ਭਾਰਤੀ ਹਵਾਈ ਫੌਜ ਦੇ ਲਾਪਤਾ AN-32 ਜਹਾਜ਼ ‘ਚ ਕੋਈ ਨਹੀਂ ਮਿਲਿਆ ਜਿਉਂਦਾ , ਪਰਿਵਾਰਾਂ ਨੂੰ ਕੀਤਾ ਸੂਚਿਤ

AN-32 crash: no survivors, all 13 people on board dead, IAF says
ਭਾਰਤੀ ਹਵਾਈ ਫੌਜ ਦੇ ਲਾਪਤਾ AN-32 ਜਹਾਜ਼ 'ਚ ਕੋਈ ਨਹੀਂ ਮਿਲਿਆ ਜਿਉਂਦਾ , ਪਰਿਵਾਰਾਂ ਨੂੰ ਕੀਤਾ ਸੂਚਿਤ

ਭਾਰਤੀ ਹਵਾਈ ਫੌਜ ਦੇ ਲਾਪਤਾ AN-32 ਜਹਾਜ਼ ‘ਚ ਕੋਈ ਨਹੀਂ ਮਿਲਿਆ ਜਿਉਂਦਾ , ਪਰਿਵਾਰਾਂ ਨੂੰ ਕੀਤਾ ਸੂਚਿਤ:ਨਵੀਂ ਦਿੱਲੀ : ਭਾਰਤੀ ਹਵਾਈ ਫੌਜ ਦੀ ਇੱਕ ਸਰਚ ਟੀਮ ਅੱਜ ਸਵੇਰੇ ਉਸ ਸਥਾਨ ‘ਤੇ ਪੁੱਜੀ, ਜਿਥੇ ਭਾਰਤੀ ਹਵਾਈ ਫੌਜ ਦਾ ਲਾਪਤਾ ਏ.ਐੱਨ.- 32 ਜਹਾਜ਼ ਤਬਾਹ ਹੋਇਆ ਸੀ।ਓਥੇ ਟੀਮ ਵਲੋਂ ਕਿਸੇ ਨੂੰ ਵੀ ਜਿਉਂਦਾ ਨਹੀਂ ਪਾਇਆ ਗਿਆ।ਜਿਸ ਤੋਂ ਬਾਅਦ ਜਹਾਜ਼ ‘ਚ ਸਵਾਰ ਸਾਰੇ ਯਾਤਰੀਆਂ ਦੇ ਪਰਿਵਾਰਾਂ ਨੂੰ ਸੂਚਿਤ ਕੀਤਾ ਗਿਆ ਹੈ।ਇਸ ਜਹਾਜ਼ ‘ਚ ਚਾਲਕ ਦਲ ਦੇ 8 ਮੈਂਬਰਾਂ ਸਣੇ ਕੁੱਲ 13 ਲੋਕ ਸਵਾਰ ਸਨ।

AN-32 crash: no survivors, all 13 people on board dead, IAF says

ਭਾਰਤੀ ਹਵਾਈ ਫੌਜ ਦੇ ਲਾਪਤਾ AN-32 ਜਹਾਜ਼ ‘ਚ ਕੋਈ ਨਹੀਂ ਮਿਲਿਆ ਜਿਉਂਦਾ , ਪਰਿਵਾਰਾਂ ਨੂੰ ਕੀਤਾ ਸੂਚਿਤ

ਇਸ ਦੌਰਾਨ ਭਾਰਤੀ ਹਵਾਈ ਫੌਜ ਦੇ ਅਧਿਕਾਰੀ ਨੇ ਦੱਸਿਆ ਹੈ ਕਿ 8 ਮੈਂਬਰਾਂ ਦੀ ਸਰਚ ਟੀਮ ਨੇ ਨੇੜੇ ਦੇ ਖੇਤਰ ‘ਚ ਖੋਜਬੀਨ ਕੀਤੀ ਪਰ ਦੁੱਖ ਦੀ ਗੱਲ ਇਹ ਹੈ ਕਿ ਜਹਾਜ਼ ‘ਚ ਸਵਾਰ ਕੋਈ ਵੀ ਵਿਅਕਤੀ ਜਿਉਂਦਾ ਨਹੀਂ ਮਿਲਿਆ।ਇਸ ਸੰਬੰਧੀ ਫੌਜ ਵੱਲੋਂ ਜਹਾਜ਼ ‘ਚ ਸਵਾਰ ਸਾਰੇ 13 ਯਾਤਰੀਆਂ ਦੇ ਪਰਿਵਾਰਾਂ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ ਅਤੇ ਹਵਾਈ ਫੌਜ ਨੇ ਜਾਨ ਗੁਆਉਣ ਵਾਲੇ ਸਾਰੇ ਯਾਤਰੀਆਂ ਨੂੰ ਸ਼ਰਧਾਂਜਲੀ ਦਿੱਤੀ ਹੈ।

AN-32 crash: no survivors, all 13 people on board dead, IAF says

ਭਾਰਤੀ ਹਵਾਈ ਫੌਜ ਦੇ ਲਾਪਤਾ AN-32 ਜਹਾਜ਼ ‘ਚ ਕੋਈ ਨਹੀਂ ਮਿਲਿਆ ਜਿਉਂਦਾ , ਪਰਿਵਾਰਾਂ ਨੂੰ ਕੀਤਾ ਸੂਚਿਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਕੱਲ ਨੂੰ ਸਿਨੇਮਾਂ ਘਰਾਂ ਦਾ ਸਿੰਗਾਰ ਬਣੇਗੀ ਰੌਸ਼ਨ ਪ੍ਰਿੰਸ ਦੀ ਫ਼ਿਲਮ ‘ਮੁੰਡਾ ਫਰੀਦਕੋਟੀਆ’

ਜ਼ਿਕਰਯੋਗ ਹੈ ਕਿ ਬੀਤੀ 3 ਜੂਨ ਨੂੰ ਏ.ਐੱਨ.-32 ਜਹਾਜ਼ ਨੇ ਆਸਾਮ ਦੇ ਜੋਰਹਾਟ ਤੋਂ ਅਰੁਣਾਚਲ ਪ੍ਰਦੇਸ਼ ਲਈ ਉਡਾਣ ਭਰੀ ਸੀ।ਇਹ ਜਹਾਜ਼ ਉਡਾਣ ਭਰਨ ਦੇ ਕੁਝ ਸਮੇਂ ਬਾਅਦ ਹੀ ਲਾਪਤਾ ਹੋ ਗਿਆ ਸੀ।ਜਿਸ ਤੋਂ ਬਾਅਦ ਭਾਰਤੀ ਹਵਾਈ ਫੌਜ ਦੇ ਲਾਪਤਾ ਏ.ਐੱਨ.- 32 ਜਹਾਜ਼ ਦਾ ਕੁਝ ਮਲਬਾ ਬੀਤੇ ਦਿਨੀਂ ਸਰਚ ਆਪਰੇਸ਼ਨ ਦੌਰਾਨ ਅਰੁਣਾਚਲ ਪ੍ਰਦੇਸ਼ ਦੇ ਲਿਪੋ ਦੇ ਉੱਤਰ ‘ਚੋਂ ਮਿਲਿਆ ਹੈ।
-PTCNews