ਮਨੋਰੰਜਨ ਜਗਤ

ਸੋਨਮ ਕਪੂਰ ਦੇ 'Pregnancy' ਦੀ ਖ਼ਬਰ ਸੁਣ ਕੇ ਰੋ ਪਏ ਅਨਿਲ ਕਪੂਰ, ਸ਼ੇਅਰ ਕੀਤੀ ਭਾਵੁਕ ਪੋਸਟ

By Riya Bawa -- July 02, 2022 2:12 pm

Sonam Kapoor Pregnancy: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਇਨ੍ਹੀਂ ਦਿਨੀਂ ਆਪਣੇ ਪ੍ਰੈਗਨੈਂਸੀ ਸਫਰ ਦਾ ਆਨੰਦ ਮਾਣ ਰਹੀ ਹੈ। ਉਹ ਇਸ ਖ਼ੂਬਸੂਰਤ ਪਲ ਨੂੰ ਜੀਅ ਰਹੀ ਹੈ, ਜੋ ਲੋਕਾਂ ਦੀ ਜ਼ਿੰਦਗੀ 'ਚ ਵੱਡੀ ਕਿਸਮਤ ਨਾਲ ਆਉਂਦਾ ਹੈ। ਅਦਾਕਾਰਾ ਇਸ ਸਮੇਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ, ਉਹ ਅਕਸਰ ਸੋਸ਼ਲ ਮੀਡੀਆ 'ਤੇ ਕੋਈ ਨਾ ਕੋਈ ਤਸਵੀਰ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੰਦੀ ਹੈ। ਫੈਨਜ਼ ਵੀ ਉਨ੍ਹਾਂ ਦੀਆਂ ਤਸਵੀਰਾਂ 'ਤੇ ਜ਼ਬਰਦਸਤ ਪ੍ਰਤੀਕਿਰਿਆ ਦਿੰਦੇ ਹਨ। ਜੇਕਰ ਤੁਸੀਂ ਉਸ ਦੇ ਕਮੈਂਟ ਬਾਕਸ 'ਤੇ ਨਜ਼ਰ ਮਾਰੋਗੇ ਤਾਂ ਤੁਹਾਨੂੰ ਲੋਕਾਂ ਦੇ ਕਾਫੀ ਕਮੈਂਟ ਦੇਖਣ ਨੂੰ ਮਿਲਣਗੇ।

Sonam Kapoor Pregnancy

ਸੋਨਮ ਕਪੂਰ ਨੇ ਕੁਝ ਮਹੀਨੇ ਪਹਿਲਾਂ ਆਪਣੀ ਪ੍ਰੈਗਨੈਂਸੀ ਦੀ ਖਬਰ ਲੋਕਾਂ ਨਾਲ ਸ਼ੇਅਰ ਕੀਤੀ ਸੀ, ਜਿਸ ਤੋਂ ਬਾਅਦ ਹਰ ਕੋਈ ਖੁਸ਼ ਹੋ ਗਿਆ ਸੀ ਪਰ ਜੋ ਸਭ ਤੋਂ ਵੱਧ ਖੁਸ਼ ਸਨ ਉਹ ਉਨ੍ਹਾਂ ਦੇ ਪਿਤਾ ਅਨਿਲ ਕਪੂਰ ਸਨ। ਇਹ ਖਬਰ ਆਉਣ ਤੋਂ ਬਾਅਦ ਅਦਾਕਾਰ ਦੀਆਂ ਅੱਖਾਂ 'ਚ ਹੰਝੂ ਆ ਗਏ।

ਦੱਸ ਦੇਈਏ ਕਿ ਜਦੋਂ ਪਿਤਾ ਅਨਿਲ ਕਪੂਰ ਦੇ ਲਾਡਲੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਨਾਨਾ ਬਣਨ ਜਾ ਰਹੇ ਹਨ ਤਾਂ ਅਦਾਕਾਰ ਰੋ ਪਿਆ। ਅਭਿਨੇਤਾ (ਅਨਿਲ ਕਪੂਰ) ਨੇ ਹਾਲ ਹੀ ਵਿੱਚ ਆਪਣੀ ਫਿਲਮ ਦੇ ਪ੍ਰਮੋਸ਼ਨ ਦੌਰਾਨ ਕਿਹਾ - 'ਮੈਂ ਸੋਨਮ ਨਾਲ ਗੱਲ ਕੀਤੀ ਸੀ। ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ। ਮੇਰੀਆਂ ਅੱਖਾਂ ਵਿੱਚ ਹੰਝੂ ਸਨ। ਇਸ ਤੋਂ ਸਾਫ਼ ਹੋ ਗਿਆ ਕਿ ਅਨਿਲ ਕਪੂਰ ਨਾਨਾ ਬਣ ਕੇ ਕਿੰਨੇ ਖੁਸ਼ ਹਨ।

Sonam Kapoor Pregnancy

ਇਹ ਵੀ ਪੜ੍ਹੋਂ: Nikki Tamboli ਦੀ ਹੋਈ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਅਦਾਕਾਰ ਨੇ ਫਿਲਮ 'ਜੁਗ ਜੁਗ ਜੀਓ' ਦੀ ਪ੍ਰਮੋਸ਼ਨ ਦੌਰਾਨ ਇਹ ਦਿਲਚਸਪ ਗੱਲ ਸਾਂਝੀ ਕੀਤੀ ਸੀ ਕਿ ਉਨ੍ਹਾਂ ਦੀ ਫਿਲਮ (ਜੁੱਗ ਜੁਗ ਜੀਓ) ਦੀ ਰਿਲੀਜ਼ ਨੂੰ ਅਜੇ ਜ਼ਿਆਦਾ ਸਮਾਂ ਨਹੀਂ ਹੋਇਆ ਹੈ। ਦੂਜੇ ਪਾਸੇ ਜੇਕਰ ਬਾਕਸ ਆਫਿਸ 'ਤੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ (ਜੁਗਜੁਗ ਜੀਓ) ਨੇ ਚੰਗਾ ਪ੍ਰਦਰਸ਼ਨ ਕੀਤਾ ਹੈ।

Sonam Kapoor Pregnancy

ਸੋਨਮ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਾਲ 2018 'ਚ ਲੰਡਨ ਦੇ ਬਿਜ਼ਨੈੱਸਮੈਨ ਆਨੰਦ ਆਹੂਜਾ ਨਾਲ ਵਿਆਹ ਕੀਤਾ ਸੀ। ਮਾਰਚ 2022 'ਚ ਸੋਨਮ ਨੇ ਆਪਣੀ ਪ੍ਰੈਗਨੈਂਸੀ ਦੀ ਖਬਰ ਸ਼ੇਅਰ ਕੀਤੀ ਸੀ। ਇਨ੍ਹੀਂ ਦਿਨੀਂ ਉਹ ਆਪਣੇ ਪਤੀ ਨਾਲ ਲੰਡਨ 'ਚ ਹੈ।

Sonam Kapoor Pregnancy

-PTC News

  • Share