ਮੁੱਖ ਖਬਰਾਂ

CWG 2018: 15 ਸਾਲਾ ਅਨੀਸ਼ ਨੇ ਕੀਤਾ ਭਾਰਤ ਦਾ ਨਾਮ ਰੌਸ਼ਨ, ਮਨੂ ਭਾਕਰ ਦਾ ਰਿਕਾਰਡ ਤੋੜ ਭਾਰਤ ਦੀ ਝੋਲੀ ਪਾਇਆ 16ਵਾਂ ਸੋਨ ਤਮਗਾ 

By Joshi -- April 13, 2018 11:04 am -- Updated:Feb 15, 2021

CWG 2018: 15 ਸਾਲਾ ਅਨੀਸ਼ ਨੇ ਕੀਤਾ ਭਾਰਤ ਦਾ ਨਾਮ ਰੌਸ਼ਨ, ਮਨੂ ਭਾਕਰ ਦਾ ਰਿਕਾਰਡ ਤੋੜ ਭਾਰਤ ਦੀ ਝੋਲੀ ਪਾਇਆ 16ਵਾਂ ਸੋਨ ਤਮਗਾ

ਅਨੀਸ਼ ਭਾਨਵਾਲਾ ਨੇ 25 ਮੀਟਰ ਰੈਪਿਡ ਫਾਇਰ ਮੁਕਾਬਲੇ ‘ਚ ਜਿੱਤਿਆ ਸੋਨ ਤਗਮਾ

ਰਾਸ਼ਟਰਮੰਡਲ ਖੇਡਾਂ 2018 'ਚ ਭਾਰਤ ਦਾ ਬਿਹਤਰੀਨ ਪ੍ਰਦਰਸ਼ਨ ਜਾਰੀ ਹੈ। ਅੱਜ ਭਾਰਤ ਦੀ ਝੋਲੀ 16ਵਾਂ ਸੋਨ ਤਮਗਾ ਪਾਉਣ ਵਾਲੇ 15 ਸਾਲਾ ਨਿਸ਼ਾਨੇਬਾਜ਼ ਅਨੀਸ਼ ਭਾਨਵਾਲ ਨੇ ਪੁਰਸ਼ਾਂ ਦੀ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ 'ਚ ਮਨੂ ਭਾਕਰ ਦਾ ਰਿਕਾਰਡ ਤੋੜ ਕੇ ਨਵਾਂ ਰਿਕਾਰਡ ਬਣਾਇਆ ਹੈ।

ਅੱਜ ਭਾਰਤ ਦੇ ਨਿਸ਼ਾਨੇਬਾਜ਼ ਅਨੀਸ਼ ਨੇ ਫਾਈਨਲ 'ਚ ਕੁੱਲ 30 ਅੰਕ ਹਾਸਲ ਕੀਤੇ।

ਦੱਸ ਦੇਈਏ ਕਿ ਅਨੀਸ਼ ਨੇ 2014 'ਚ ਗਲਾਸਗੋ ਦੀਆਂ ਰਾਸ਼ਟਰਮੰਡਲ ਖੇਡਾਂ 'ਚ ਆਸਟਰੇਲੀਅਨ ਖਿਡਾਰੀ ਡੇਵਿਡ ਚਾਪਮਾਨ ਦੇ ਰਿਕਾਰਡ ਨੂੰ ਵੀ ਤੋੜਿਆ ਹੈ।

 —PTC News