ਮਨਜਿੰਦਰ ਸਿੰਘ ਸਿਰਸਾ ਵੱਲੋਂ ਛਤੀਸਗੜ ਦੇ  ਮੁੱਖ ਮੰਤਰੀ ਰਮਨ ਸਿੰਘ ਨਾਲ ਮੁਲਾਕਾਤ

Anand Marriage Act: ਛਤੀਸਗੜ ਆਨੰਦ ਮੈਰਿਜ ਐਕਟ ਲਾਗੂ ਕਰਨ ਵਾਲਾ ਸਤਵਾਂ ਰਾਜ ਬਣਿਆ
Anand Marriage Act: ਛਤੀਸਗੜ ਆਨੰਦ ਮੈਰਿਜ ਐਕਟ ਲਾਗੂ ਕਰਨ ਵਾਲਾ ਸਤਵਾਂ ਰਾਜ ਬਣਿਆ

ਆਨੰਦ ਮੈਰਿਜ ਐਕਟ (Anand Marriage Act) ਲਾਗੂ ਕਰਨ ਲਈ ਕੀਤਾ ਧੰਨਵਾਦ
ਛਤੀਸਗੜ ਆਨੰਦ ਮੈਰਿਜ ਐਕਟ (Anand Marriage Act) ਲਾਗੂ ਕਰਨ ਵਾਲਾ ਸਤਵਾਂ ਰਾਜ ਬਣਿਆ

ਦਿੱਲੀ ਦੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਵਿਧਾਇਕ  ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਜਨਰਲ ਸਕੱਤਰ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਛਤੀਸਗੜ ਦੇ ਮੁੱਖ ਮੰਤਰੀ ਸ੍ਰੀ ਰਮਨ ਸਿੰਘ ਨਾਲ ਮੁਲਾਕਾਤ ਕੀਤੀ ਤੇ ਸੂਬੇ ਵਿਚ ਆਨੰਦ ਮੈਰਿਜ ਐਕਟ ਲਾਗੂ ਕਰਨ ‘ਤੇ ਉਹਨਾਂ ਦਾ ਧੰਨਵਾਦ ਕੀਤਾ।
Anand Marriage Act: ਛਤੀਸਗੜ ਆਨੰਦ ਮੈਰਿਜ ਐਕਟ ਲਾਗੂ ਕਰਨ ਵਾਲਾ ਸਤਵਾਂ ਰਾਜ ਬਣਿਆਇਸ ਮੌਕੇ  ਸ੍ਰ ਸਿਰਸਾ ਨੇ ਮੁੱਖ ਮੰਤਰੀ ਸ੍ਰੀ ਰਮਨ ਸਿੰਘ ਨੂੰ ਦੱਸਿਆ ਕਿ 108 ਵਰੇ ਪਹਿਲਾਂ ਇਹ ਐਕਟ 1909 ਵਿਚ ਗਵਰਨਰ ਜਨਰਲ ਦੀ ਅਗਵਾਈ ਹੇਠਲੀ ਇੰਪੀਰੀਅਲ ਲੈਜਿਸਲੇਟਿਵ ਕੌਂਸਲ  ਵੱਲੋਂ ਤਿਆਰ ਕੀਤਾ ਗਿਆ ਸੀ ਤਾਂ ਕਿ ਸਿੱਖਾਂ ਲਈ ਆਨੰਦ ਮੈਰਿਜ ਨੂੰ ਕਾਨੂੰਨੀ ਮਾਨਤਾ ਦਿੱਤੀ ਜਾ ਸਕੇ।

