ਸਿੱਖ ਇਤਿਹਾਸ: ਸੋਢੀ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਅੱਜ ਹੈ ਪ੍ਰਕਾਸ਼ ਪੁਰਬ, ਜਾਣੋ ਇਤਿਹਾਸ

Sri Guru Ramdas Ji Parkash Purb

ਸਿੱਖ ਇਤਿਹਾਸ: ਸੋਢੀ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਅੱਜ ਹੈ ਪ੍ਰਕਾਸ਼ ਪੁਰਬ, ਜਾਣੋ ਇਤਿਹਾਸ

“ਧੰਨੁ ਧੰਨੁ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ”

ਸੋਢੀ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ 1534 ਈਸਵੀ ਵਿੱਚ ਲਹੌਰ ਦੀ ਚੂਨਾ ਮੰਡੀ ਵਿਖੇ ਗਰੀਬ ਪਰੀਵਾਰ ਦੇ ਵਿੱਚ ਹੋਇਆ।ਮਾਪਿਆ ਦਾ ਪਹਿਲਾ ਬੱਚਾ ਹੋਣ ਕਰਕੇ ਆਪ ਜੀ ਨੂੰ ਜੇਠਾ ਕਿਹਾ ਜਾਣ ਲੱਗਾ।ਅੰਮ੍ਰਿਤਸਰ ਦੇ ਪਿੰਡ ਬਾਸਰਕੇ ਨਾਨਕੇ ਹੋਣ ਕਰਕੇ ਆਪ ਜੀ ਦਾ ਜੇਠਾ ਜੀ ਦਾ ਆਉਣਾ ਜਾਣਾ ਬਣਿਆ ਰਹਿੰਦਾ ਸੀ।ਇੱਥੇ ਹੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨਾਲ ਮਿਲਾਪੜੇ ਸੰਬੰਧ ਬਣ ਜਾਣ ਕਰਕੇ ਗੁਰੂ ਰਾਮਦਾਸ ਜੀ (ਜੇਠਾ ਜੀ) ਗੋਇੰਦਵਾਲ ਸਾਹਿਬ ਆ ਗਏ।

Sri Guru Ramdas Ji Parkash Purbਜੇਠਾ ਜੀ ਨੇ ਗੁਰੂ ਅਰਮਦਾਸ ਜੀ ਦੀ ਬਹੁਤ ਸੇਵਾ ਕੀਤੀ ਤੇ ਇਸ ਸੇਵਾ ਤੇ ਨਿਮਰਤਾ ਨੂੰ ਦੇਖਦਿਆਂ ਗੁਰੂ ਅਮਰਦਾਸ ਜੀ ਨੇ ਆਪਣੀ ਬੇਟੀ ਦਾ ਵਿਆਹ ਭਾਈ ਜੇਠਾ ਜੀ ਕਰ ਦਿੱਤਾ ਤੇ ਆਪਣੇ ਪਰੀਵਾਰ ਇੱਕ ਹਿੱਸਾ ਬਣਾ ਲਿਆ।ਬੀਬੀ ਭਾਨੀ ਜੀ ਜੋ ਕਿ ਗੁਰੂ ਅਮਰਦਾਸ ਜੀ ਦੀ ਬੇਟੀ ਸੀ ਤੇ ਗੁਰੂ ਰਾਮਦਾਸ ਜੀ ਦੀ ਪਤਨੀ ਸੀ।

