Fri, Apr 26, 2024
Whatsapp

ਅੰਮ੍ਰਿਤਸਰ 'ਚ ਲੁਟੇਰਿਆਂ ਨੇ ਲੱਖਾਂ ਦੀ ਰਾਸ਼ੀ 'ਤੇ ਕੀਤਾ ਹੱਥ ਸਾਫ਼, RBL Finance ਕੰਪਨੀ ਦੇ ਕੈਸ਼ੀਅਰ ਨਾਲ ਵਾਪਰੀ ਇਹ ਘਟਨਾ

Written by  Joshi -- October 09th 2018 01:03 PM
ਅੰਮ੍ਰਿਤਸਰ 'ਚ ਲੁਟੇਰਿਆਂ ਨੇ ਲੱਖਾਂ ਦੀ ਰਾਸ਼ੀ 'ਤੇ ਕੀਤਾ ਹੱਥ ਸਾਫ਼, RBL Finance ਕੰਪਨੀ ਦੇ ਕੈਸ਼ੀਅਰ ਨਾਲ ਵਾਪਰੀ ਇਹ ਘਟਨਾ

ਅੰਮ੍ਰਿਤਸਰ 'ਚ ਲੁਟੇਰਿਆਂ ਨੇ ਲੱਖਾਂ ਦੀ ਰਾਸ਼ੀ 'ਤੇ ਕੀਤਾ ਹੱਥ ਸਾਫ਼, RBL Finance ਕੰਪਨੀ ਦੇ ਕੈਸ਼ੀਅਰ ਨਾਲ ਵਾਪਰੀ ਇਹ ਘਟਨਾ

ਅੰਮ੍ਰਿਤਸਰ 'ਚ ਲੁਟੇਰਿਆਂ ਨੇ ਲੱਖਾਂ ਦੀ ਰਾਸ਼ੀ 'ਤੇ ਕੀਤਾ ਹੱਥ ਸਾਫ਼, RBL Finance ਕੰਪਨੀ ਦੇ ਕੈਸ਼ੀਅਰ ਨਾਲ ਵਾਪਰੀ ਇਹ ਘਟਨਾ ਅੰਮ੍ਰਿਤਸਰ: ਪਿਛਲੇ ਕੁੱਝ ਸਮੇਂ ਤੋਂ ਪੰਜਾਬ ਵਿੱਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਦਿਨ ਬ ਦਿਨ ਵਧਦੀਆਂ ਜਾ ਰਹੀਆਂ ਹਨ। ਸੂਬੇ ਅੰਦਰ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਇਹਨਾਂ ਘਟਨਾਵਾਂ ਨੂੰ ਵੱਡੇ ਪੱਧਰ 'ਤੇ ਅੰਜ਼ਾਮ ਦਿੱਤਾ ਜਾ ਰਿਹਾ ਹੈ ਅਤੇ ਅਮਨ ਕਾਨੂੰਨ ਦੀ ਸਥਿਤੀ ਗੜਬੜਾਉਂਦੀ ਨਜ਼ਰ ਆ ਰਹੀ ਹੈ। ਹੁਣ ਤੱਕ ਅਨੇਕਾਂ ਹੀ ਲੋਕ ਇਹਨਾਂ ਘਟਨਾਵਾਂ ਦਾ ਸ਼ਿਕਾਰ ਹੋ ਚੁੱਕੇ ਹਨ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਅੰਮ੍ਰਿਤਸਰ 'ਚ ਸਾਹਮਣੇ ਆਇਆ ਹੈ। ਜਿੱਥੇ ਮਾਲ ਰੋਡ ਨਜ਼ਦੀਕ RBL Finance ਕੰਪਨੀ ਦੇ ਕੈਸ਼ੀਅਰ ਤੋਂ ਲੁਟੇਰਿਆਂ ਵੱਲੋਂ 6 ਲੱਖ 3 ਹਜ਼ਾਰ ਦੀ ਲੁੱਟ ਨੂੰ ਅੰਜ਼ਾਮ ਦਿੱਤਾ ਗਿਆ ਹੈ। ਹੋਰ ਪੜ੍ਹੋ:ਸਰਕਾਰ ਤੋਂ ਨਾ ਕਦੇ ਸੁਰੱਖਿਆ ਮੰਗੀ ਹੈ ,ਨਾ ਹੀ ਮੰਗਾਂਗੇ: ਸੁਖਬੀਰ ਸਿੰਘ ਬਾਦਲ ਮਿਲੀ ਜਾਣਕਾਰੀ ਦੇ ਮੁਤਾਬਕ ਦੋ ਲੁਟੇਰਿਆਂ ਵੱਲੋਂ ਸੁਭਾਸ਼ ਨਾਮਕ ਕੈਸ਼ੀਅਰ ਨੂੰ ਮੋਟਰਸਾਈਕਲ ਤੋਂ ਧੱਕਾ ਮਾਰ ਕੇ ਰੁਪਇਆਂ ਵਾਲਾਂ ਬੈਗ ਖੋਹ ਕੇ ਫਰਾਰ ਹੋ ਗਏ। ਇਸ ਮੌਕੇ ਪੀੜਤ ਨੇ ਇਸ ਘਟਨਾ ਬਾਰੇ ਸਥਾਨਕ ਪੁਲਿਸ ਨੂੰ ਦੱਸਿਆ। ਜਿਸ ਦੌਰਾਨ ਪੁਲਿਸ ਨੇ ਇਸ ਮਾਮਲੇ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTCNEWS


Top News view more...

Latest News view more...