ਹੋਰ ਖਬਰਾਂ

ਤੁਸੀਂ ਵੀ ਹੋ ਜਾਵੋਂ ਸਾਵਧਾਨ ! ਲਾਵਾਂ ਲੈਣ ਸਮੇਂ ਲਾੜਾ -ਲਾੜੀ ਨੇ ਕੀਤਾ ਅਜਿਹਾ ਕੰਮ, ਮੁਸ਼ਕਿਲ 'ਚ ਫ਼ਸੇ

By Shanker Badra -- July 06, 2019 10:07 am -- Updated:Feb 15, 2021

ਤੁਸੀਂ ਵੀ ਹੋ ਜਾਵੋਂ ਸਾਵਧਾਨ ! ਲਾਵਾਂ ਲੈਣ ਸਮੇਂ ਲਾੜਾ -ਲਾੜੀ ਨੇ ਕੀਤਾ ਅਜਿਹਾ ਕੰਮ, ਮੁਸ਼ਕਿਲ 'ਚ ਫ਼ਸੇ:ਅੰਮ੍ਰਿਤਸਰ : ਅਨੰਦ ਕਾਰਜ ਸਿੱਖ ਵਿਆਹ ਦੀ ਰੀਤ ਹੈ। ਅਨੰਦ ਕਾਰਜ ਦੀ ਇਹ ਰੀਤ ਭਾਰਤ ਤੋਂ ਬਿਨਾਂ ਹੋਰਨਾਂ ਦੇਸ਼ਾਂ ਵਿੱਚ ਵੀ ਵੇਖਣ ਨੂੰ ਮਿਲ ਰਹੀ ਹੈ।ਸਿੱਖ ਵਿਆਹ ਵੇਲ਼ੇ ਜਦੋਂ ਲਾਵਾਂ ਹੁੰਦੀਆਂ ਨੇ ਤਾਂ ਲਾਵਾਂ ਦੇ ਪਾਠ ਵੇਲ਼ੇ ਵਿਆਹ ਵਾਲ਼ਾ ਜੋੜਾ (ਮੁੰਡਾ ਅਤੇ ਕੁੜੀ) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਲੇ -ਦੁਆਲੇ ਪਰਕਰਮਾ ਕਰਦਾ ਹੈ। ਇਸ ਤਰ੍ਹਾਂ ਚਾਰ ਵਾਰ ਪਰਕਰਮਾ ਕੀਤੀ ਜਾਂਦੀ ਹੈ ਪਰ ਕਈ ਲੋਕ ਪਰਕਰਮਾ ਦੌਰਾਨ ਬਹੁਤ ਗ਼ਲਤੀਆਂ ਕਰ ਦਿੰਦੇ ਨੇ , ਜਿਸ ਨਾਲ ਵਿਵਾਦ ਖੜ੍ਹਾ ਹੋ ਜਾਂਦਾ ਹੈ।

Anand Karaj During Guru Granth Sahib Ji revolving around couple Big Mistake
ਤੁਸੀਂ ਵੀ ਹੋ ਜਾਵੋਂ ਸਾਵਧਾਨ ! ਲਾਵਾਂ ਲੈਣ ਸਮੇਂ ਲਾੜਾ -ਲਾੜੀ ਨੇ ਕੀਤਾ ਅਜਿਹਾ ਕੰਮ, ਮੁਸ਼ਕਿਲ 'ਚ ਫ਼ਸੇ

ਇਸ ਸਮੇਂ ਫੇਸਬੁੱਕ ਅਤੇ ਵਟਸਐਪ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ,ਜਿਸ ਵਿੱਚ ਜਿਸ ਵਿਚ ਇੱਕ ਸਰਦਾਰ ਲੜਕਾ ਤੇ ਲੜਕੀ ਲਾੜਾ-ਲਾੜੀ ਦੇ ਰੂਪ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਲਾਵਾਂ ਲੈਂਦੇ ਸਮੇਂ ਸੋਫੇ 'ਤੇ ਬੈਠ ਜਾਂਦੇ ਹਨ ,ਜੋ ਮਰਿਆਦਾ ਦੇ ਬਿਲਕੁੱਲ ਉਲਟ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲਾੜਾ-ਲਾੜੀ ਮੁਸ਼ਕਿਲ 'ਚ ਫ਼ਸ ਗਏ ਹਨ।

Anand Karaj During Guru Granth Sahib Ji revolving around couple Big Mistake
ਤੁਸੀਂ ਵੀ ਹੋ ਜਾਵੋਂ ਸਾਵਧਾਨ ! ਲਾਵਾਂ ਲੈਣ ਸਮੇਂ ਲਾੜਾ -ਲਾੜੀ ਨੇ ਕੀਤਾ ਅਜਿਹਾ ਕੰਮ, ਮੁਸ਼ਕਿਲ 'ਚ ਫ਼ਸੇ

ਇਸ ਪੂਰੀ ਘਟਨਾ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਹਜ਼ੂਰੀ 'ਚ ਲਾਵਾਂ ਲੈਣ ਉਪਰੰਤ ਸੋਫੇ 'ਤੇ ਬੈਠਣ ਨਾਲ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ ਅਤੇ ਇਹ ਮਰਿਆਦਾ ਦੇ ਬਿਲਕੁਲ ਉਲਟ ਹੈ। ਇਸ ਨਾਲ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਭਾਰੀ ਠੇਸ ਪੁੱਜੀ ਹੈ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਸਾਹਿਬ ਅਤੇ ਉਨ੍ਹਾਂ ਵੱਲੋਂ ਫੁਰਮਾਈ ਪਾਵਨ ਪਵਿੱਤਰ ਬਾਣੀ ਤੋਂ ਉਪਰ ਕੋਈ ਵੀ ਸ਼ਖਸ ਨਹੀਂ ਹੋ ਸਕਦਾ।

Anand Karaj During Guru Granth Sahib Ji revolving around couple Big Mistake
ਤੁਸੀਂ ਵੀ ਹੋ ਜਾਵੋਂ ਸਾਵਧਾਨ ! ਲਾਵਾਂ ਲੈਣ ਸਮੇਂ ਲਾੜਾ -ਲਾੜੀ ਨੇ ਕੀਤਾ ਅਜਿਹਾ ਕੰਮ, ਮੁਸ਼ਕਿਲ 'ਚ ਫ਼ਸੇ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮਲੋਟ : ਤਿੰਨ ਦੋਸਤਾਂ ਨੇ ਘਰ ਦੀ ਕੰਧ ਟੱਪ ਕੇ 3 ਨਾਬਾਲਿਗ ਭੈਣਾਂ ਨਾਲ ਕੀਤਾ ਜਬਰ ਜਨਾਹ

ਉਨ੍ਹਾਂ ਕਿਹਾ ਇਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੋਟਿਸ 'ਚ ਲਿਆ ਕੇ ਤੁਰੰਤ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਚਾਹੇ ਕੋਈ ਵੀ ਸ਼ਖਸ ਹੋਵੇ, ਜਿਸ ਨੇ ਇਸ ਤਰ੍ਹਾਂ ਸ੍ਰੀ ਗੁਰੂ ਸਾਹਿਬ ਦਾ ਨਿਰਾਦਰ ਕਰਦਿਆਂ ਮਰਿਆਦਾ ਦੇ ਉਲਟ ਜਾਣ ਦੀ ਕੋਸ਼ਿਸ਼ ਕੀਤੀ ਹੈ, ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
-PTCNews