ਬੀਬੀ ਭਾਨੀ ਜੀ ਪ੍ਰਮਾਤਮਾ ਨਾਮ ਬਹੁਤ ਜਪਦੀ ਸੀ। ਇੱਕ ਵਾਰ ਬੀਬੀ ਭਾਨੀ ਜੀ ਨੇ ਆਪਣੀ ਨੱਥ ਉਤਾਰ ਕੇ ਆਪਣੇ ਪਿਤਾ ਗੁਰੁ ਅਮਰਦਾਸ ਜੀ ਅੱਗੇ ਰੱਖ ਦਿੱਤੀ। ਗੁਰੁ ਅਮਰਦਾਸ ਜੀ ਨੇ ਬੀਬੀ ਭਾਨੀ ਨੂੰ ਕਿਹਾ ਸੁਹਾਗਣ ਆਪਣੇ ਗਹਿਣੇ ਇਸ ਤਰਾਂ ਨਹੀਂ ਉਤਾਰਦੀਆਂ ਤਾਂ ਬੀਬੀ ਭਾਨੀ ਜੀ ਨੇ ਬਹੁਤ ਹੀ ਦੁਖੀ ਮਨ ਨਾਲ ਕਿਹਾ ਪਿਤਾ ਜੀ ਤੁਸੀਂ ਜਾਣੀ ਜਾਣ ਹੋ, ਤਹਾਨੂੰ ਪਤਾ ਹੈ ਕਿ ਮੇਰੇ ਪਤੀ ਦੀ ਉਮਰ ਬਹੁਤ ਘੱਟ ਹੈ ਤਾਂ ਮੈਂ ਕਿਸ ਖੁਸ਼ੀ ਵਿੱਚ ਸਿੰਗਾਰ ਕਰਾਂ।

Sri Guru Ramdas Ji Parkash Purbਅੱਗੋਂ ਗੁਰੁ ਅਮਰਦਾਸ ਜੀ ਨੇ ਬੀਬੀ ਭਾਨੀ ਨੂੰ ਕਿਹਾ ਕਿ ਭਾਈ ਜੇਠਾ ਜੀ ਦੀ ਬਹੁਤ ਹੈ। ਉਹਨਾਂ ਨੇ ਅਜੇ ਗੁਰੂ ਘਰ ਦੀ ਬਹੁਤ ਸੇਵਾ ਕਰਨੀ ਹੈ ਤੇ ਸੋਢੀ ਪਤਾਸ਼ਾਹ ਦੇ ਨਾਮ ਨਾਲ ਜਾਣਿਆ ਜਾਣਾ ਹੈ ਸੋ ਆਪਣੀ ਨੱਥ ਨੂੰ ਪਹਿਣ ਲਓ।ਬੀਬੀ ਭਾਨੀ ਜੋ ਕਿ ਗੁਰੂ ਰਾਮਦਾਸ ਜੀ ਦੀ ਪਤਨੀ ਸੀ,ਇਸ ਗੱਲ ਨੂੰ ਸੁਣ ਕੇ ਬਹੁਤ ਖੁਸ਼ ਹੋਈ। ਗੁਰੁ ਅਮਰਦਾਸ ਜੀ ਭਾਈ ਜੇਠਾ ਜੀ ਦੀ ਸੇਵਾ ਤੋਂ ਬਹੁਤ ਖੁਸ਼ ਸੀ।ਗੁਰੂ ਅਮਰਦਾਸ ਜੀ ਨੇ ਆਪਣੀ ਗੱਦੀ ਦਾ ਵਾਰਿਸ ਵੀ ਭਾਈ ਜੇਠਾ ਜੀ ਨੂੰ ਚੁਣ ਲਿਆ ਤੇ ਜੇਠਾ ਜੀ ਦਾ ਨਾਮ ਬਦਲ ਕੇ ਰਾਮਦਾਸ ਰੱਖ ਦਿੱਤਾ। Sri Guru Ramdas Ji Parkash Purbਜਿਸ ਦਾ ਮਤਲਬ ਸੀ ਗੁਰੂ ਘਰ ਦਾ ਸੇਵਕ।ਇਸ ਤਰਾਂ ਭਾਈ ਜੇਠਾ ਜੀ ਦੀ ਨਿਮਰਤਾ ਤੇ ਰਹਿਮਤਾਂ ਦਾ ਮੀਂਹ ਵਰਿਆ ਤੇ ਲਹੌਰ ਦੇ ਬਜ਼ਾਰਾ ਵਿੱਚ ਅਨਜਾਣ ਘੁੰਮਦੇ ਜੇਠਾ ਜੀ ਗੁਰੂ ਘਰ ਦੇ ਵਾਰਿਸ ਬਣ ਗਏ ਤੇ ਗੁਰੂ ਰਾਮਦਾਸ ਜੀ ਨੇ ਆਪਣੇ ਮੁਖੋਂ ਖੁਦ ਉਚਾਰਨ ਕੀਤਾ ਹੈ…
“ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ
ਸਾ ਬਿਧਿ ਤੁਮ ਹਰਿ ਜਾਣਹੁ ਆਪੇ॥
ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ
ਗੁਰੂ ਸਤਿਗੁਰ ਸੰਗਿ ਕੀਰੇ ਹਮ ਥਾਪੇ॥
ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ
ਮਿਲਿਐ ਚੂਕੇ ਸਭਿ ਸੋਗ ਸੰਤਾਪੇ॥”

