Advertisment

ਅੰਮ੍ਰਿਤਸਰ ਦਾ ਸੀਰੀਅਲ ਕਿਲਰ ਚੜ੍ਹਿਆ ਪੁਲਿਸ ਹੱਥੇ, ਸੁੱਤੇ ਹੋਏ ਲੋਕਾਂ ਦੇ ਸਿਰ 'ਚ ਮਾਰਦਾ ਸੀ ਪੱਥਰ

author-image
Ragini Joshi
New Update
ਅੰਮ੍ਰਿਤਸਰ ਦਾ ਸੀਰੀਅਲ ਕਿਲਰ ਚੜ੍ਹਿਆ ਪੁਲਿਸ ਹੱਥੇ, ਸੁੱਤੇ ਹੋਏ ਲੋਕਾਂ ਦੇ ਸਿਰ 'ਚ ਮਾਰਦਾ ਸੀ ਪੱਥਰ
Advertisment
Amritsar Serial Killer Arrested: ਅੰਮ੍ਰਿਤਸਰ ਦਾ ਸੀਰੀਅਲ ਕਿਲਰ ਚੜ੍ਹਿਆ ਪੁਲਿਸ ਹੱਥੇ ਅੰਮ੍ਰਿਤਸਰ ਪੁਲਿਸ ਵੱਲੋਂ ਇੱਕ ਅਜਿਹੇ ਸਿਰਫਿਰੇ ਕਾਤਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਸਿਰਫ ਭਿਖਾਰੀਆਂ ਨੂੰ ਹੀ ਆਪਣਾ ਨਿਸ਼ਾਨਾ ਬਣਾਉਂਦਾ ਸੀ। ਨਾਕੇਬੰਦੀ ਦੌਰਾਨ ਗ੍ਰਿਫਤਾਰ ਕੀਤੇ ਗਏ ਇਸ ਕਾਤਲ ਕੋਲੋਂ 1050 ਨਸ਼ੀਲੀਆਂ ਦਵਾਈਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਦੋਸ਼ੀ ਦੀ ਪਹਿਚਾਣ ਸੋਨੂੰ ਵਜੋਂ ਹੋਈ ਹੈ, ਜਿਸਦੀ ਤਲਾਸ਼ ਪੁਲਿਸ ਕਾਫੀ ਸਮੇਂ ਤੋਂ ਕਰ ਰਹੀ ਸੀ। ਦੱਸ ਦੇਈਏ ਕਿ ਹੁਣ ਤੱਕ ਸੋਨੂੰ 3 ਹੱਤਿਆਵਾਂ ਕਰ ਕੇ ਲੁੱਟ ਦੇ ਪੈਸੇ ਸਮੇਤ ਫਰਾਰ ਦੱਸਿਆ ਜਾ ਰਿਹਾ ਸੀ।Amritsar Serial Killer Arrested: ਅੰਮ੍ਰਿਤਸਰ ਦਾ ਸੀਰੀਅਲ ਕਿਲਰ ਚੜ੍ਹਿਆ ਪੁਲਿਸ ਹੱਥੇਦਰਅਸਲ, ਦੋਸ਼ੀ ਸੋਨੂੰ ਨਸ਼ੇ ਦਾ ਆਦੀ ਹੈ ਅਤੇ ਰਾਤ ਨੂੰ ਨਸ਼ਾ ਕਰ ਕੇ ਉਹ ਆਪਣੇ ਸ਼ਿਕਾਰ ਨੂੰ ਲੱਭਣ ਚਲਿਆ ਜਾਂਦਾ ਸੀ ਅਤੇ ਜਦੋਂ ਉਹ ਸੌਂ ਰਹੇ ਹੁੰਦੇ ਸਨ ਤਾਂ ਸਿਰ ਵਿੱਚ ਪੱਥਰ ਜਾਂ ਇੱਟ ਮਾਰ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਸੀ। ਭਿਖਾਰੀ ਕੋਲੋਂ ਪੈਸੇ ਲੁੱਟ ਕੇ ਉਹ ਫਿਰ ਅਗਲੇ ਕਤਲ ਦੀ ਤਿਆਰੀ 'ਚ ਰੁੱਝ ਜਾਂਦਾ ਸੀ। ਪੁੱਛਗਿਛ ਦੌਰਾਨ ਸਾਹਮਣੇ ਆਇਆ ਹੈ ਕਿ ਸੋਨੂੰ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਹੁਣ ਤੱਕ 3 ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਹੈ। ਫਿਲਹਾਲ, ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ 'ਚ ਜੁਟ ਗਈ ਹੈ। -PTC News-
amritsar-serial-killer-arrested amritsar-serial-killer serial-killer-arrested
Advertisment

Stay updated with the latest news headlines.

Follow us:
Advertisment