Thu, Apr 25, 2024
Whatsapp

ਜਾਰਜ ਫਲੋਈਡ ਦੇ ਹਾਦਸੇ ਤੋਂ ਬਾਅਦ ਪੁਲਿਸ ਦੇ ਹੱਥੇ ਚੜਿਆ ਇਕ ਹੋਰ Black man

Written by  Jagroop Kaur -- October 27th 2020 10:03 PM
ਜਾਰਜ ਫਲੋਈਡ ਦੇ ਹਾਦਸੇ ਤੋਂ ਬਾਅਦ ਪੁਲਿਸ ਦੇ ਹੱਥੇ ਚੜਿਆ ਇਕ ਹੋਰ Black man

ਜਾਰਜ ਫਲੋਈਡ ਦੇ ਹਾਦਸੇ ਤੋਂ ਬਾਅਦ ਪੁਲਿਸ ਦੇ ਹੱਥੇ ਚੜਿਆ ਇਕ ਹੋਰ Black man

ਅਮਰੀਕਾ ਦੇ ਸ਼ਹਿਰ ਤੋਂ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ ਜਿਥੇ (Philadelphia) ਫਿਲਾਡੇਲਫੀਆ ’ਚ ਪੁਲਸ ਵੱਲੋਂ 27 ਸਾਲਾਂ ਇਕ Black Man ਨੂੰ ਗੋਲੀ ਮਾਰ ਦਿੱਤੀ ਗਈ ਜਿਸ ਦੀ ਮੌਕੇ 'ਤੇ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਮਾਰੇ ਗਏ ਵਿਅਕਤੀ ਦੇ ਹੱਥ ’ਚ ਚਾਕੂ ਸੀ ਅਤੇ ਪੁਲਸ ਵਲ ਵਧ ਰਿਹਾ ਸੀ। ਜਿਸ ਤੋਂ ਬਾਅਦ ਮਾਹੌਲ ਹਿੰਸਕ ਹੋ ਗਿਆ। ਇਸ ਮਾਹੌਲ 'ਚ 30 ਅਧਿਕਾਰੀਆਂ ਵੀ ਜ਼ਖਮੀ ਹੋ ਗਏ ਹਨ ਅਤੇ ਨਾਲ ਹੀ ਕਈ ਲੋਕਾਂ ਨੂੰ ਗਿ੍ਰਫਤਾਰ ਵੀ ਕਰ ਲਿਆ ਗਿਆ ।Protesters gathered, and people were marching through the streets at around 9:30 p.m. ਬੁਲਾਰਨ ਤਾਨਿਆ ਲਿਟਿਲ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਦੇ ਹੱਥ ’ਚ ਹਥਿਆਰ ਲੈਕੇ ਘੁੰਮ ਰਿਹਾ ਹੈ। ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰਨ ਦੇ ਚਲਦਿਆਂ ਇਹ ਘਟਨਾ ਵਾਪਰੀ। ਬੁਲਾਰਨ ਨੇ ਦੱਸਿਆ ਕਿ ਅਧਿਕਾਰੀਆਂ ਨੇ ਵਾਲੇਸ ਨੂੰ ਚਾਕੂ ਸੁੱਟਣ ਨੂੰ ਕਿਹਾ ਪਰ ਉਹ ਉਨ੍ਹਾਂ ਵੱਲ ਵੱਧਦਾ ਰਿਹਾ। ਦੋਵਾਂ ਅਧਿਕਾਰੀਆਂ ਨੇ ਕਈ ਵਾਰ ਗੋਲੀਆਂ ਚਲਾਈਆਂ।In front of the police line during a protest. ਫਿਲਾਡੇਲਫੀਆ ਇਨਕਵਾਇਰਰ ਨੇ ਖਬਰ ਦਿੱਤੀ ਸੀ ਕਿ ਘਟਨਾ ਦੇ ਵਿਰੋਧ ’ਚ ਸੋਮਵਾਰ ਰਾਤ ਅਤੇ ਮੰਗਲਵਾਰ ਤੜਕੇ ਸੈਂਕੜੇ ਲੋਕ ਸੜਕਾਂ ’ਤੇ ਉਤਰ ਆਏ। ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਗੱਲਬਾਤ ਇਕ ਸਮੇਂ ਹਿੰਸਕ ਹੋ ਗਈ ਸੀ। ਪੁਲਸ ਦੀਆਂ ਗੱਡੀਆਂ ਨੂੰ ਅੱਗ ਲੱਗਾ ਦਿੱਤੀ ਗਈ। ਉੱਥੇ ਪੁਲਸ ਭੀੜ ਨੂੰ ਕਟੰਰੋਲ ਕਰਨ ਲਈ ਜੂਝਦੀ ਰਹੀ। ਇਸੇ ਤਰ੍ਹਾਂ ਮਾਹੌਲ ਗਰਮਾਉਂਦਾ ਰਿਹਾ।At least one police car was set on fire during the protests. ਜਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਅਮਰੀਕਾ ਦੇ ਮਿਨੇਸੋਟਾ ਵਿੱਚ 46 ਸਾਲਾ ਜਾਰਜ ਫਲਾਇਡ ਦੀ ਪੁਲਿਸ ਹੱਥੋਂ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪੂਰੇ ਅਮਰੀਕਾ ਵਿੱਚ ਰੋਸ ਪ੍ਰਦਰਸ਼ਨਾਂ ਦੀ ਲਹਿਰ ਫੈਲ ਗਈ। ਲੋਕ ਪੁਲਿਸ ਅਤੇ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਵਿਰੋਧ ਪ੍ਰਦਰਸ਼ਨ 25 ਮਈ ਨੂੰ ਅਮਰੀਕਾ ਦੇ ਮਿਨੀਆਪੋਲਿਸ ਵਿੱਚ ਸ਼ੁਰੂ ਹੋਇਆ ਸੀ। ਅਜਿਹੀਆਂ ਘਟਨਾਵਾਂ ਨੂੰ ਨਸਲ ਭੇਦੀ ਦੱਸਿਆ ਜਾਂਦਾ ਹੈ।George Floyd' George Floyd'


Top News view more...

Latest News view more...