ਮੁੱਖ ਖਬਰਾਂ

ਢਾਬੇ 'ਤੇ ਖਾਣਾ ਖਾਣ ਜਾ ਰਹੇ 4 ਵਿਅਕਤੀ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ, 2 ਦੀ ਮੌਤ, 2 ਗੰਭੀਰ ਜ਼ਖਮੀ

By Joshi -- April 19, 2018 10:59 am -- Updated:April 19, 2018 5:58 pm

ਢਾਬੇ 'ਤੇ ਖਾਣਾ ਖਾਣ ਜਾ ਰਹੇ 4 ਵਿਅਕਤੀ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ, 2 ਦੀ ਮੌਤ, 2 ਗੰਭੀਰ ਜ਼ਖਮੀ

ਰੋਪੜ ਮੋਰਿੰਡਾ ਰੋਡ ਵਿਖੇ ਢਾਬੇ 'ਤੇ ਖਾਣਾ ਖਾਣ ਗਏ ਵਿਅਕਤੀਆਂ ਦਾ ਇੰਤਜ਼ਾਰ ਮੌਤ ਇਸ ਕਦਰ ਕਰ ਰਹੀ ਸੀ ਕਿ ਉਹਨਾਂ ਦੀ ਕਾਰ ਬੇਕਾਬੂ ਹੋਣ ਕਾਰਨ ਰੁੱਖ 'ਚ ਜਾ ਵੱਜੀ ਅਤੇ ਗੱਡੀ ਦੇ ਪਰਖੱਚੇ ਉੱਡ ਗਏ।

ਇਸ ਭਿਆਨਕ ਹਾਦਸੇ ਨੇ ਦੋ ਲੋਕਾਂ ਦੀ ਜਾਨ ਲੈ ਲਈ ਜਦਕਿ ਦੋ ਹੋਰ ਲੋਕ ਇਸ ਹਾਦਸੇ 'ਚ ਜ਼ਖਮੀ ਹੋ ਗਏ, ਜੋ ਕਿ ਹਸਪਤਾਲ 'ਚ ਜ਼ੇਰ-ਏ-ਇਲਾਜ਼ ਹਨ।

ਬੁੱਧਵਾਰ ਦੇਰ ਰਾਤ ਵਾਪਰੇ ਇਸ ਹਾਦਸੇ 'ਚ ਬੇਕਾਬੂ ਕਾਰ ਰੁੱਖ ਨਾਲ ਜਾ ਟਕਰਾਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

—PTC News

  • Share