Fri, Apr 26, 2024
Whatsapp

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਕੋਰੋਨਾ ਪਾਜ਼ੀਟਿਵ, ਟਵੀਟ ਕਰਕੇ ਖ਼ੁਦ ਦਿੱਤੀ ਜਾਣਕਾਰੀ

Written by  Shanker Badra -- December 05th 2020 05:25 PM
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਕੋਰੋਨਾ ਪਾਜ਼ੀਟਿਵ, ਟਵੀਟ ਕਰਕੇ ਖ਼ੁਦ ਦਿੱਤੀ ਜਾਣਕਾਰੀ

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਕੋਰੋਨਾ ਪਾਜ਼ੀਟਿਵ, ਟਵੀਟ ਕਰਕੇ ਖ਼ੁਦ ਦਿੱਤੀ ਜਾਣਕਾਰੀ

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਕੋਰੋਨਾ ਪਾਜ਼ੀਟਿਵ, ਟਵੀਟ ਕਰਕੇ ਖ਼ੁਦ ਦਿੱਤੀ ਜਾਣਕਾਰੀ:ਚੰਡੀਗੜ੍ਹ : ਹਰਿਆਣਾ ਦੇ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਅਨਿਲ ਵਿਜ ਨੇ ਹਾਲ ਹੀ ਕੋਰੋਨਾ ਵੈਕਸੀਨ ਦੀ ਡੋਜ਼ ਲਈ ਸੀ। ਉਨ੍ਹਾਂ ਨੇ ਵੈਕਸੀਨ ਦੀ ਡੋਜ਼ 14 ਦਿਨ ਪਹਿਲਾਂ ਲਈ ਸੀ। ਉਨ੍ਹਾਂ ਨੂੰ ਮੁੜ ਦੂਜੀ ਡੋਜ਼ ਦਿੱਤੀ ਜਾਣੀ ਸੀ। [caption id="attachment_455275" align="aligncenter" width="284"]Anil Vij tests Covid-19 positive, Hry min took part in Covid-19 vaccine trial last month ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਕੋਰੋਨਾ ਪਾਜ਼ੀਟਿਵ, ਟਵੀਟ ਕਰਕੇ ਖ਼ੁਦ ਦਿੱਤੀ ਜਾਣਕਾਰੀ[/caption] ਕੋਰੋਨਾ ਦੀ ਟੈਸਟਿੰਗ ਦਵਾਈ ਲੈਣ ਤੋਂ ਕੁਛ ਹੀ ਦਿਨਾਂ ਬਾਅਦ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਕਰੋਨਾ ਹੋ ਗਿਆ ਹੈ। ਉਨ੍ਹਾਂ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਹਾਲ ਦੀ ਘੜੀ ਉਹ ਅੰਬਾਲਾ ਕੈਂਟ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। [caption id="attachment_455276" align="aligncenter" width="259"]Anil Vij tests Covid-19 positive, Hry min took part in Covid-19 vaccine trial last month ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਕੋਰੋਨਾ ਪਾਜ਼ੀਟਿਵ, ਟਵੀਟ ਕਰਕੇ ਖ਼ੁਦ ਦਿੱਤੀ ਜਾਣਕਾਰੀ[/caption] ਅਨਿਲ ਵਿੱਜ ਨੇ ਅੱਜ ਸਵੇਰੇ ਟਵੀਟ 'ਚ ਕਿਹਾ, 'ਮੈਂ ਕੋਰੋਨਾ ਪਾਜ਼ੇਟਿਵ ਹੋ ਗਿਆ ਹਾਂ। ਮੈਂ ਅੰਬਾਲਾ ਸ਼ਹਿਰ ਦੇ ਸਿਵਲ ਹਸਪਤਾਲ 'ਚ ਦਾਖਲ ਹੋਇਆ ਹਾਂ। ਮੇਰੇ ਸਪੰਰਕ 'ਚ ਪਿਛਲੇ ਦਿਨੀਂ ਜੋ ਲੋਕ ਆਏ ਹਨ ਤੇ ਉਹ ਵੀ ਆਪਣਾ ਕੋਰੋਨਾ ਵਾਇਰਸ ਟੈਸਟ ਕਰਵਾਉਣ ਤੇ ਪੂਰੀ ਇਹਤਿਆਤ ਵਰਤਣ। [caption id="attachment_455274" align="aligncenter" width="301"]Anil Vij tests Covid-19 positive, Hry min took part in Covid-19 vaccine trial last month ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਕੋਰੋਨਾ ਪਾਜ਼ੀਟਿਵ, ਟਵੀਟ ਕਰਕੇ ਖ਼ੁਦ ਦਿੱਤੀ ਜਾਣਕਾਰੀ[/caption] ਦੱਸਣਯੋਗ ਹੈ ਕਿ ਵਿੱਜ ਨੇ 2 ਹਫ਼ਤੇ ਪਹਿਲਾਂ 20 ਨਵੰਬਰ ਨੂੰ ਹੀ 'ਕੋਵੈਕਸੀਨ' ਦਵਾਈ ਦੇ ਪ੍ਰੀਖਣ ਦੌਰਾਨ ਵਾਲੰਟੀਅਰ ਵਜੋਂ ਖੁਦ ਨੂੰ ਟੀਕਾ ਲਵਾਇਆ ਸੀ ਤੇ 13 ਦਿਨ ਮਗਰੋਂ ਉਨ੍ਹਾਂ ਨੂੰ ਦਵਾਈ ਦੀ ਦੂਜੀ ਖੁਰਾਕ ਦਿੱਤੀ ਜਾਣੀ ਸੀ। ਉਨ੍ਹਾਂ ਆਪਣੇ ਸੰਪਰਕ ਵਿੱਚ ਆਏ ਲੋਕਾਂ ਨੂੰ ਕਰੋਨਾ ਦੀ ਜਾਂਚ ਕਰਾਉਣ ਦੀ ਅਪੀਲ ਕੀਤੀ ਹੈ। -PTCNews


Top News view more...

Latest News view more...