ਹਮਲੇ ਤੋਂ ਬਾਅਦ Anmol Kwatra ਇੱਕ ਵਾਰ ਫਿਰ ਲੋਕਾਂ ਦੀ ਸੇਵਾ ‘ਚ ਹੋਇਆ ਸਮਰਪਿਤ, ਦੇਖੋ ਵੀਡੀਓ

anm
ਹਮਲੇ ਤੋਂ ਬਾਅਦ Anmol Kwatra ਇੱਕ ਵਾਰ ਫਿਰ ਲੋਕਾਂ ਦੀ ਸੇਵਾ 'ਚ ਹੋਇਆ ਸਮਰਪਿਤ, ਦੇਖੋ ਵੀਡੀਓ

ਹਮਲੇ ਤੋਂ ਬਾਅਦ Anmol Kwatra ਇੱਕ ਵਾਰ ਫਿਰ ਲੋਕਾਂ ਦੀ ਸੇਵਾ ‘ਚ ਹੋਇਆ ਸਮਰਪਿਤ, ਦੇਖੋ ਵੀਡੀਓ,ਪਿਛਲੇ ਦਿਨੀ ਲੁਧਿਆਣਾ ਦੇ ਸ਼ਿਵਪੁਰੀ ਚੋਂਕ ‘ਚ ਸਮਾਜ ਸੇਵੀ ਅਨਮੋਲ ਕਵੱਤਰਾ ਅਤੇ ਉਸ ਦੇ ਪਿਤਾ ‘ਤੇ ਹਮਲਾ ਹੋ ਗਿਆ ਸੀ, ਜਿਸ ਦੌਰਾਨ ਲੁਧਿਆਣਾ ਸ਼ਹਿਰ ‘ਚ ਭਰਪੂਰ ਹੰਗਾਮਾ ਦੇਖਣ ਨੂੰ ਮਿਲਿਆ। ਲੱਖਾਂ ਦੀ ਗਿਣਤੀ ‘ਚ ਅਨਮੋਲ ਦੇ ਸਮਰਥਕ ਉਸ ਦੇ ਨਾਲ ਆ ਖੜੇ।

anm
ਹਮਲੇ ਤੋਂ ਬਾਅਦ Anmol Kwatra ਇੱਕ ਵਾਰ ਫਿਰ ਲੋਕਾਂ ਦੀ ਸੇਵਾ ‘ਚ ਹੋਇਆ ਸਮਰਪਿਤ, ਦੇਖੋ ਵੀਡੀਓ

ਇਸ ਹਮਲੇ ਤੋਂ ਬਾਅਦ ਅਨਮੋਲ ਇਕ ਵਾਰ ਫਿਰ ਆਪਣੇ ਰੰਗ ਵਿਚ ਆ ਗਿਆ ਹੈ। ਅਨਮੋਲ ਨੇ ਪਹਿਲਾਂ ਨਾਲੋਂ ਵੀ ਦੁੱਗਣੀ ਰਫਤਾਰ ‘ਤੇ ਸਮਾਜ ਭਲਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।

ਹੋਰ ਪੜ੍ਹੋ:ਜਨਮ ਦਿਨ ਮੁਬਾਰਕ :ਪੰਜਾਬ ਦੀ ਖੂਬਸੂਰਤ ਮੁਟਿਆਰ ਹਿਮਾਂਸ਼ੀ ਖੁਰਾਣਾ ਦੀਆਂ ਅੱਖਾਂ ਕਰਦੀਆਂ ਨੇ ਕਹਿਰ

anm
ਹਮਲੇ ਤੋਂ ਬਾਅਦ Anmol Kwatra ਇੱਕ ਵਾਰ ਫਿਰ ਲੋਕਾਂ ਦੀ ਸੇਵਾ ‘ਚ ਹੋਇਆ ਸਮਰਪਿਤ, ਦੇਖੋ ਵੀਡੀਓ

ਵੀਡੀਓ ‘ਚ ਅਨਮੋਲ ਸਾਫ ਕਹਿ ਰਹੇ ਹਨ ਕਿ ਇਸ ਘਟਨਾ ਦੌਰਾਨ ਉਹਨਾਂ ਨੂੰ ਲੋਕਾਂ ਦਾ ਬਹੁਤ ਪਿਆਰ ਮਿਲਿਆ ‘ਤੇ ਉਹ ਲੋਕਾਂ ਦਾ ਦੇਣ ਨਹੀਂ ਦੇ ਸਕਦੇ। ਉਹਨਾਂ ਕਿਹਾ ਕਿ ਲੋਕ ਪਹਿਲਾਂ ਨਾਲੋਂ ਜ਼ਿਆਦਾ ਉਸ ਨਾਲ ਜੁੜ ਗਏ ਹਨ, ਜਿਸ ਦਾ ਧੰਨਵਾਦ ਉਸ ਨੇ ਧਰਤੀ ਨੂੰ ਮੱਥਾ ਟੇਕ ਕੇ ਕੀਤਾ।

anm
ਹਮਲੇ ਤੋਂ ਬਾਅਦ Anmol Kwatra ਇੱਕ ਵਾਰ ਫਿਰ ਲੋਕਾਂ ਦੀ ਸੇਵਾ ‘ਚ ਹੋਇਆ ਸਮਰਪਿਤ, ਦੇਖੋ ਵੀਡੀਓ

ਜ਼ਿਕਰ ਏ ਖਾਸ ਹੈ ਕਿ ਅਨਮੋਲ ਕਵੱਤਰਾ ਪੰਜਾਬ ਦੇ ਲੁਧਿਆਣਾ ਦਾ ਉਹ ਸਮਾਜ ਸੇਵੀ ਨੌਜਵਾਨ ਜਿਸ ਨੇ ਹੁਣ ਤੱਕ ਬਹੁਤ ਸਾਰੇ ਲੋੜ ਵੰਦ ਇਨਸਾਨਾਂ ਦੀ ਮਦਦ ਕੀਤੀ ਹੈ। ਪਰ ਪਿਛਲੇ ਦਿਨੀਂ ਅਨਮੋਲ ਕਵੱਤਰਾ ਤੇ ਉਸ ਦੇ ਪਿਤਾ ‘ਤੇ ਹੋਏ ਹਮਲੇ ਨੇ ਸ਼ੋਸ਼ਲ ਮੀਡੀਆ ‘ਤੇ ਵੀ ਤੂਫ਼ਾਨ ਲਿਆ ਦਿੱਤਾ ਹੈ।ਦੁਨੀਆਂ ਦੇ ਕੋਨੇ ਕੋਨੇ ਤੋਂ ਅਨਮੋਲ ਦੇ ਸਾਥ ਲਈ ਸੰਦੇਸ਼ ਆ ਰਹੇ ਹਨ।

-PTC News