਦੀ ਲ਼ਤ ਪੂਰੀ ਨਾ ਹੋਣ ਕਾਰਨ ਬਹੁਤ ਰੌਲਾ ਪਾਉਂਦੀ ਹੈ। ਜਿਸ ਤੋਂ ਬਾਅਦ ਮਾਂ ਨੇ ਕਲੇਜੇ ‘ਤੇ ਪੱਥਰ ਰੱਖ ਕੇ ਉਸ ਨੂੰ ਸੰਗਲ ਨਾਲ ਬੰਨ੍ਹ ਦਿੱਤਾ ਤਾਂ ਜੋ ਉਹ ਨਸ਼ਾ ਨਾ ਕਰ ਸਕੇ। ਇਹ ਕੁੜੀ ਛੇ ਭੈਣਾਂ ਵਿੱਚੋਂ ਸਭ ਤੋਂ ਛੋਟੀ ਹੈ। Amritsar Ranjit Avenue chains with girl drug smugglers With Absconding ਮਿਲੀ ਜਾਣਕਾਰੀ ਅਨੁਸਾਰ ਇਹ ਕੁੜੀ 8-9 ਸਾਲ ਪਹਿਲਾਂ ਚੰਡੀਗੜ੍ਹ ਦੇ ਬਿਊਟੀ ਪਾਰਲਰ ਵਿਚ ਕੰਮ ਕਰਦੀ ਸੀ। ਉਥੇ ਕੁਝ ਹੋਰ ਕੁੜੀਆਂ ਹੈਰੋਇਨ ਦਾ ਨਸ਼ਾ ਕਰਦੀਆਂ ਸਨ। ਇਸ ਦੌਰਾਨ ਉਨ੍ਹਾਂ ਨੇ ਇਸ ਨੂੰ ਵੀ ਨਸ਼ੇ ਦੀ ਭੈੜੀ ਲ਼ਤ ਲਗਾ ਦਿੱਤੀ ਸੀ। ਚੰਡੀਗੜ੍ਹ ਵਿਚ ਬਿਊਟੀਸ਼ੀਅਨ ਦਾ ਕੰਮ ਕਰਦਿਆਂ ਕੁੜੀ ਨੂੰ ਪਿਆਰ ਹੋਇਆ ਅਤੇ ਫਿਰ ਵਿਆਹ। ਪਤੀ ਨੇ ਨਸ਼ੇ ਦਾ ਆਦੀ ਬਣਾ ਦਿੱਤਾ ਅਤੇ ਬਾਅਦ ਵਿਚ ਤਲਾਕ ਦੇ ਦਿੱਤਾ। ਹੁਣ ਇਹ ਕੁੜੀ ਵੀ ਨਸ਼ੇ ਲੈਣ ਲੱਗ ਪਈ ਹੈ। [caption id="attachment_340421" align="aligncenter" width="300"] Amritsar Ranjit Avenue chains with girl drug smugglers With Absconding ਚੰਡੀਗੜ੍ਹ 'ਚ ਲੱਗੀ ਸੀ ਹੈਰੋਇਨ ਦੀ ਆਦਤ ! ਜ਼ੰਜੀਰਾਂ ਨਾਲ ਬੰਨੀ ਕੁੜੀ ਨਸ਼ੇ ਦੇ ਤਸਕਰਾਂ ਨਾਲ ਹੋਈ ਫ਼ਰਾਰ[/caption] ਜਿਸ ਮਗਰੋਂ ਵਿਧਵਾ ਮਾਂ ਆਪਣੀ ਲੜਕੀ ਨੂੰ ਚੰਡੀਗੜ੍ਹ ਤੋਂ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਸਥਿਤ ਲਾਲ ਕੁਆਰਟਰ 'ਚ ਲੈ ਆਈ ਅਤੇ ਇਕੱਠੇ ਰਹਿਣ ਲੱਗੇ।