Sat, Apr 20, 2024
Whatsapp

ਜਾਨਵਰਾਂ ਦੇ ਵਪਾਰੀਆਂ ਲਈ ਵੱਡੀ ਖ਼ਬਰ ,ਸਰਕਾਰ ਨੇ ਨਵੇਂ ਨਿਯਮ ਕੀਤੇ ਲਾਗੂ

Written by  Shanker Badra -- September 13th 2018 07:22 PM
ਜਾਨਵਰਾਂ ਦੇ ਵਪਾਰੀਆਂ ਲਈ ਵੱਡੀ ਖ਼ਬਰ ,ਸਰਕਾਰ ਨੇ ਨਵੇਂ ਨਿਯਮ ਕੀਤੇ ਲਾਗੂ

ਜਾਨਵਰਾਂ ਦੇ ਵਪਾਰੀਆਂ ਲਈ ਵੱਡੀ ਖ਼ਬਰ ,ਸਰਕਾਰ ਨੇ ਨਵੇਂ ਨਿਯਮ ਕੀਤੇ ਲਾਗੂ

ਜਾਨਵਰਾਂ ਦੇ ਵਪਾਰੀਆਂ ਲਈ ਵੱਡੀ ਖ਼ਬਰ ,ਸਰਕਾਰ ਨੇ ਨਵੇਂ ਨਿਯਮ ਕੀਤੇ ਲਾਗੂ:ਕੇਂਦਰ ਸਰਕਾਰ ਨੇ ਅੱਜ ਜਾਨਵਰਾਂ ਦੇ ਵਪਾਰੀਆਂ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ।ਜਿਸ ਤਹਿਤ ਹੁਣ ਭਾਰਤ 'ਚ ਬਿਨਾਂ ਰਜਿਸਟ੍ਰੇਸ਼ਨ ਤੋਂ ਕੋਈ ਵੀ ਵਿਅਕਤੀ ਪਸ਼ੂ ਖਰੀਦ ਵੇਚ ਨਹੀਂ ਸਕੇਗਾ।ਇਹ ਨਿਯਮ ਪਾਲਤੂ ਜਾਨਵਰਾਂ ਨਾਲ ਜੁੜੀਆਂ ਦੁਕਾਨਾਂ ਨੂੰ ਕੰਟਰੋਲ ਕਰਨ ਲਈ ਬਣਾਇਆ ਗਿਆ ਹੈ।ਹੁਣ ਅਜਿਹੀਆਂ ਦੁਕਾਨਾਂ ਨੂੰ ਸੂਬਾਈ ਪਸ਼ੂ ਭਲਾਈ ਬੋਰਡ ਤੋਂ ਰਜਿਸਟ੍ਰੇਸ਼ਨ ਦਾ ਸਰਟੀਫਿਕੇਟ ਲੈਣਾ ਪਵੇਗਾ। ਵਾਤਾਵਰਨ ਮੰਤਰਾਲੇ ਵੱਲੋਂ ਨੋਟੀਫਾਈ ਜਾਨਵਰਾਂ ਦੀ ਕਰੂਰਤਾ (ਪਾਲਤੂ ਜਾਨਵਰਾਂ ਦੀ ਦੁਕਾਨ) ਰੋਕੂ ਐਕਟ-2018 ਦੇ ਮੁਤਾਬਕ ਸਾਰੀਆਂ ਦੁਕਾਨਾਂ ਨੂੰ ਰਜਿਸਟਰਡ ਕਰਵਾਉਣਾ ਪਵੇਗਾ।ਇਸ ਦੇ ਨਾਲ ਹੀ ਉਨ੍ਹਾਂ ਨੂੰ ਸੂਬੇ ਦੇ ਪਸ਼ੂ ਭਲਾਈ ਬੋਰਡ ਨੂੰ ਹਰ ਸਾਲ ਇਕ ਰਿਪੋਰਟ ਦੇਣੀ ਹੋਵੇਗੀ।ਜਿਸ ਵਿਚ ਪੂਰੇ ਸਾਲ ਦੌਰਾਨ ਵੇਚੇ ਗਏ ਪਸ਼ੂ, ਕੁੱਲ ਵਪਾਰ, ਮਰੇ ਹੋਏ ਪਸ਼ੂਆਂ ਦੀ ਗਿਣਤੀ ਆਦਿ ਦੇ ਬਾਰੇ 'ਚ ਦੱਸਣਾ ਹੋਵੇਗਾ। ਦੱਸ ਦੇਈਏ ਕਿ ਇਸ ਸਬੰਧੀ ਵਾਤਾਵਰਨ ਮੰਤਰਾਲੇ ਨੇ ਦਸੰਬਰ 2016 'ਚ ਇਕ ਖਰੜਾ ਨਿਯਮ ਜਾਰੀ ਕੀਤਾ ਸੀ ਅਤੇ ਵੱਖ-ਵੱਖ ਧਿਰਾਂ ਤੋਂ ਰਾਇ ਮੰਗੀ ਸੀ।ਜਿਸ ਤੋਂ ਬਾਅਦ ਉਨ੍ਹਾਂ ਸਲਾਹਾਂ ਨੂੰ ਸ਼ਾਮਿਲ ਕਰਦੇ ਹੋਏ ਇਹ ਕਾਨੂੰਨ ਬਣਾਇਆ ਗਿਆ ਹੈ। -PTCNews


Top News view more...

Latest News view more...