Advertisment

ਅੰਮ੍ਰਿਤਸਰ 'ਚ ਆਜ਼ਾਦੀ ਦਿਹਾੜੇ ਮੌਕੇ ਇਸ ਵਾਰ ਸਨਮਾਨ ਵੰਡ ਸਮਾਰੋਹ ਨਹੀਂ ਹੋਵੇਗਾ : ਡਿਪਟੀ ਕਮਿਸ਼ਨਰ

author-image
Shanker Badra
Updated On
New Update
ਅੰਮ੍ਰਿਤਸਰ 'ਚ ਆਜ਼ਾਦੀ ਦਿਹਾੜੇ ਮੌਕੇ ਇਸ ਵਾਰ ਸਨਮਾਨ ਵੰਡ ਸਮਾਰੋਹ ਨਹੀਂ ਹੋਵੇਗਾ : ਡਿਪਟੀ ਕਮਿਸ਼ਨਰ
Advertisment
ਅੰਮ੍ਰਿਤਸਰ 'ਚ ਆਜ਼ਾਦੀ ਦਿਹਾੜੇ ਮੌਕੇ ਇਸ ਵਾਰ ਸਨਮਾਨ ਵੰਡ ਸਮਾਰੋਹ ਨਹੀਂ ਹੋਵੇਗਾ : ਡਿਪਟੀ ਕਮਿਸ਼ਨਰ:ਅੰਮ੍ਰਿਤਸਰ: ਕੋਵਿਡ-19 ਕਾਰਨ ਇਸ ਵਾਰ ਆਜ਼ਾਦੀ ਦਿਹਾੜੇ ਮੌਕੇ ਜਿੱਥੇ ਬੱਚਿਆਂ ਦੇ ਸਭਿਆਚਾਰਕ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ ਹੈ, ਉਥੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਸ਼ਹਿਰੀਆਂ ਦਾ ਵੱਖ-ਵੱਖ ਪ੍ਰਾਪਤੀਆਂ ਲਈ ਕੀਤਾ ਜਾਂਦਾ ਸਨਮਾਨ ਵੀ ਸਮਾਰੋਹ ਦਾ ਹਿੱਸਾ ਨਹੀਂ ਹੋਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਅਧਿਕਾਰੀਆਂ ਨਾਲ ਸਮਾਗਮ ਦੀ ਤਿਆਰੀ ਬਾਰੇ ਕੀਤੀ ਪਲੇਠੀ ਮੀਟਿੰਗ ਵਿਚ ਕੀਤਾ। publive-image ਸ. ਖਹਿਰਾ ਨੇ ਕਿਹਾ ਕਿ ਇਹ ਸਮਾਗਮ ਸਾਡਾ ਰਾਸ਼ਟਰੀ ਸਮਾਗਮ ਹੈ, ਸੋ ਇੰਨਾਂ ਜਸ਼ਨਾਂ ਨੂੰ ਮਨਾਇਆ ਤਾਂ ਜਾਵੇਗਾ ਪਰ ਇਸ ਵਾਰ ਕੋਵਿਡ-19 ਕਾਰਡ ਸਟੇਡੀਅਮ ਵਿਚ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਘੱਟ ਤੋਂ ਘੱਟ ਵਿਅਕਤੀਆਂ ਨੂੰ ਬੈਠਣ ਦੀ ਆਗਿਆ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਬੱਚਿਆਂ ਵਿਚ ਇਸ ਰਾਸ਼ਟਰੀ ਤਿਉਹਾਰ ਪ੍ਰਤੀ ਬੜਾ ਉਤਸ਼ਾਹ ਹੁੰਦਾ ਹੈ, ਪਰ ਅਸੀਂ ਇਸ ਵਾਰ ਕੋਵਿਡ-19 ਸੰਕਟ ਬੱਚਿਆਂ ਨੂੰ ਇਹ ਮੌਕਾ ਨਹੀਂ ਦੇ ਸਕਾਂਗੇ, ਜਿਸਦਾ ਮੈਨੂੰ ਦਿਲੋਂ ਅਫਸੋਸ ਹੈ। ਸ. ਖਹਿਰਾ ਨੇ ਦੱਸਿਆ ਕਿ ਇਸ ਵਾਰ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ। publive-image ਅੰਮ੍ਰਿਤਸਰ 'ਚ ਆਜ਼ਾਦੀ ਦਿਹਾੜੇ ਮੌਕੇ ਇਸ ਵਾਰ ਸਨਮਾਨ ਵੰਡ ਸਮਾਰੋਹ ਨਹੀਂ ਹੋਵੇਗਾ : ਡਿਪਟੀ ਕਮਿਸ਼ਨਰ ਸ. ਖਹਿਰਾ ਨੇ ਅਧਿਕਾਰੀਆਂ ਨਾਲ ਉਕਤ ਪ੍ਰੋਗਰਾਮ ਦੀਆਂ ਤਿਆਰੀਆਂ ਬਾਰੇ ਕੀਤੀ ਪਲੇਠੀ ਮੀਟਿੰਗ ਨੂੰ ਸੰਬੋਧਨ ਕਰਦੇ ਪ੍ਰੋਗਰਾਮ ਦੀ ਤਿਆਰੀ ਲਈ ਹਦਾਇਤਾਂ ਕਰਦੇ ਵੀ ਇਹ ਗੱਲ ਸਪੱਸ਼ਟ ਕੀਤੀ ਕਿ ਕਿਸੇ ਵੀ ਹਾਲਤ ਵਿਚ ਕੋਵਿਡ-19 ਸਬੰਧੀ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਉਲੰਘਣਾ ਨਾ ਕੀਤੀ ਜਾਵੇ। ਉਨਾਂ ਕਿਹਾ ਕਿ ਸਟੇਡੀਅਮ ਵਿਚ ਸਮਰੱਥਾ ਤੋਂ ਬਹੁਤ ਘੱਟ ਵਿਅਕਤੀਆਂ ਨੂੰ ਸੱਦਾ ਪੱਤਰ ਦਿੱਤਾ ਜਾਵੇ, ਤਾਂ ਜੋ ਲੋਕ ਆਪਸੀ ਦੂਰੀ ਬਰਕਰਾਰ ਰੱਖਦੇ ਹੋਏ ਸੁਰੱਖਿਅਤ ਮਾਹੌਲ ਵਿਚ ਸਮਾਗਮ ਦਾ ਆਨੰਦ ਮਾਣ ਸਕਣ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲ, ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ, ਐਸ ਡੀ ਐਮ ਸ੍ਰੀ ਸ਼ਿਵਰਾਜ ਸਿੰਘ ਬੱਲ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। -PTCNews-
amritsar-news amritsar-independence-day
Advertisment

Stay updated with the latest news headlines.

Follow us:
Advertisment