ਹੁਣ ਸੋਨਾ-ਚਾਂਦੀ ਨਹੀਂ ਪਿਆਜ਼ ਹੋਣ ਲੱਗਾ ਚੋਰੀ , ਅੰਮ੍ਰਿਤਸਰ ’ਚ ਪਿਆਜ਼ ਦਾ ਗੱਟਾ ਚੋਰੀ, ਦੇਖੋਂ ਤਸਵੀਰਾਂ

Amritsar: sack of onions In Auto , captured CCTV camera
ਹੁਣ ਸੋਨਾ-ਚਾਂਦੀ ਨਹੀਂ ਪਿਆਜ਼ ਹੋਣ ਲੱਗਾ ਚੋਰੀ , ਅੰਮ੍ਰਿਤਸਰ ’ਚ ਪਿਆਜ਼ ਦਾ ਗੱਟਾ ਚੋਰੀ, ਦੇਖੋਂ ਤਸਵੀਰਾਂ  

ਹੁਣ ਸੋਨਾ-ਚਾਂਦੀ ਨਹੀਂ ਪਿਆਜ਼ ਹੋਣ ਲੱਗਾ ਚੋਰੀ , ਅੰਮ੍ਰਿਤਸਰ ’ਚ ਪਿਆਜ਼ ਦਾ ਗੱਟਾ ਚੋਰੀ, ਦੇਖੋਂ ਤਸਵੀਰਾਂ:ਅੰਮ੍ਰਿਤਸਰ : ਦੇਸ਼ ਅੰਦਰ ਅਕਸਰ ਹੀ ਸਬਜ਼ੀਆਂ ਦੇ ਭਾਅ ਘੱਟਦੇ- ਵੱਧਦੇ ਰਹਿੰਦੇ ਹਨ ਪਰ ਇਸ ਵਾਰ ਪਿਆਜ਼ ਦੇ ਭਾਅ ਇਸ ਕਦਰ ਵਧੇ ਹਨ ਕਿ ਇਸ ਦਾ ਫ਼ਰਕ ਲੋਕਾਂ ਦੀ ਜੇਬ ‘ਤੇ ਪੈ ਰਿਹਾ ਹੈ। ਪਿਆਜ਼ ਦੀਆਂ ਕੀਮਤਾਂ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਲਿਆ ਰਹੀਆਂ ਹਨ। ਦੇਸ਼ ਭਰ ‘ਚ ਜਿੱਥੇ ਪਿਆਜ਼ ਦੀ ਵੱਧਦੀ ਕੀਮਤ ਨੂੰ ਲੈ ਕੇ ਆਮ ਲੋਕ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ, ਓਥੇ ਹੀ ਦੁਕਾਨਦਾਰ ਅਤੇ ਵਪਾਰੀ ਵੀ ਪਰੇਸ਼ਾਨ ਹਨ।

Amritsar: sack of onions In Auto , captured CCTV camera
ਹੁਣ ਸੋਨਾ-ਚਾਂਦੀ ਨਹੀਂ ਪਿਆਜ਼ ਹੋਣ ਲੱਗਾ ਚੋਰੀ , ਅੰਮ੍ਰਿਤਸਰ ’ਚ ਪਿਆਜ਼ ਦਾ ਗੱਟਾ ਚੋਰੀ, ਦੇਖੋਂ ਤਸਵੀਰਾਂ

ਦੇਸ਼ ਭਰ ‘ਚ ਪਿਆਜ਼ ਦੀ ਕੀਮਤਾਂ ਇੰਨੀਆਂ ਵੱਧ ਚੁੱਕੀਆਂ ਹਨ ਕਿ ਹੁਣ ਪਿਆਜ਼ ਚੋਰੀ ਵੀ ਹੋਣ ਲੱਗ ਪਿਆ ਹੈ। ਅਜਿਹਾ ਹੀ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਜਿੱਥੇ ਸ਼ਬਜੀ ਨਾਲ ਭਰਿਆ ਇੱਕ ਆਟੋ ਜਾ ਰਿਹਾ ਸੀ। ਇਸ ਦੌਰਾਨ ਇੱਕ ਨੌਜਵਾਨ ਪਿਆਜ਼ ਦੀ ਬੋਰੀ ਚੋਰੀ ਕਰਦਾ ਅਤੇ ਦੂਜੇ ਆਟੋ ਵਿਚ ਪਿਆਜ਼ ਦੀ ਬੋਰੀ ਰੱਖਦਾ ਦਿਖਾਈ ਦਿੰਦਾ ਹੈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।

Amritsar: sack of onions In Auto , captured CCTV camera
ਹੁਣ ਸੋਨਾ-ਚਾਂਦੀ ਨਹੀਂ ਪਿਆਜ਼ ਹੋਣ ਲੱਗਾ ਚੋਰੀ , ਅੰਮ੍ਰਿਤਸਰ ’ਚ ਪਿਆਜ਼ ਦਾ ਗੱਟਾ ਚੋਰੀ, ਦੇਖੋਂ ਤਸਵੀਰਾਂ

ਦੱਸ ਦੇਈਏ ਕਿ ਦੇਸ਼ ਭਰ ਵਿਚ ਪਿਆਜ਼ ਦੀ ਵੱਧ ਰਹੀ ਕੀਮਤ ਨੇ ਲੋਕਾਂ ਦਾ ਰਸੋਈ ਬਜਟ ਹੀ ਹਿਲਾ ਕੇ ਰੱਖ ਦਿੱਤਾ ਹੈ। ਗ੍ਰਾਹਕ ਮਾਮਲੇ ਵਿਭਾਗ ਕੋਲ ਉਪਲਬਧ ਅੰਕੜਿਆਂ ਦੇ ਅਨੁਸਾਰ ਪਣਜੀ ਵਿੱਚ ਪਿਆਜ਼ ਦੀ ਕੀਮਤ 165 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈ, ਜੋ ਅੱਜ ਤੱਕ ਪਿਆਜ਼ ਦੀ ਉੱਚ ਪੱਧਰੀ ਕੀਮਤ ਹੈ। ਹਾਲਾਂਕਿ, ਦੇਸ਼ ਦੇ ਕੁਝ ਹਿੱਸਿਆਂ ਤੋਂ ਇਹ ਵੀ ਖ਼ਬਰਾਂ ਆ ਰਹੀਆਂ ਹਨ ਕਿ ਪਿਆਜ਼ ਵੀ 180 ਰੁਪਏ ਪ੍ਰਤੀ ਕਿੱਲੋ ਵਿਕਿਆ ਹੈ।
-PTCNews