Advertisment

ਅੰਮ੍ਰਿਤਸਰ ਰੇਲ ਹਾਦਸੇ 'ਤੇ ਡ੍ਰਾਈਵਰ ਦਾ ਆਇਆ ਵੱਡਾ ਬਿਆਨ, ਮੈਂ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਪਰ..!! 

author-image
Ragini Joshi
New Update
ਅੰਮ੍ਰਿਤਸਰ ਰੇਲ ਹਾਦਸੇ 'ਤੇ ਡ੍ਰਾਈਵਰ ਦਾ ਆਇਆ ਵੱਡਾ ਬਿਆਨ, ਮੈਂ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਪਰ..!! 
Advertisment
ਅੰਮ੍ਰਿਤਸਰ ਰੇਲ ਹਾਦਸੇ 'ਤੇ ਡ੍ਰਾਈਵਰ ਦਾ ਆਇਆ ਵੱਡਾ ਬਿਆਨ, ਮੈਂ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਪਰ..!! ਅੰਮ੍ਰਿਤਸਰ ਰੇਲ ਹਾਦਸਾ, ਜਿਸ 'ਚ ਸੈਂਕੜੇ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਅਤੇ ਕਈ ਲੋਕ ਜਿਸ ਹਾਦਸੇ 'ਚ ਜ਼ਖਮੀ ਹੋ ਗਏ ਸਨ, 'ਚ ਰੇਲਵੇ ਵਿਭਾਗ ਨੇ ਮਾਮਲੇ ਤੋਂ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ। ਇਸ ਮੁੱਦੇ 'ਤੇ ਗੱਡੀ ਦੇ ਡ੍ਰਾਈਵਰ ਦਾ ਵੱਡਾ ਬਿਆਨ ਆਇਆ ਹੈ। Amritsar train accident rail driver gives statementਗੱਡੀ ਦੇ ਡ੍ਰਾਈਵਰ ਨੇ ਬਿਆਨ ਦਿੰਦਿਆਂ ਕਿਹਾ ਹੈ ਕਿ ਮੈਂ ਟਰੈਕ 'ਤੇ ਲੋਕਾਂ ਦੀ ਭੀੜ ਨੂੰ ਦੇਖਿਆ ਸੀ ਤੇ ਮੈਂ ਲਗਾਤਾਰ ਹਾਰਨ ਵਜਾਉਂਦੇ ਹੋਏ ਐਮਰਜੈਂਸੀ ਬਰੇਕਾਂ ਵੀ ਲਗਾਈਆਂ ਸਨ। ਪਰ ਜਦੋਂ ਤੱਕ ਬਰੇਕਾਂ ਲੱਗੀਆਂ, ਉਦੋਂ ਤੱਕ ਕਈ ਲੋਕ ਗੱਡੀ ਹੇਠਾਂ ਆ ਚੁੱਕੇ ਸਨ। Amritsar train accident rail driver gives statementਡੀ ਐਮ ਯੂ ਦੀ ਟ੍ਰੇਨ ਦੇ ਡਰਾਈਵਰ ਮੁਤਾਬਕ, ਲੋਕਾਂ ਨੇ ਅਚਾਨਕ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਸਫਰ ਕਰ ਰਹੇ ਯਾਤਰੀਆਂ ਦੀ ਸੁਰੱਖਿਆ ਲਈ ਮੈਨੂੰ ਮੁੜ ਤੋਂ ਰੇਲਗੱਡੀ ਚਲਾਉਣੀ ਪਈ ਸੀ। Read More : ਅੰਮ੍ਰਿਤਸਰ ਰੇਲ ਹਾਦਸੇ ‘ਚ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਹੋਈ ਪੁਸ਼ਟੀ ,ਜਾਣੋਂ ਕਿੰਨੀਆਂ ਹੋਈਆਂ ਮੌਤਾਂ ਦੱਸ ਦੇਈਏ ਕਿ ਸ਼ੁੱਕਰਵਾਰ ਦੁਸਹਿਰੇ ਵਾਲੇ ਦਿਨ ਸ਼ਾਮ ਨੂੰ ਅੰਮ੍ਰਿਤਸਰ ਜੌੜਾ ਫਾਟਕ 'ਤੇ ਲੋਕ ਰਾਵਣ ਦਹਿਨ ਦੇਖ ਰਹੇ ਸਨ, ਉਸ ਸਮੇਂ ਰੇਲਗੱਡੀ ਕਈ ਲੋਕਾਂ ਨੂੰ ਦਰੜਦੀ ਹੋਈ ਅੱਗੇ ਵੱਧ ਗਈ ਸੀ। ਇਸ ਹਾਦਸੇ 'ਚ ਸੈਂਕੜੇ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ ਅਤੇ ਜ਼ਖਮੀਆਂ ਨਾਲ ਅੰਮ੍ਰਿਤਸਰ ਦੇ ਹਸਪਤਾਲ ਭਰੇ ਹੋਏ ਹਨ। ਹਾਦਸੇ ਦੇ ਸੋਗ 'ਚ ਸੂਬੇ ਦੇ ਮੁੱਖ ਮੰਤਰੀ ਵੱਲੋਂ ਸ਼ਹਿਰ 'ਚ ਤਿੰਨ ਦਿਨਾਂ ਸੋਗ ਦਾ ਐਲਾਨ ਕੀਤਾ ਗਿਆ ਹੈ। —PTC News-
punjab-news punjabi-news news-in-punjabi train-driver statement amritsar-train-accident amritsar-train-accident-rail-driver rail-driver train-driver-amritsar-statement
Advertisment

Stay updated with the latest news headlines.

Follow us:
Advertisment