ਅੰਮ੍ਰਿਤਸਰ ਵਿਖੇ ਤਰਨਤਾਰਨ ਰੋਡ 'ਤੇ ਪੇਂਟ ਫੈਕਟਰੀ 'ਚ ਹੋਇਆ ਧਮਾਕਾ , ਅੱਗ ਲੱਗਣ ਕਾਰਨ ਫੈਕਟਰੀ ਸੜ ਕੇ ਸੁਆਹ

By Shanker Badra - September 30, 2019 2:09 pm

ਅੰਮ੍ਰਿਤਸਰ ਵਿਖੇ ਤਰਨਤਾਰਨ ਰੋਡ 'ਤੇ ਪੇਂਟ ਫੈਕਟਰੀ 'ਚ ਹੋਇਆ ਧਮਾਕਾ , ਅੱਗ ਲੱਗਣ ਕਾਰਨ ਫੈਕਟਰੀ ਸੜ ਕੇ ਸੁਆਹ:ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ ਤਰਨਤਾਰਨ ਰੋਡ 'ਤੇ ਪੇਂਟ ਦੀ ਇੱਕ ਫੈਕਟਰੀ 'ਚ ਜ਼ਬਰਦਸਤ ਧਮਾਕਾ ਹੋਇਆ ਹੈ। ਇਸ ਧਮਾਕੇ ਤੋਂ ਬਾਅਦ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ ਹੈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।

Amritsar TarnTaran Road Paint factory Explosion ,Terrible fire ਅੰਮ੍ਰਿਤਸਰ ਵਿਖੇ ਤਰਨਤਾਰਨ ਰੋਡ 'ਤੇ ਪੇਂਟਫੈਕਟਰੀ 'ਚ ਹੋਇਆ ਧਮਾਕਾ , ਅੱਗ ਲੱਗਣ ਕਾਰਨ ਫੈਕਟਰੀ ਸੜ ਕੇ ਸੁਆਹ

ਮਿਲੀ ਜਾਣਕਾਰੀ ਅਨੁਸਾਰ ਇਹ ਪੇਂਟ ਦੀ ਫੈਕਟਰੀ ਪਿਛਲੇ 2- 3 ਸਾਲਾਂ ਤੋਂ ਬੰਦ ਪਈ ਸੀ। ਓਥੇ ਮੌਜੂਦ ਲੋਕਾਂ ਮੁਤਾਬਕ ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਫੈਕਟਰੀ ਦੇ ਨਾਲ ਲੱਗਦੀਆਂ ਕੰਧਾਂ ਤੱਕ ਟੁੱਟ ਗਈਆਂ ਅਤੇ ਸਾਰੀ ਫ਼ੈਕਟਰੀ ਅੱਗ ਦੀ ਲਪੇਟ 'ਚ ਆ ਗਈ ਹੈ।

Amritsar TarnTaran Road Paint factory Explosion ,Terrible fire ਅੰਮ੍ਰਿਤਸਰ ਵਿਖੇ ਤਰਨਤਾਰਨ ਰੋਡ 'ਤੇ ਪੇਂਟਫੈਕਟਰੀ 'ਚ ਹੋਇਆ ਧਮਾਕਾ , ਅੱਗ ਲੱਗਣ ਕਾਰਨ ਫੈਕਟਰੀ ਸੜ ਕੇ ਸੁਆਹ

ਇਸ ਫੈਕਟਰੀ ਦੀ 30 ਸਾਲਾਂ ਤੋਂ ਦੇਖਭਾਲ ਕਰ ਰਹੇ ਫੂਲਚੰਦ ਦੇ ਅਨੁਸਾਰ ਉਹ ਬਾਹਰ ਕਿਸੇ ਕੰਮ ਲਈ ਗਿਆ ਸੀ ਤਾਂ ਜਦੋਂ ਉਸਨੇ ਆ ਕੇ ਦੇਖਿਆ ਤਾਂ ਸਾਰਾ ਕੁੱਝ ਸੜ ਕੇ ਸੁਆਹ ਹੋ ਚੁੱਕਾ ਸੀ। ਜਿਸ ਤੋਂ ਬਾਅਦ ਉਸਨੇ ਇਲਾਕਾ ਨਿਵਾਸੀਆਂ ਦੀ ਮਦਦ ਨਾਲ ਤੁਰੰਤ ਪੁਲਿਸ ਅਤੇ ਫਾਇਰ ਵਿਭਾਗ ਨੂੰ ਸੂਚਨਾ ਦਿੱਤੀ।

Amritsar TarnTaran Road Paint factory Explosion ,Terrible fire ਅੰਮ੍ਰਿਤਸਰ ਵਿਖੇ ਤਰਨਤਾਰਨ ਰੋਡ 'ਤੇ ਪੇਂਟਫੈਕਟਰੀ 'ਚ ਹੋਇਆ ਧਮਾਕਾ , ਅੱਗ ਲੱਗਣ ਕਾਰਨ ਫੈਕਟਰੀ ਸੜ ਕੇ ਸੁਆਹ

ਇਸ ਦੌਰਾਨ ਅੱਗ ਲੱਗਣ ਦੀ ਖ਼ਬਰ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਮੌਕੇ 'ਤੇ ਪੁੱਜੀਆਂ ਅਤੇ ਅੱਗ 'ਤੇ ਕਾਬੂ ਪਾਇਆ ਗਿਆ ਹੈ। ਪੁਲਿਸ ਅਤੇ ਫਾਇਰ ਬ੍ਰਿਗੇਡ ਵਲੋਂ ਕੀਤੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਧਮਾਕਾ ਪੇਂਟ ਦੇ ਭਰੇ ਇੱਕ ਡਰੰਮ 'ਚ ਹੋਇਆ।ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
-PTCNews

adv-img
adv-img