Advertisment

ਅੰਮ੍ਰਿਤਸਰ: ਚੋਰਾਂ ਨੇ ਘਰ 'ਚ ਇਕੱਲੀ ਮਹਿਲਾ ਨੂੰ ਬਣਾਇਆ ਨਿਸ਼ਾਨਾ, ਗਹਿਣੇ ਲੈ ਹੋਏ ਫ਼ਰਾਰ

author-image
Riya Bawa
Updated On
New Update
ਅੰਮ੍ਰਿਤਸਰ: ਚੋਰਾਂ ਨੇ ਘਰ 'ਚ ਇਕੱਲੀ ਮਹਿਲਾ ਨੂੰ ਬਣਾਇਆ ਨਿਸ਼ਾਨਾ, ਗਹਿਣੇ ਲੈ ਹੋਏ ਫ਼ਰਾਰ
Advertisment
publive-image
Advertisment
ਅੰਮ੍ਰਿਤਸਰ: ਅੰਮ੍ਰਿਤਸਰ ਦੇ ਵਿੱਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਔਰਤ ਨੂੰ ਘਰ ਵਿੱਚ ਨਿਸ਼ਾਨਾ ਬਣਾਇਆ ਗਿਆ। ਦਰਅਸਲ ਅੰਮ੍ਰਿਤਸਰ ਦੇ ਗਰੀਨ ਐਵਨਿਊ ਇਲਾਕੇ 'ਚ ਇਕ ਔਰਤ ਆਪਣੇ ਘਰ ਦੇ ਵਿੱਚ ਕੇਅਰਟੇਕਰ ਨਾਲ ਰਹਿੰਦੀ ਹੈ ਜਿਸ ਦੇ ਬੱਚੇ ਦਿੱਲੀ ਵਿੱਚ ਰਹਿੰਦੇ ਹਨ। publive-image ਅੱਜ ਕਰੀਬ ਇਕ ਵਜੇ 2 ਅਣਪਛਾਤੇ ਨੌਜਵਾਨ ਓਸਦੇ ਘਰ ਵਿੱਚ ਦਾਖਲ ਹੋਏ ਜਿਨ੍ਹਾਂ ਦੇ ਕੋਲ ਤੇਜਧਾਰ ਹਥਿਆਰ ਸਨ ਉਹਨਾਂ ਸਭ ਤੋਂ ਪਹਿਲਾਂ ਘਰ ਦੇ ਵਿਚ ਮੌਜੂਦ ਕੇਅਰਟੇਕਰ ਨੂੰ ਡਰਾਇਆ ਧਮਕਾਇਆ ਅਤੇ ਉਸ ਨੂੰ ਕਮਰੇ ਵਿਚ ਡੱਕ ਕੇ ਬੈਡ ਤੇ ਮੌਜੂਦ ਬਜ਼ੁਰਗ ਮਹਿਲਾ ਦੇ ਗਹਿਣੇ ਉਤਾਰ ਕੇ ਫ਼ਰਾਰ ਹੋ ਗਏ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਿਕ ਘਰ ਵਿੱਚੋ ਚੋਰ 3-4 ਮੋਬਾਈਲ ਵੀ ਲੈ ਕੇ ਫਰਾਰ ਹੋਏ ਹਨ। publive-image ਉਧਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਨ੍ਹਾਂ ਵਿਅਕਤੀਆਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। publive-imagepublive-image -PTC News-
punjab-news police amritsar loot-case
Advertisment

Stay updated with the latest news headlines.

Follow us:
Advertisment