Thu, Apr 25, 2024
Whatsapp

ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਹੋਵੇਗਾ ਸਪੈਸ਼ਲ ਕੋਵਿਡ-19 ਹਸਪਤਾਲ,ਕੇਵਲ ਕੋਰੋਨਾ ਪੀੜ੍ਹਤ ਮਰੀਜ਼ਾਂ ਦਾ ਹੋਵੇਗਾ ਇਲਾਜ਼ 

Written by  Shanker Badra -- May 07th 2020 01:28 PM
ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਹੋਵੇਗਾ ਸਪੈਸ਼ਲ ਕੋਵਿਡ-19 ਹਸਪਤਾਲ,ਕੇਵਲ ਕੋਰੋਨਾ ਪੀੜ੍ਹਤ ਮਰੀਜ਼ਾਂ ਦਾ ਹੋਵੇਗਾ ਇਲਾਜ਼ 

ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਹੋਵੇਗਾ ਸਪੈਸ਼ਲ ਕੋਵਿਡ-19 ਹਸਪਤਾਲ,ਕੇਵਲ ਕੋਰੋਨਾ ਪੀੜ੍ਹਤ ਮਰੀਜ਼ਾਂ ਦਾ ਹੋਵੇਗਾ ਇਲਾਜ਼ 

ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਹੋਵੇਗਾ ਸਪੈਸ਼ਲ ਕੋਵਿਡ-19 ਹਸਪਤਾਲ,ਕੇਵਲ ਕੋਰੋਨਾ ਪੀੜ੍ਹਤ ਮਰੀਜ਼ਾਂ ਦਾ ਹੋਵੇਗਾ ਇਲਾਜ਼  :ਅੰਮ੍ਰਿਤਸਰ :ਅੰਮ੍ਰਿਤਸਰ ਵਿਖੇ ਗੁਰਦੁਆਰਾ ਸ਼ਹੀਦਾਂ ਸਾਹਿਬ ਨਜ਼ਦੀਕ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵਿਖੇ ਕੇਵਲ ਕੋਰੋਨਾ ਨਾਲ ਪੀੜ੍ਹਤ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ। ਇਸ ਸਬੰਧੀ ਡਾ. ਏ.ਪੀ. ਸਿੰਘ, ਡੀਨ, ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮਿ੍ਤਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਸਪਤਾਲ ਵਿੱਚ 120 ਬਿਸਤਰਿਆਂ ਦੀ ਆਈਸੋਲੇਸ਼ਨ ਵਾਰਡ, 20 ਬਿਸਤਰਿਆਂ ਦੀ ਸਪੈਸ਼ਲ ਆਈਸੋਲੇਸ਼ਨ ਵਾਰਡ ਅਤੇ 10 ਬਿਸਤਰਿਆਂ ਦਾ ਆਈ.ਸੀ.ਯੂ. ਵੈਂਟੀਲੇਟਰ ਸਮੇਤ ਕੋਰੋਨਾ ਪੀੜ੍ਹਤ ਮਰੀਜ਼ਾਂ ਲਈ ਉਪਲੱਬਧ ਹੈ। ਡਾ. ਏ.ਪੀ. ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ, ਵੱਲ੍ਹਾ ਵਿਖੇ ਮਿਤੀ 05-05-2020 ਨੂੰ 13 ਕੋਰੋਨਾ ਪਾਜ਼ੀਟਿਵ ਮਰੀਜ਼ ਦਾਖਲ ਹੋਏ ਸਨ। ਇੰਨ੍ਹਾਂ ਮਰੀਜ਼ਾਂ ਦੀ ਸਹੂਲਤ ਲਈ ਸ੍ਰੀ ਗੁਰੂ ਰਾਮਦਾਸ ਹਸਪਤਾਲ, ਨੇੜੇ ਗੁਰਦੁਆਰਾ ਸ਼ਹੀਦਾਂ, ਸ੍ਰੀ ਅੰਮ੍ਰਿਤਸਰ ਨੂੰ ਕੇਵਲ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ਕਨਵਰਟ ਕਰ ਦਿੱਤਾ ਗਿਆ ਹੈ। ਉਪਰੋਕਤ 13 ਮਰੀਜ਼ ਵੀ ਸ੍ਰੀ ਗੁਰੂ ਰਾਮਦਾਸ ਹਸਪਤਾਲ, ਨੇੜੇ ਗੁਰਦੁਆਰਾ ਸ਼ਹੀਦਾਂ, ਸ੍ਰੀ ਅੰਮਿ੍ਤਸਰ ਵਿਖੇ ਸ਼ਿਫ਼ਟ ਕਰ ਦਿੱਤੇ ਗਏ ਹਨ ਅਤੇ ਸ਼ਹੀਦਾਂ ਹਸਪਤਾਲ ਵਿਖੇ ਦੂਜੀਆਂ ਬਿਮਾਰੀਆਂ ਦੇ ਇਲਾਜ ਲਈ ਦਾਖਲ ਮਰੀਜ਼ ਵੱਲ੍ਹਾ ਹਸਪਤਾਲ ਵਿਖੇ ਸਿਫ਼ਟ ਕਰ ਦਿੱਤੇ ਗਏ ਹਨ। ਇੰਨ੍ਹਾਂ ਮਰੀਜ਼ਾਂ ਨੂੰ ਹਸਪਤਾਲ ਵਿਖੇ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਗਈ ਹੈ ਅਤੇ ਇੰਨ੍ਹਾਂ ਮਰੀਜ਼ਾਂ ਨੂੰ ਦਵਾਈਆਂ ਦੇ ਨਾਲ-ਨਾਲ ਡਾਕਟਰਾਂ ਦੀਆਂ ਹਦਾਇਤਾ ਮੁਤਾਬਕ ਹਸਪਤਾਲ ਵੱਲੋਂ ਖਾਸ ਤੌਰ 'ਤੇ ਤਿਆਰ ਡਾਇਟ ਦਿੱਤੀ ਜਾ ਰਹੀਂ ਹੈ, ਤਾਂ ਜੋ ਉਹ ਜਲਦੀ ਸਿਹਤਯਾਬ ਹੋ ਕੇ ਆਪਣੇ ਘਰ ਜਾ ਸਕਣ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ, ਵੱਲ੍ਹਾ, ਸ੍ਰੀ ਅੰਮਿ੍ਤਸਰ ਵਿਖੇ ਕਿਸੇ ਵੀ ਕੋਰੋਨਾ ਪੀੜ੍ਹਤ ਮਰੀਜ਼ ਨੂੰ ਦਾਖ਼ਲ ਨਹੀਂ ਕੀਤਾ ਜਾਵੇਗਾ, ਤਾਂ ਜੋ ਹਸਪਤਾਲ ਵਿਖੇ ਦਾਖਲ ਬਾਕੀ ਮਰੀਜ਼ਾਂ ਵਿੱਚ ਕਿਸੇ ਤਰ੍ਹਾਂ ਦਾ ਡਰ ਦਾ ਮਾਹੌਲ ਨਾ ਬਣੇ। ਕੋਰੋਨਾ ਪੀੜ੍ਹਤ ਮਰੀ਼ਜਾਂ ਲਈ ਸ੍ਰੀ ਗੁਰੂ ਰਾਮਦਾਸ ਹਸਪਤਾਲ, ਨੇੜੇ ਗੁਰਦੁਆਰਾ ਸ਼ਹੀਦਾਂ, ਸ੍ਰੀ ਅੰਮਿ੍ਤਸਰ ਵਿਖੇ ਖਾਸ ਇੰਤਜਾਮ ਕੀਤੇ ਗਏ ਹਨ। ਜਿਥੇ ਮਰੀਜ਼ਾਂ ਲਈ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਇਸ ਹਸਪਤਾਲ ਵਿੱਚ ਕੇਵਲ ਤੇ ਕੇਵਲ ਕੋਰੋਨਾ ਦੀ ਬਿਮਾਰੀ ਨਾਲ ਪੀੜ੍ਹਤ ਮਰੀਜ਼ ਹੀ ਦਾਖਲ ਕੀਤੇ ਜਾਣਗੇ ਅਤੇ ਬਾਕੀ ਓ.ਪੀ.ਡੀ. ਅਤੇ ਹੋਰ ਬਿਮਾਰੀਆਂ ਨਾਲ ਦਾਖਲ ਹੋਣ ਵਾਲੇ ਮਰੀਜ਼ਾਂ ਦਾ ਇਲਾਜ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ, ਵੱਲ੍ਹਾ, ਸ੍ਰੀ ਅੰਮਿ੍ਤਸਰ ਵਿਖੇ ਤਬਦੀਲ ਕੀਤੇ ਗਏ ਹਨ। -PTCNews


Top News view more...

Latest News view more...