ਜੇਕਰ ਗੁਰੂ ਸਾਹਿਬ ਦੇ ਜੀਵਨ ਉੱਤੇ ਝਾਤ ਪਾਈਏ ਤਾਂ ਪਤਾ ਚੱਲਦਾ ਹੈ ਕਿ ਆਪ ਜੀ ਸੇਵਾ ਸਹਿਣਸ਼ੀਲਤਾ ਅਤੇ ਆਗਿਆਕਾਰੀ ਸੁਭਾਅ ਦੇ ਮਾਲਿਕ ਸਨ। ਗੁਰੂ ਸਾਹਿਬ ਨੇ ਸਿੱਖ ਧਰਮ ਦੇ ਪ੍ਰਚਾਰ ਦੇ ਲਈ ਇੱਕ ਕੇਂਦਰੀ ਸਥਾਨ ਦੀ ਲੋੜ ਮਹਿਸੂਸ ਕੀਤੀ ਤੇ ਰਾਮਦਾਸਪੁਰ ਨਗਰ ਵਸਾਇਆ ,ਜਿਸ ਨੂੰ ਬਾਅਦ ਵਿੱਚ ਅੰਮ੍ਰਿਤਸਰ ਸਰੋਵਰ ਯਾਨੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਜੋਂ ਜਾਣਿਆ ਜਾਣ ਲੱਗਾ। ਗੁਰੂ ਸਾਹਿਬ ਨੇ ਕਈ ਸਰੋਵਰ ਸਾਹਿਬ ਖੁਦਵਾਏ, ਜਿੱਥੇ ਹਰ ਕਿਸੇ ਦਾ ਦੁੱਖ ਦਰਦ ਦੂਰ ਹੁੰਦਾ।
“ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ”

Sri Guru Ramdas Ji Parkash Purbਗੁਰੂ ਜੀ ਨੇ 30 ਰਾਗਾਂ ਦੇ ਵਿੱਚ 638 ਸਲੋਕਾਂ ਦੀ ਰਚਨਾ ਕੀਤੀ ਤੇ ਇਹ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਸ਼ੋਬਿਤ ਕੀਤੀ। ਗੁਰੂ ਸਾਹਿਬ ਜੀ ਨੇ ਰੂੜੀਵਾਦੀ ਪਰੰਪਰਾਵਾਂ ਨੂੰ ਤੋੜਦਿਆਂ ਸਿੱਖ ਧਰਮ ਨੂੰ ਸਭ ਤੋਂ ਵਡਮੁੱਲੀ ਦੇਣ ਦਿੱਤੀ 4 ਲਾਵਾਂ ਦੇ ਰੂਪ ਵਿੱਚ। ਆਪ ਜੀ ਨੇ ਸੂਹੀ ਰਾਗ ਦੇ ਵਿੱਚ 4 ਲਾਵਾਂ ਦੀ ਬਾਣੀ ਦਾ ਉਚਾਰਣ ਕੀਤਾ ,ਜਿਸ ਤੋਂ ਬਾਅਦ ਸਿੱਖ ਧਰਮ ਦੇ ਵਿੱਚ ਇੱਕ ਹੋਰ ਵਿਲੱਖਣਤਾ ਆ ਗਈ।

ਸੋ ਗੁਰੂ ਰਾਮਦਾਸ ਜੀ ਨੇ ਸਾਰਾ ਸਮਾਂ ਸੱਚੀ ਮਨੁੱਖਤਾ ਦੀ ਸੇਵਾ ਕੀਤੀ ਤੇ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ।ਅਦਾਰਾ ਪੀਟੀਸੀ ਨੈਟਵਰਕ ਵਲੋਂ ਆਪ ਸਭ ਜੀ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ।

-PTC News