ਅੰਮ੍ਰਿਤਸਰ :ਲੁਟੇਰੇ ਪੰਜਾਬ ਨੈਸ਼ਨਲ ਬੈਂਕ ਚੇਤਨਪੁਰਾ ਦੀ ATM ਮਸ਼ੀਨ ਪੁੱਟ ਕੇ ਹੋਏ ਫ਼ਰਾਰ

Amritsar Robbers Punjab National Bank Chetanpura ATM Robbery
ਅੰਮ੍ਰਿਤਸਰ : ਲੁਟੇਰੇ ਪੰਜਾਬ ਨੈਸ਼ਨਲ ਬੈਂਕ ਚੇਤਨਪੁਰਾ ਦੀ ATM ਮਸ਼ੀਨ ਪੁੱਟ ਕੇ ਹੋਏ ਫ਼ਰਾਰ

ਅੰਮ੍ਰਿਤਸਰ :ਲੁਟੇਰੇ ਪੰਜਾਬ ਨੈਸ਼ਨਲ ਬੈਂਕ ਚੇਤਨਪੁਰਾ ਦੀ ATM ਮਸ਼ੀਨ ਪੁੱਟ ਕੇ ਹੋਏ ਫ਼ਰਾਰ:ਅੰਮ੍ਰਿਤਸਰ : ਅੰਮ੍ਰਿਤਸਰ ਦੇ ਪਿੰਡ ਚੇਤਨਪੁਰਾ ਵਿੱਚ ਲੁਟੇਰਿਆਂ ਨੇ ਲੁੱਟ ਖੋਹ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।ਓਥੇ ਲੁਟੇਰੇ ਪੰਜਾਬ ਨੈਸ਼ਨਲ ਬੈਂਕ ਚੇਤਨਪੁਰਾ ਦੀ ਏ.ਟੀ.ਐੱਮ ਮਸ਼ੀਨ ਨੂੰ ਉਖਾੜ ਕੇ ਆਪਣੇ ਨਾਲ ਲੈ ਕੇ ਫ਼ਰਾਰ ਹੋ ਗਏ ਹਨ।ਜਿਸ ਵਿੱਚ 2 ਲੱਖ 50 ਹਜ਼ਾਰ ਰੁਪਏ ਦੀ ਰਕਮ ਦੱਸੀ ਜਾ ਰਹੀ ਹੈ।

Amritsar Robbers Punjab National Bank Chetanpura ATM Robbery
ਅੰਮ੍ਰਿਤਸਰ : ਲੁਟੇਰੇ ਪੰਜਾਬ ਨੈਸ਼ਨਲ ਬੈਂਕ ਚੇਤਨਪੁਰਾ ਦੀ ATM ਮਸ਼ੀਨ ਪੁੱਟ ਕੇ ਹੋਏ ਫ਼ਰਾਰ

ਇਸ ਮੌਕੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਲੁਟੇਰੇ ਪੰਜਾਬ ਨੈਸ਼ਨਲ ਬੈਂਕ ਦਾ ਏ.ਟੀ.ਐੱਮ. ਤੋੜ ਕੇ 2 ਲੱਖ 50 ਹਜ਼ਾਰ ਰੁਪਏ ਦੀ ਰਕਮ ਲੈ ਕੇ ਫਰਾਰ ਹੋ ਗਏ ਹਨ।ਇਸ ਦੇ ਨਾਲ ਹੀ ਲੁਟੇਰੇ ਬੈਂਕ ‘ਚ ਲੱਗੀ ਏ.ਟੀ.ਐੱਮ. ਮਸ਼ੀਨ ਲੈ ਗਏ, ਜਿਸ ‘ਚ ਦੋ ਲੱਖ ਪੰਜਾਹ ਹਜ਼ਾਰ ਰੁਪਏ ਸਨ।

Amritsar Robbers Punjab National Bank Chetanpura ATM Robbery
ਅੰਮ੍ਰਿਤਸਰ : ਲੁਟੇਰੇ ਪੰਜਾਬ ਨੈਸ਼ਨਲ ਬੈਂਕ ਚੇਤਨਪੁਰਾ ਦੀ ATM ਮਸ਼ੀਨ ਪੁੱਟ ਕੇ ਹੋਏ ਫ਼ਰਾਰ

ਇਸ ਵਾਰਦਾਤ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦੇ ਨੇੜੇ ਲਗੇ ਸੀ.ਸੀ.ਟੀ.ਵੀ ਕੈਮਰਿਆਂ ਤੋਂ ਸੁਰਾਗ ਲਾਉਣ ਦੀ ਕੋਸ਼ਿਸ਼ ਕਰਦੇ ਰਹੇ ਹਨ।ਇਸ ਦੌਰਾਨ ਇਲਾਕੇ ਦੇ ਲੋਕਾਂ ਵਿੱਚ ਇਸ ਨਾਲ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
-PTCNews