ਪੰਜਾਬ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਭੇਜ ਕੇ ਮਸਲੇ ਦਾ ਯੋਗ ਹੱਲ ਲੱਭਣ ਦੀ ਅਪੀਲ

By Pardeep Singh -- July 17, 2022 6:34 pm -- Updated:July 17, 2022 6:36 pm

ਪਟਿਆਲਾ/ਫਤਹਿਗੜ੍ਹ ਸਾਹਿਬ 17 ਜੁਲਾਈ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਿਚਾਲੇ ਬਣ ਰਹੇ ਟਕਰਾਅ ਨੂੰ ਲੈ ਕੇ ਚਿੰਤਾ ਪ੍ਰਗਟ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਸਿੱਖਾਂ ਦੀ ਦੀਆਂ ਸਿਰਮੌਰ ਸੰਸਥਾਵਾਂ ’ਚ ਦਰਮਿਆਨ ਅਜਿਹਾ ਟਕਰਾਅ ਜਿਥੇ ਖਾਲਸਾ ਪੰਥ ਲਈ ਚਿੰਤਾਜਨਕ ਹੈ, ਉਥੇ ਹੀ ਸਿੰਘ ਸਾਹਿਬ ਅਜਿਹੇ ਮਸਲੇ ਪ੍ਰਤੀ ਗੰਭੀਰਤਾ ਨਾਲ ਹੱਲ ਲੱਭਣ ਲਈ ਯੋਗ ਕਦਮ ਚੁੱਕਣ।


ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਸਲ ਜ਼ਿੰਮੇਵਾਰੀ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਕਰਨਾ ਹੈ ਅਤੇ ਗੁਰਮਤਿ ਦਾ ਪ੍ਰਚਾਰ ਪਸਾਰ ਅਤੇ ਮਨਮਤਿ ਦਾ ਪ੍ਰਹਾਰ ਕਰਨਾ ਵੀ ਹੈ ਅਤੇ ਨਾਲ-ਨਾਲ ਖਾਲਸਾ ਪੰਥ ਦੇ ਜਜਬਾਤਾਂ ਦੀ ਤਰਜਮਾਨੀ ਕਰਨਾ ਵੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਸੰਥਾਵਾਂ ਦੀ ਇਹ ਡਿਊਟੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਨ ਸਨਮਾਨ ਨੂੰ ਕਾਇਮ ਰੱਖਣ ਤੋਂ ਇਲਾਵਾ ਮਰਿਆਦਾਵਾਂ ਕਾਇਮ ਰੱਖਣ ਅਤੇ ਪੰਥਕ ਸੰਸਥਾਵਾਂ ਨੂੰ ਚੜ੍ਹਦੀਕਲਾ ਵਿਚ ਲੈ ਕੇ ਜਾਣ ਦੀ ਜਿੰਮੇਵਾਰੀ ਵੀ ਹੈ, ਪ੍ਰੰਤੂ ਜਦੋਂ ਵੀ ਕਦੇ ਪੰਥ ਵਿਰੋਧੀ ਸ਼ਕਤੀਆਂ ਵੱਲੋਂ ਸਮੇਂ ਦੀਆਂ ਹਕੂਮਤਾਂ ਵੱਲੋਂ ਖਾਲਸਾ ਪੰਥ ’ਤੇ ਹਮਲੇ ਕੀਤੇ ਜਾਂਦੇ ਹਨ ਉਨ੍ਹਾਂ ਦਾ ਸਹੀ ਸਮੇਂ ’ਤੇ ਜਵਾਬ ਦੇਣਾ ਅਤੇ ਇਹੋ ਜਿਹੇ ਮਾਮਲਿਆਂ ਵਿਰੁੱਧ ਖਾਲਸਾ ਪੰਥ ਨੂੰ ਨਾਲ ਲੈ ਕੇ ਜੱਦੋ ਜਹਿਦ ਕਰਨੀ ਵੀ ਫਰਜ਼ਾਂ ਦੀ ਪਹਿਰੇਦਾਰੀ ਵਿਚ ਸ਼ਾਮਲ ਹੈ। ਉਨ੍ਹਾਂ ਹਾਲਾਤਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਦੋਵੇਂ ਸੰਸਥਾਵਾਂ ਵਿਚ ਬੇਲੋੜਾ ਟਕਰਾਅ ਵੱਧ ਰਿਹਾ ਹੈ ਅਤੇ ਦੋਵਾਂ ਸੰਸਥਾਵਾਂ ਇਕ ਦੂਸਰੇ ਦੇ ਅਧਿਕਾਰ ਖੇਤਰ ਵਿਚ ਬੇਲੋੜੀ ਦਖਲਅੰਦਾਜ਼ੀ ਕਰਕੇ ਆਪਸੀ ਤਣਾਅ ਪੈਦਾ ਕਰਨ ਰਹੀਆਂ ਹਨ, ਜੋ ਖਾਲਸਾ ਪੰਥ ਲਈ ਚਿੰਤਾਜਨਕ ਸਥਿਤੀ ਬਣਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਟਕਰਾਲ ਖਾਲਸਾ ਪੰਥ ਅੰਦਰ ਖਾਨਾਜੰਗੀ ਵਰਗੇ ਹਲਾਤ ਵੀ ਪੈਦਾ ਕਰਦਾ ਹੈ। ਸਾਰਾ ਖਾਲਸਾ ਪੰਥ ਦੋਵੇਂ ਸੰਸਥਾਵਾਂ ਦੇ ਫੈਸਲੇ ਤੋਂ ਚਿੰਤਤ ਹੈ। ਜਥੇਦਾਰ ਪੰਜੋਲੀ ਨੇ ਸਿੰਘ ਸਾਹਿਬ ਨੂੰ ਅਪੀਲ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਖਾਲਸਾ ਪੰਥ ਦੀ ਸਰਵਉਚ ਸੰਸਥਾ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਡਿਊਟੀ ਬਣਦੀ ਹੈ ਕਿ ਉਹ ਖਾਲਸਾ ਪੰਥ ਅੰਦਰ ਮੁਕੰਮਲ ਕਾਇਮ ਕਾਇਮ ਰੱਖਣ ਲਈ ਆਪਣਾ ਰੋਲ ਨਿਭਾਉਣ ਦਾ ਯਤਨ ਕਰਨ ਅਤੇ ਦੋਵੇਂ ਜਥੇਬੰਦੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਸੱਦਕੇ ਮਸਲੇ ਦਾ ਯੋਗ ਹੱਲ ਲੱਭਣ ਲਈ ਭੂਮਿਕਾ ਨਿਭਾਉਣ।

ਇਹ ਵੀ ਪੜ੍ਹੋ;ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦਲਜੀਤ ਗਿਲਜੀਆਂ ਦਾ ਵਿਜੀਲੈਂਸ ਨੂੰ ਮਿਲਿਆ 4 ਦਿਨ ਦਾ ਰਿਮਾਂਡ

-PTC News

  • Share