ਦੇਸ਼

ਪੜ੍ਹਾਈ ਛੱਡ ਕੇ ਅੱਤਵਾਦੀ ਸੰਗਠਨ ਨਾਲ ਜੁੜਿਆ ਸੀ ਵਿਦਿਆਰਥੀ, ਦੋਸਤਾਂ ਨੂੰ ਵੀ ਯੂਨੀਵਰਸਿਟੀ ਨੇ ਕੱਢਿਆ ਬਾਹਰ, ਜਾਣੋ ਕਿਵੇਂ

By Joshi -- October 12, 2018 11:10 am -- Updated:Feb 15, 2021

ਪੜ੍ਹਾਈ ਛੱਡ ਕੇ ਅੱਤਵਾਦੀ ਸੰਗਠਨ ਨਾਲ ਜੁੜਿਆ ਸੀ ਵਿਦਿਆਰਥੀ, ਦੋਸਤਾਂ ਨੂੰ ਵੀ ਯੂਨੀਵਰਸਿਟੀ ਨੇ ਕੱਢਿਆ ਬਾਹਰ, ਜਾਣੋ ਕਿਵੇਂ

ਅਲੀਗੜ੍ਹ: ਅਲੀਗੜ੍ਹ ਮੁਸਲਮਾਨ ਯੂਨੀਵਰਸਿਟੀ ਨੇ ਅੱਤਵਾਦੀ ਸੰਗਠਨ ਹਿਜਬੁਲ ਮੁਜਾਹਿਦੀਨ ਦੇ ਕਮਾਂਡਰ ਮੰਨਾਨ ਬਸ਼ੀਰ ਵਾਨੀ ਦੇ ਜਨਾਜੇ ਦੀ ਨਮਾਜ ਪੜ੍ਹਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਵਿੱਚ ਤਿੰਨ ਕਸ਼ਮੀਰੀ ਵਿਦਿਆਰਥੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਮੰਨਾਨ ਵਾਨੀ (AMU) ਵਿੱਚ ਰਿਸਰਚ ਸਕਾਲਰ ਸੀ ਅਤੇ ਵਿੱਚ ਹੀ ਪੜਾਈ ਛੱਡ ਕੇ ਹਿਜਬੁਲ ਵਿੱਚ ਸ਼ਾਮਿਲ ਹੋ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ ਸੁਰੱਖਿਆਬਲਾਂ ਨੇ ਜੰਮੂ - ਕਸ਼ਮੀਰ ਵਿੱਚ ਕੁਪਵਾੜਾ ਦੇ ਹੰਦਵਾੜਾ ਵਿੱਚ ਮੰਨਾਨ ਸਹਿਤ ਤਿੰਨ ਅੱਤਵਾਦੀਆਂ ਦਾ ਐਨਕਾਊਂਟਰ ਕਰ ਦਿੱਤਾ ਸੀ।

ਹੋਰ ਪੜ੍ਹੋ: ਅੰਮ੍ਰਿਤਸਰ ‘ਚ 10ਵੀਂ ਦੀ ਪ੍ਰੀਖਿਆ ਦੇਣ ਆਏ ਲੜਕੀ ਸਮੇਤ 7 ਨਕਲੀ ਵਿਦਿਆਰਥੀ ਕਾਬੂ

ਮੰਨਾਨ ਵਾਨੀ ਦੇ ਮਾਰੇ ਜਾਣ ਦੀ ਖਬਰ ਦੇ ਬਾਅਦ ਅਲੀਗੜ ਮੁਸਲਮਾਨ ਯੂਨੀਵਰਸਿਟੀ ਦੇ ਕੇਨੇਡੀ ਹਾਲ ਵਿੱਚ ਲੱਗਭਗ 15 ਵਿਦਿਆਰਥੀ ਇਕੱਠੇ ਹੋ ਗਏ। ਉਨ੍ਹਾਂ ਨੇ ਵਾਨੀ ਲਈ ਇੱਥੇ ਨਮਾਜ ਪੜਨੀ ਸ਼ੁਰੂ ਕੀਤੀ।

ਸੂਤਰਾਂ ਮੁਤਾਬਕ ਇਹਨਾਂ ਵਿੱਚੋਂ ਟੀਨ ਵਿਦਿਆਰਥੀਆਂ ਨੇ ਅਨੁਸ਼ਾਸਨਹੀਨਤਾ ਕੀਤੀ। ਇਹਨਾਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਨਿਯਮਾਂ ਦਾ ਉਲੰਘਨ ਕਰਦੇ ਹੋਏ ਗੈਰਕਾਨੂਨੀ ਤਰੀਕੇ ਨਾਲ ਸਭਾ ਬੁਲਾਈ। ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਯੂਨੀਵਰਸਿਟੀ ਪ੍ਰਸ਼ਾਸਨ ਵੱਲੋ ਇਹਨਾਂ ਤਿੰਨਾਂ ਵਿਦਿਆਰਥੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ।

—PTC News