Thu, Apr 25, 2024
Whatsapp

ਅਮਰੀਕਾ ਵਿੱਚ ਅੰਮ੍ਰਿਤਸਰ ਦੀ ਮੁਟਿਆਰ ਨੇ ਕਰਾਈ ਬੱਲੇ -ਬੱਲੇ ,'ਜਿੱਤਿਆ 'ਮਿਸਜ਼ ਏਸ਼ੀਆ-ਵਾਸ਼ਿੰਗਟਨ'' ਦਾ ਤਾਜ

Written by  Shanker Badra -- November 29th 2018 08:54 PM -- Updated: December 04th 2018 03:34 PM
ਅਮਰੀਕਾ ਵਿੱਚ ਅੰਮ੍ਰਿਤਸਰ ਦੀ ਮੁਟਿਆਰ ਨੇ ਕਰਾਈ ਬੱਲੇ -ਬੱਲੇ ,'ਜਿੱਤਿਆ 'ਮਿਸਜ਼ ਏਸ਼ੀਆ-ਵਾਸ਼ਿੰਗਟਨ'' ਦਾ ਤਾਜ

ਅਮਰੀਕਾ ਵਿੱਚ ਅੰਮ੍ਰਿਤਸਰ ਦੀ ਮੁਟਿਆਰ ਨੇ ਕਰਾਈ ਬੱਲੇ -ਬੱਲੇ ,'ਜਿੱਤਿਆ 'ਮਿਸਜ਼ ਏਸ਼ੀਆ-ਵਾਸ਼ਿੰਗਟਨ'' ਦਾ ਤਾਜ

ਅਮਰੀਕਾ ਵਿੱਚ ਅੰਮ੍ਰਿਤਸਰ ਦੀ ਮੁਟਿਆਰ ਨੇ ਕਰਾਈ ਬੱਲੇ -ਬੱਲੇ ,'ਜਿੱਤਿਆ 'ਮਿਸਜ਼ ਏਸ਼ੀਆ-ਵਾਸ਼ਿੰਗਟਨ'' ਦਾ ਤਾਜ ਵਾਸ਼ਿੰਗਟਨ : ਅਮਰੀਕਾ ਦੇ ਵਾਸ਼ਿੰਗਟਨ ਸੂਬੇ ਵਿੱਚ ਪਿਛਲੇ ਦਿਨੀ ਸੁੰਦਰਤਾ ਮੁਕਾਬਲੇ ''ਮਿਸਜ਼ ਏਸ਼ੀਆ-ਵਾਸ਼ਿੰਗਟਨ' ਕਰਵਾਏ ਗੲੇ ਸਨ।ਇਸ ਸੁੰਦਰਤਾ ਮੁਕਾਬਲੇ ਵਿੱਚ ਭਾਰਤ ਤੋਂ ਇਲਾਵਾ ਚੀਨ ਅਤੇ ਜਪਾਨ ਵਰਗੇ ਏਸ਼ੀਆਈ ਮੁਲਕਾਂ ਨਾਲ ਸਬੰਧਤ ਸੁੰਦਰੀਆਂ ਨੇ ਭਾਗ ਲਿਆ ਸੀ।Amritsar Woman USA 'Miss Asia-Washington' Winsਇਸ ਦੌਰਾਨ ਅੰਮ੍ਰਿਤਸਰ ਨਾਲ ਸਬੰਧ ਰੱਖਦੀ ਮੁਟਿਆਰ ਗੀਤ ਕੌਰ ਨੇ ਸੁੰਦਰਤਾ ਮੁਕਾਬਲੇ ''ਮਿਸਜ਼ ਏਸ਼ੀਆ-ਵਾਸ਼ਿੰਗਟਨ'' ਦਾ ਤਾਜ ਆਪਣੇ ਸਿਰ ਸਜਾਇਆ ਹੈ।ਉਸਨੂੰ ਇਹ ਤਾਜ ਕੁੱਲ ਬਾਰਾਂ ਪ੍ਰਤੀਯੋਗੀਆਂ ਦੇ ਮੁਕਾਬਲੇ ਵਿੱਚੋਂ ਮਿਲਿਆ ਹੈ।ਇਸ ਮੁਕਾਬਲੇ ਵਿੱਚ ਸ਼ਾਮਿਲ ਹੋਣ ਵਾਲੀਆਂ ਮੁਟਿਆਰਾਂ ਕੋਲੋਂ ਏਸ਼ੀਅਨ ਮੁਲਕਾਂ ਦੇ ਸੱਭਿਆਚਾਰ ਅਤੇ ਪੱਛਮੀ ਤਰਜ਼ੇ ਜ਼ਿੰਦਗੀ ਤੋਂ ਇਲਾਵਾ ਕਲਾ ਸਬੰਧੀ ਵੀ ਸੁਆਲ ਪੁੱਛੇ ਗਏ ਸਨ।Amritsar Woman USA 'Miss Asia-Washington' Winsਜਾਣਕਾਰੀ ਅਨੁਸਾਰ ਗੀਤ ਕੌਰ ਅਮਰੀਕਾ ਦੇ ਸ਼ਹਿਰ ਸਿਆਟਲ ਦੀ ਰਹਿਣ ਵਾਲੀ ਹੈ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਕਸਬੇ ਨਾਲ ਸਬੰਧ ਰੱਖਦੀ ਹੈ।ਉਸਨੂੰ ਬਚਪਨ ਤੋਂ ਹੀ ਨਾਚ ਅਤੇ ਹੋਰ ਕਲਾਵਾਂ ਦਾ ਸੌਂਕ ਸੀ।ਦੱਸ ਦੇਈਏ ਕਿ ਗੀਤ ਕੌਰ ਨੇ ਪੰਜ ਸਾਲ ਪਹਿਲਾਂ ਵਿਆਹ ਕਰਵਾ ਲਿਆ ਸੀ ਅਤੇ ਅਮਰੀਕਾ ਦੇ ਸ਼ਹਿਰ ਸਿਆਟਲ ਵਿੱਚ ਰਹਿਣ ਲੱਗ ਗਈ ਸੀ।amritsar-woman-usa-miss-asia-washington-winsਗੀਤ ਕੌਰ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੀ ਮਾਂ ਨਿਰਮਲ ਕੌਰ ਸੰਧੂ ਅਤੇ ਪਿਤਾ ਕੁਲਦੀਪ ਸਿੰਘ ਸੰਧੂ (ਪੰਜਾਬ ਪੁਲਿਸ ਅਫਸਰ) ਤੋਂ ਇਲਾਵਾ ਆਪਣੇ ਪਤੀ ਅਤੇ ਸਹੁਰਾ ਪਰਿਵਾਰ ਨੂੰ ਦਿੱਤਾ ਹੈ।ਗੀਤ ਕੌਰ ਆਪਣੇ ਸਰੀਰ ਨੂੰ ਫਿੱਟ ਰੱਖਣ ਲਈ ਰੋਜ਼ਾਨਾ ਯੋਗਾ ਅਤੇ ਕਸਰਤ ਕਰਦੀ ਹੈ।ਇਸ ਦੇ ਨਾਲ ਹੀ ਉਹ ਗੁਰਬਾਣੀ ਦੇ ਲੜ ਲੱਗੀ ਹੋਈ ਹੈ। -PTCNews


Top News view more...

Latest News view more...