Wed, Apr 24, 2024
Whatsapp

ਪੰਜਾਬ 'ਚ ਕੋਰੋਨਾ ਨਾਲ 41ਵੀਂ ਮੌਤ, ਅੰਮ੍ਰਿਤਸਰ ਦੇ ਹਸਪਤਾਲ 'ਚ ਔਰਤ ਨੇ ਤੋੜਿਆ ਦਮ

Written by  Shanker Badra -- May 28th 2020 04:29 PM
ਪੰਜਾਬ 'ਚ ਕੋਰੋਨਾ ਨਾਲ 41ਵੀਂ ਮੌਤ, ਅੰਮ੍ਰਿਤਸਰ ਦੇ ਹਸਪਤਾਲ 'ਚ ਔਰਤ ਨੇ ਤੋੜਿਆ ਦਮ

ਪੰਜਾਬ 'ਚ ਕੋਰੋਨਾ ਨਾਲ 41ਵੀਂ ਮੌਤ, ਅੰਮ੍ਰਿਤਸਰ ਦੇ ਹਸਪਤਾਲ 'ਚ ਔਰਤ ਨੇ ਤੋੜਿਆ ਦਮ

ਪੰਜਾਬ 'ਚ ਕੋਰੋਨਾ ਨਾਲ 41ਵੀਂ ਮੌਤ, ਅੰਮ੍ਰਿਤਸਰ ਦੇ ਹਸਪਤਾਲ 'ਚ ਔਰਤ ਨੇ ਤੋੜਿਆ ਦਮ:ਅੰਮ੍ਰਿਤਸਰ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਪੰਜਾਬ ‘ਚ ਹੁਣ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਕਰਕੇ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਹੋ ਰਿਹਾ ਹੈ। ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਇੱਕ ਹੋਰ ਮੌਤ ਦੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਕੋਰੋਨਾ ਪਾਜ਼ੀਟਿਵ ਇਕ ਔਰਤ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ। ਉਕਤ ਔਰਤ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਸੀ। ਇਸ ਦੇ ਨਾਲ ਹੀ ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 41 ਹੋ ਗਈ ਹੈ, ਜਦਕਿ ਜ਼ਿਲੇ ਵਿਚ ਹੁਣ ਤੱਕ ਇਸ ਖ਼ਤਰਨਾਕ ਵਾਇਰਸ ਨਾਲ ਹੋਣ ਵਾਲੀ ਇਹ 7ਵੀਂ ਮੌਤ ਹੈ। -PTCNews


Top News view more...

Latest News view more...