ਲੋੜਵੰਦਾਂ ਦੀ ਸੇਵਾ ਕਰਨ ਪਹੁੰਚੇ ਗੁਰਪ੍ਰੀਤ ਘੁੱਗੀ ਤੇ ਜਪਜੀ ਖਹਿਰਾ, ਅਨਮੋਲ ਕਵੱਤਰਾ ਨੇ ਸਾਂਝੀ ਕੀਤੀ ਵੀਡੀਓ

ਲੋੜਵੰਦਾਂ ਦੀ ਸੇਵਾ ਕਰਨ ਪਹੁੰਚੇ ਗੁਰਪ੍ਰੀਤ ਘੁੱਗੀ ਤੇ ਜਪਜੀ ਖਹਿਰਾ, ਅਨਮੋਲ ਕਵੱਤਰਾ ਨੇ ਸਾਂਝੀ ਕੀਤੀ ਵੀਡੀਓ,ਅਕਸਰ ਹੀ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਕਿਸੇ ਤੇ ਮੁਸੀਬਤ ਪੈਂਦੀ ਹੈ ਤਾਂ ਪੰਜਾਬੀ ਹਮੇਸ਼ਾ ਅੱਗੇ ਆਉਂਦੇ ਹਨ, ਇਸ ਕਥਨ ਨੂੰ ਸੱਚ ਕਰ ਦਿਖਾਇਆ ਹੈ ਪੰਜਾਬੀ ਨੌਜਵਾਨ ਅਨਮੋਲ ਕਵੱਤਰਾ ਅਤੇ ਗੁਰਪ੍ਰੀਤ ਸਿੰਘ ਨੇ, ਜੋ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਉਂਦੇ ਹਨ। ਅਨਮੋਲ ਕਵੱਤਰਾ ‘ਵੀ ਡੂ ਨਾਟ ਐਕਸੇਪਟ ਮਨੀ ਐਂਡ ਥਿੰਗਸ’ ਨਾਮ ਦੀ ਐਨ.ਜੀ.ਓ. ਚਲਾਉਂਦੇ ਹਨ ਅਤੇ ‘ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ’ ਐਨ.ਜੀ.ਓ. ਚਲਾਉਣ ਵਾਲੇ ਗੁਰਪ੍ਰੀਤ ਸਿੰਘ ਹਨ।

ਇਸ ਮਹਾਨ ਸੇਵਾ ‘ਚ ਯੋਗਦਾਨ ਪਾਉਣ ਲਈ ਅਨਮੋਲ ਕਵੱਤਰਾ ਕੋਲ ਦੂਰ-ਦੂਰ ਤੋਂ ਲੋਕ ਆਉਂਦੇ ਹਨ ਅਤੇ ਸਿੱਧੇ ਤੌਰ ‘ਤੇ ਲੋਕਾਂ ਦੀ ਮਦਦ ਕਰਦੇ ਹਨ। ਇਸ ਦੇ ਤਹਿਤ ਮਹਾਨ ਸੇਵਾ ‘ਚ ਯੋਗਦਾਨ ਪਾਉਣ ਲਈ ਪੰਜਾਬੀ ਇੰਡਸਟਰੀ ਦੇ ਵੱਡੇ ਨਾਮ ਗੁਰਪ੍ਰੀਤ ਘੁੱਗੀ ਅਤੇ ਜਪਜੀ ਖਹਿਰਾ ਪਹੁੰਚੇ।

ਗੁਰਪ੍ਰੀਤ ਘੁੱਗੀ ਤੇ ਜਪਜੀ ਖਹਿਰਾ ਆਪਣੇ ਰੁਝੇਵੇਂ ‘ਚੋਂ ਸਮਾਂ ਕੱਢ ਬੇਸਹਾਰਾ ਮਰੀਜ਼ਾਂ ਦੀ ਮਦਦ ਲਈ ਪਹੁੰਚੇ ਹਨ।ਜਿਨ੍ਹਾਂ ਨੇ ਲੋੜਵੰਦ ਲੋਕਾਂ ਨੂੰ ਕੁਝ ਰਾਸ਼ੀ ਦੇ ਚੈੱਕ ਵੰਡੇ।

ਹੋਰ ਪੜ੍ਹੋ:ਹੜ੍ਹ ਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਾਹਤ ਟੀਮ ਪਹੁੰਚੀ ਕੋਚੀਨ

ਗੁਰਪ੍ਰੀਤ ਘੁੱਗੀ ਦਾ ਕਹਿਣਾ ਹੈ ਕਿ ਉਹਨਾਂ ਦਾ ਨਾਮ ਭਾਵੇਂ ਵੱਡਾ ਹੋਵੇ ਪਰ ਵਿਅਕਤੀ ਨੂੰ ਉਸ ਦਾ ਕੰਮ ਵੱਡਾ ਬਣਾ ਦਿੰਦਾ ਹੈ ਜਿਹੜਾ ਕਿ ਅਨਮੋਲ ਕਵਾਤਰਾ ਅਤੇ ਗੁਰਪ੍ਰੀਤ ਸਿੰਘ ਕਰ ਰਹੇ ਹਨ।

tuhada pyar te support ne eh din dikha ditta🙏

Anmol kwatra यांनी वर पोस्ट केले सोमवार, १५ जुलै, २०१९

ਇਸ ਮੌਕੇ ਜਪਜੀ ਖਹਿਰਾ ਕੋਲ ਤਾਂ ਮਰੀਜ਼ਾਂ ਦੀ ਸੇਵਾ ਕਰਦੇ ਹੋਏ ਸ਼ਬਦ ਹੀ ਨਹੀਂ ਸਨ। ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ ਅਤੇ ਕਿਹਾ ਕਿ ਇਹ ਬਹੁਤ ਵੱਡਾ ਕੰਮ ਹੈ, ਜਿਹੜਾ ਪ੍ਰਮਾਤਮਾ ਨੇ ਅਨਮੋਲ ਅਤੇ ਗੁਰਪ੍ਰੀਤ ਸਿੰਘ ਦੇ ਹਿੱਸੇ ਪਾਇਆ ਹੈ ਅਤੇ ਰੱਬ ਉਨ੍ਹਾਂ ਨੂੰ ਵੀ ਅਜਿਹੇ ਕੰਮ ਕਰਨ ਦਾ ਹੌਸਲਾਂ ਅਤੇ ਸਮਤ ਬਖਸ਼ੇ।

-PTC News