ਕਿਸਾਨ ਅੰਦੋਲਨ 'ਚ ਬੰਗਾਲੀ ਲੜਕੀ ਨਾਲ ਬਲਾਤਕਾਰ ਕਰਨ ਵਾਲਾ ਮੁੱਖ ਦੋਸ਼ੀ ਗ੍ਰਿਫ਼ਤਾਰ

By Shanker Badra - June 10, 2021 4:06 pm

ਨਵੀਂ ਦਿੱਲੀ : ਦਿੱਲੀ ਦੇ ਟਿਕਰੀ ਬਾਰਡਰ 'ਤੇ ਕਿਸਾਨ ਅੰਦੋਲਨ 'ਚ ਆਈ ਪੱਛਮੀ ਬੰਗਾਲ ਦੀ ਇਕ ਲੜਕੀ ਨਾਲ ਸਮੂਹਿਕ ਜਬਰ ਜਨਾਹ ਦੇ ਮੁੱਖ ਦੋਸ਼ੀ ਨੂੰ ਝੱਜਰ ਦੀ ਐਸ.ਆਈ.ਟੀ. ਨੇ ਭਿਵਾਨੀ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਅਨਿਲ ਮਲਿਕ ਨਿਵਾਸੀ ਝੋਜੁਕਲਾਂ ਵਜੋਂ ਹੋਈ ਹੈ। ਪੁਲਿਸ ਦੀ ਇਹ ਕਾਰਵਾਈ ਗੁਪਤ ਢੰਗ ਨਾਲ ਕੀਤੀ ਗਈ, ਜਿਸ ਬਾਰੇ ਕਿਸੇ ਨੂੰ ਪਤਾ ਵੀ ਨਹੀਂ ਸੀ।

ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਰਕਾਰ ਨੂੰ ਇਲਾਜ ਲਈ ਮਦਦ ਦੀ ਗੁਹਾਰ ਲਾਉਣ ਵਾਲੇ ਡੀ.ਐੱਸ.ਪੀ. ਹਰਜਿੰਦਰ ਸਿੰਘ ਦੀ ਹੋਈ ਮੌਤ  

Anil Malik arrested in raping West Bengal girl came to join the kisan andolan ਕਿਸਾਨ ਅੰਦੋਲਨ 'ਚ ਬੰਗਾਲੀ ਲੜਕੀ ਨਾਲ ਬਲਾਤਕਾਰ ਕਰਨ ਵਾਲਾ ਮੁੱਖ ਦੋਸ਼ੀ ਗ੍ਰਿਫ਼ਤਾਰ

ਦਰਅਸਲ 'ਚ ਕੁੱਝ ਦਿਨ ਪਹਿਲਾਂ ਦਿੱਲੀ ਦੇ ਟਿਕਰੀ ਬਾਰਡਰ 'ਤੇ ਕਿਸਾਨ ਅੰਦੋਲਨ 'ਚ ਆਈਪੱਛਮੀ ਬੰਗਾਲ ਦੀ ਇਕ ਔਰਤ ਨਾਲ ਦੁਸ਼ਕਰਮ ਹੋਇਆ ਸੀ। ਇਸ ਮਾਮਲੇ ਵਿਚ ਝੱਜਰ ਪੁਲਸ ਦੀ ਇੱਕ ਐਸਆਈਟੀ ਬਣਾਈ ਗਈ ਸੀ। ਐਸਆਈਟੀ ਮਾਮਲੇ ਦੀ ਜਾਂਚ ਕਰ ਰਹੀ ਹੈ। ਐਸ.ਆਈ.ਟੀ ਨੇ ਮੁਲਜ਼ਮ ਤੇ 25,000 ਰੁਪਏ ਦਾ ਇਨਾਮ ਵੀ ਰੱਖਿਆ ਸੀ।

Anil Malik arrested in raping West Bengal girl came to join the kisan andolan ਕਿਸਾਨ ਅੰਦੋਲਨ 'ਚ ਬੰਗਾਲੀ ਲੜਕੀ ਨਾਲ ਬਲਾਤਕਾਰ ਕਰਨ ਵਾਲਾ ਮੁੱਖ ਦੋਸ਼ੀ ਗ੍ਰਿਫ਼ਤਾਰ

ਐਸਆਈਟੀ ਦੀ ਟੀਮ ਭਿਵਾਨੀ ਪਹੁੰਚੀ ਅਤੇ ਮੁਲਜ਼ਮ ਨੂੰ ਘਰ ਤੋਂ ਕਾਬੂ ਕਰ ਲਿਆ ਹੈ। ਭਿਵਾਨੀ ਪੁਲਿਸ ਕਪਤਾਨ ਅਜੀਤ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਝੱਜਰ ਐਸ.ਆਈ.ਟੀ. ਦੀ ਟੀਮ ਨੇ ਬੁੱਧਵਾਰ ਨੂੰ ਭਿਵਾਨੀ ਤੋਂ ਝੋਜੂਕਲਾਂ ਦੇ ਵਸਨੀਕ ਅਨਿਲ ਮਲਿਕ ਨੂੰ ਗ੍ਰਿਫਤਾਰ ਕੀਤਾ, ਜਿਸ 'ਤੇ ਇੱਕ ਲੜਕੀ ਦੇ ਸਮੂਹਕ ਬਲਾਤਕਾਰ ਦੇ ਕੇਸ ਵਿੱਚ 25 ਹਜ਼ਾਰ ਦਾ ਇਨਾਮ ਰੱਖਿਆ ਗਿਆ ਸੀ।

Anil Malik arrested in raping West Bengal girl came to join the kisan andolan ਕਿਸਾਨ ਅੰਦੋਲਨ 'ਚ ਬੰਗਾਲੀ ਲੜਕੀ ਨਾਲ ਬਲਾਤਕਾਰ ਕਰਨ ਵਾਲਾ ਮੁੱਖ ਦੋਸ਼ੀ ਗ੍ਰਿਫ਼ਤਾਰ

ਦੱਸ ਦੇਈਏ ਕਿ 30 ਅਪ੍ਰੈਲ ਨੂੰਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਟਿੱਕਰੀ ਸਰਹੱਦ 'ਤੇ ਕਿਸਾਨ ਅੰਦੋਲਨ 'ਚ ਆਈ ਪੱਛਮੀ ਬੰਗਾਲ ਦੀ ਇੱਕ 25 ਸਾਲਾ ਲੜਕੀ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ। ਇਸ ਤੋਂ ਬਾਅਦ ਮ੍ਰਿਤਕ ਨਾਲ ਸਮੂਹਿਕ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ। ਬਹਾਦੁਰਗੜ ਪੁਲਿਸ ਨੇ ਦੋ ਔਰਤਾਂ ਅਤੇ ਚਾਰ ਨੌਜਵਾਨਾਂ ਖਿਲਾਫ ਸਮੂਹਿਕ ਬਲਾਤਕਾਰ ਦਾ ਕੇਸ ਦਰਜ ਕੀਤਾ ਸੀ।
-PTCNews

adv-img
adv-img