ਸੈਰ ਕਰ ਰਹੇ 2 ਲੋਕਾਂ ਨੂੰ ਇੱਕ ਨਿੱਜੀ ਬੱਸ ਨੇ ਕੁਚਲਿਆ , ਇੱਕ ਵਿਅਕਤੀ ਦੀ ਮੌਤ ,ਇੱਕ ਜ਼ਖਮੀ

Amritsar Walking 2 People Bus Crushed , One Death
ਸੈਰ ਕਰ ਰਹੇ 2 ਲੋਕਾਂ ਨੂੰ ਇੱਕ ਨਿੱਜੀ ਬੱਸ ਨੇ ਕੁਚਲਿਆ , ਇੱਕ ਵਿਅਕਤੀ ਦੀ ਮੌਤ ,ਇੱਕ ਜ਼ਖਮੀ

ਸੈਰ ਕਰ ਰਹੇ 2 ਲੋਕਾਂ ਨੂੰ ਇੱਕ ਨਿੱਜੀ ਬੱਸ ਨੇ ਕੁਚਲਿਆ , ਇੱਕ ਵਿਅਕਤੀ ਦੀ ਮੌਤ ,ਇੱਕ ਜ਼ਖਮੀ:ਅੰਮ੍ਰਿਤਸਰ : ਥਾਣਾ ਰਾਜਾਸਾਂਸੀ ਦੇ ਅਧੀਨ ਪੈਂਦੇ ਪਿੰਡ ਹਰਸ਼ਾ ਛੀਨਾ ‘ਚ ਅੱਜ ਸਵੇਰੇ ਸੈਰ ਕਰ ਰਹੇ 2 ਵਿਅਕਤੀਆਂ ਨੂੰ ਇੱਕ ਨਿੱਜੀ ਕੰਪਨੀ ਦੀ ਬੱਸ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ।ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਬੱਸ ਹੇਠ ਆਉਣ ਕਾਰਨ ਮੌਤ ਹੋ ਗਈ ਹੈ ਅਤੇ ਦੂਜਾ ਵਿਅਕਤੀ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

Amritsar Walking 2 People Bus Crushed , One Death
ਸੈਰ ਕਰ ਰਹੇ 2 ਲੋਕਾਂ ਨੂੰ ਇੱਕ ਨਿੱਜੀ ਬੱਸ ਨੇ ਕੁਚਲਿਆ , ਇੱਕ ਵਿਅਕਤੀ ਦੀ ਮੌਤ ,ਇੱਕ ਜ਼ਖਮੀ

ਇਸ ਸੰਬੰਧੀ ਮ੍ਰਿਤਕ ਦੇ ਪੁੱਤਰ ਜੋਬਨ ਨੇ ਦੱਸਿਆ ਕਿ ਉਸ ਦੇ ਪਿਤਾ ਸੈਰ ਕਰਕੇ ਘਰ ਵਾਪਸ ਪਰਤ ਰਹੇ ਸਨ ਕਿ ਪਿੱਛੋਂ ਆ ਰਹੀ ਤੇਜ਼ ਰਫਤਾਰ ਬੱਸ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਹੈ।

Amritsar Walking 2 People Bus Crushed , One Death
ਸੈਰ ਕਰ ਰਹੇ 2 ਲੋਕਾਂ ਨੂੰ ਇੱਕ ਨਿੱਜੀ ਬੱਸ ਨੇ ਕੁਚਲਿਆ , ਇੱਕ ਵਿਅਕਤੀ ਦੀ ਮੌਤ ,ਇੱਕ ਜ਼ਖਮੀ

ਇਸ ਘਟਨਾ ਤੋਂ ਬਾਅਦ ਪੁਲਿਸ ਨੇ ਬੱਸ ਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਘਟਨਾ ਤੋਂ ਬਾਅਦ ਬੱਸ ਦਾ ਡਰਾਈਵਰ ਅਤੇ ਕੰਡਕਟਰ ਮੌਕੇ ਤੋਂ ਫਰਾਰ ਹੋ ਗਏ ਹਨ।
-PTCNews