ਸਾਲ 2012 ਵਿਚ ਸੰਸਦ ਨੇ ਇਸ ਵਿਚ ਸੋਧ ਕੀਤੀ ਤੇ ਇਸਨੂੰ ਆਨੰਦ ਮੈਰਿਜ  ਸੋਧ ਐਕਟ 2012 ਦਾ ਨਾਮ ਦਿੱਤਾ ਗਿਆ ਤੇ ਇਸ ਵਿਚ ਕਈ ਤਬਦੀਲੀਆਂ ਕੀਤੀਆਂ ਗਈਆਂ ਜਿਸ ਵਿਚ ਆਨੰਦ ਮੈਰਿਜ (Anand Marriage Act) ਨੂੰ ਸਿੱਖਾਂ ਦੇ ਰਵਾਇਤੀ ਸ਼ਬਦ ‘ਆਨੰਦ ਕਾਰਜ’ ਲਿਖਣ ਦੀ ਸ਼ੁਰੂਆਤ ਕੀਤੀ ਗਈ।
Anand Marriage Act: ਛਤੀਸਗੜ ਆਨੰਦ ਮੈਰਿਜ ਐਕਟ ਲਾਗੂ ਕਰਨ ਵਾਲਾ ਸਤਵਾਂ ਰਾਜ ਬਣਿਆਸ. ਸਿਰਸਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਛਤੀਸਗੜ ਇਹ ਐਕਟ ਲਾਗੂ ਕਰਨ ਵਾਲਾ ਦੇਸ਼ ਦਾ ਸਤਵਾਂ ਰਾਜ ਬਣ ਗਿਆ ਹੈ। ਉਹਨਾਂ ਕਿਹਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੀ ਇੱਛਾ ਸੀ ਕਿ ਇਹ ਐਕਟ  ਦੇਸ਼ ਦੇ ਸਾਰੇ ਰਾਜਾਂ ਵਿਚ ਲਾਗੂ ਹੋਵੇ ਅਤੇ ਉਹ ਜਿਹੜੇ ਰਾਜਾਂ ਵਿਚ ਇਹ ਐਕਟ ਲਾਗੂ ਨਹੀਂ ਹੋਇਆ, ਉਸਨੂੰ ਲਾਗੂ ਕਰਵਾਉਣ ਵਾਸਤੇ ਕੰਮ ਕਰ ਰਹੇ ਹਨ।
ਸ੍ਰ ਸਿਰਸਾ ਨੇ ਮੁੱਖ ਮੰਤਰੀ ਰਮਨ ਸਿੰਘ ਦਾ ਐਕਟ ਲਾਗੂ ਕਰਨ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਸੂਬੇ ਵਿਚ ਰਹਿੰਦੇ ਸਿੱਖਾਂ ਨੂੰ ਵੱਡਾ ਲਾਭ ਮਿਲੇਗਾ ਜੋ ਇਸ ਐਕਟ ਤਹਿਤ ਆਪਣੇ ਵਿਆਹਾਂ ਦੀ ਰਜਿਸਟਰੇਸ਼ਨ ਕਰਵਾ ਸਕਣਗੇ ਤੇ ਉਹਨਾਂ ਦੀਆਂ ਮੁਸ਼ਕਿਲਾਂ ਘੱਟ ਸਕਣਗੀਆਂ।

ਇਸ ਮੌਕੇ ਸ੍ਰ ਸਿਰਸਾ ਨੇ ਮੁੱਖ ਮੰਤਰੀ ਨੂੰ ਸਿਰੋਪਾਓ  ਅਤੇ ਕ੍ਰਿਪਾਨ ਭੇਂਟ ਕਰਕੇ ਸਨਮਾਨਤ ਕੀਤਾ।
Anand Marriage Act: ਛਤੀਸਗੜ ਆਨੰਦ ਮੈਰਿਜ ਐਕਟ ਲਾਗੂ ਕਰਨ ਵਾਲਾ ਸਤਵਾਂ ਰਾਜ ਬਣਿਆਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਦੀਪ ਸਿੰਘ ਕਾਹਲੋਂ, ਕੁਲਦੀਪ ਸਿੰਘ ਸਾਹਨੀ, ਮਨਜੀਤ ਸਿੰਘ ਔਲਖ, ਹਰਜੀਤ ਸਿੰਘ ਪੱਪਾ, ਗੁਰਮੀਤ ਸਿੰਘ ਭਾਟੀਆ, ਸਰਬਜੀਤ ਸਿੰਘ ਵਿਰਕ ਤੇ ਜਸਮੈਨ ਸਿੰਘ ਨੋਨੀ ਹਾਜ਼ਰ ਸਨ।

—PTC News