ਅੰਮ੍ਰਿਤਸਰ :ਅਣਪਛਾਤੇ ਵਿਅਕਤੀ ਨੇ ਹੱਤਿਆ ਤੋਂ ਬਾਅਦ ਅੱਗ ਲਾ ਕੇ ਸਾੜੀ ਨੌਜਵਾਨ ਦੀ ਲਾਸ਼

Amritsar : young man Murder After burn Deathbody
ਅੰਮ੍ਰਿਤਸਰ :ਅਣਪਛਾਤੇ ਵਿਅਕਤੀ ਨੇ ਹੱਤਿਆ ਤੋਂ ਬਾਅਦ ਅੱਗ ਲਾ ਕੇ ਸਾੜੀ ਨੌਜਵਾਨ ਦੀ ਲਾਸ਼

ਅੰਮ੍ਰਿਤਸਰ :ਅਣਪਛਾਤੇ ਵਿਅਕਤੀ ਨੇ ਹੱਤਿਆ ਤੋਂ ਬਾਅਦ ਅੱਗ ਲਾ ਕੇ ਸਾੜੀ ਨੌਜਵਾਨ ਦੀ ਲਾਸ਼:ਅੰਮ੍ਰਿਤਸਰ : ਪੁਲਿਸ ਥਾਣਾ ਵੱਲਾ ਤੋਂ 100 ਗਜ਼ ਦੀ ਦੂਰੀ ‘ਤੇ ਅੱਪਰ ਦੁਆਬ ਨਹਿਰ ਦੇ ਪੁਲ ਹੇਠੋ ਇਕ ਨੌਜਵਾਨ ਦੀ ਸੜੀ ਹੋਈ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਅਸ਼ੋਕ (20) ਵਾਸੀ ਬਿਹਾਰ ਵਜੋਂ ਹੋਈ ਹੈ, ਜੋ ਇਥੇ ਹੀ ਕੰਮ ਕਰਦਾ ਸੀ।

Amritsar : young man Murder After burn Deathbody
ਅੰਮ੍ਰਿਤਸਰ :ਅਣਪਛਾਤੇ ਵਿਅਕਤੀ ਨੇ ਹੱਤਿਆ ਤੋਂ ਬਾਅਦ ਅੱਗ ਲਾ ਕੇ ਸਾੜੀ ਨੌਜਵਾਨ ਦੀ ਲਾਸ਼

ਇਸ ਦੌਰਾਨ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਅਸ਼ੋਕ ਸਾਮਾਨ ਲੈਣ ਲਈ ਗਿਆ ਸੀ ਪਰ ਪੂਰੀ ਰਾਤ ਵਾਪਸ ਨਹੀਂ ਆਇਆ। ਜਿਸ ਤੋਂ ਬਾਅਦ ਅੱਜ ਅੱਪਰ ਦੁਆਬ ਨਹਿਰ ਦੇ ਪੁਲ ਹੇਠੋ ਉਸ ਦੀ ਲਾਸ਼ ਬਰਾਮਦ ਹੋਈ ਹੈ।

Amritsar : young man Murder After burn Deathbody
ਅੰਮ੍ਰਿਤਸਰ :ਅਣਪਛਾਤੇ ਵਿਅਕਤੀ ਨੇ ਹੱਤਿਆ ਤੋਂ ਬਾਅਦ ਅੱਗ ਲਾ ਕੇ ਸਾੜੀ ਨੌਜਵਾਨ ਦੀ ਲਾਸ਼

ਉਨ੍ਹਾਂ ਦੋਸ਼ ਲਗਾਇਆ ਕਿ ਅਸ਼ੋਕ ਦਾ ਕਤਲ ਕਰਕੇ ਲਾਸ਼ ਨੂੰ ਸਾੜਿਆ ਗਿਆ ਹੈ। ਇਸ ਮੌਕੇ ‘ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਅਸ਼ੋਕ ਦਾ ਕਤਲ ਕਰਨ ਵਾਲੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

-PTCNews