ਜਦੋਂ ਮਾਂ ਨੂੰ ਆਪਣੀ ਲੜਕੀ ਬਾਰੇ ਪਤਾ ਲੱਗਾ ਤਾਂ ਉਸਨੂੰ ਕਈ ਵਾਰ ਨਸ਼ਾ ਛੁਡਾਊ ਕੇਂਦਰ ਲੈ ਕੇ ਗਈ। ਜਿਥੇ ਇਲਾਜ ਤਾਂ ਹੋਇਆ ਪਰ ਬਾਅਦ ਵਿਚ ਫਿਰ ਨਸ਼ਾ ਕਰਨ ਲੱਗੀ। ਜਿਸ ਕਰਕੇ ਕੁੜੀ ਨੂੰ ਨਸ਼ੇ ਕਾਰਨ ਜ਼ੰਜੀਰਾਂ ਨਾਲ ਬੰਨ੍ਹ ਦਿੱਤਾ ਗਿਆ ਸੀ। [caption id="attachment_340420" align="aligncenter" width="300"] Amritsar Ranjit Avenue chains with girl drug smugglers With Absconding ਚੰਡੀਗੜ੍ਹ 'ਚ ਲੱਗੀ ਸੀ ਹੈਰੋਇਨ ਦੀ ਆਦਤ ! ਜ਼ੰਜੀਰਾਂ ਨਾਲ ਬੰਨੀ ਕੁੜੀ ਨਸ਼ੇ ਦੇ ਤਸਕਰਾਂ ਨਾਲ ਹੋਈ ਫ਼ਰਾਰ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕੁੜੀ ਨੂੰ ਸਹੇਲੀ ਦੇ ਪਿਤਾ ਨਾਲ ਹੋਇਆ ਪਿਆਰ , ਜਦੋਂ Phone ‘ਤੇ ਕਿਹਾ ਜਾਨੂੰ ਕਿਵੇਂ ਹੋ ਤਾਂ ਪਿਆ ਪੰਗਾ ਜਦੋਂ ਜ਼ੰਜੀਰਾਂ 'ਚ ਬੱਝੀ ਕੁੜੀ ਦੀ ਇਹ ਖਬਰ ਸੋਸ਼ਲ ਮੀਡੀਆ ਅਤੇ ਖਬਰਾਂ ਦੀਆਂ ਸੁਰਖੀਆਂ ਬਣੀ ਤਾਂ ਕਈ ਸੰਸਦ ਮੈਂਬਰ ਅਤੇ ਪੁਲਿਸ ਦੇ ਉੱਚ ਅਧਿਕਾਰੀ ਵੀ ਲੜਕੀ ਦੇ ਘਰ ਪਹੁੰਚੇ। ਪੰਜਾਬ ਸਰਕਾਰ ਨੇ ਘਰ 'ਚ ਹੀ ਡਾਕਟਰਾਂ ਨੂੰ ਇਲਾਜ ਕਰਨ ਦੀ ਹਦਾਇਤ ਦੇ ਦਿੱਤੀ। ਥਾਣਾ ਰਣਜੀਤ ਐਵੀਨਿਊ ਦੇ ਏ.ਐੱਸ.ਆਈ. ਮਨੋਜ ਕੁਮਾਰ ਨੇ ਕਿਹਾ ਕਿ ਬੀਤੀ ਰਾਤ ਬਤੌਰ ਡਿਊਟੀ ਅਫਸਰ ਮੇਰੇ ਕੋਲ ਸ਼ਿਕਾਇਤ ਆਈ ਹੈ ਤਾਂ ਅੱਜ ਸਵੇਰੇ ਮਹਿਲਾ ਏ.ਐੱਸ.ਆਈ. ਨੂੰ ਜਾਂਚ ਸੌਂਪ ਦਿੱਤੀ ਗਈ ਹੈ। -PTCNews


Top News view more...

Latest News view more...